
ਖਾਲੜਾ, 26 ਜੁਲਾਈ (ਲਖਵਿੰਦਰ ਸਿੰਘ ਗੋਲਣ, ਰਿੰਪਲ ਖਾਲੜਾ) – ਖਾਲੜਾ ਵਾਸੀ ਹਰਦੀਪ ਸਿੰਘ ਨੇ ਥਾਣਾ ਖਾਲੜਾ ਦੀ ਪੁਲਿਸ ‘ਤੇ ਨਜਾਇਜ਼ ਪਰਚਾ ਦਰਜ ਕਰਨ ਦਾ ਦੋਸ਼ ਲਾਇਆ ਹੈ।ਹਲ਼ਫੀਆ ਬਿਆਨ ਤਸਦੀਕ ਰਾਹੀਂ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਦਫਤਰ ਖਾਲੜਾ ਵਿਖੇ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਸਾਂਝੇ ਮਕਾਨ 10 ਮਰਲੇ ਦਾ ਘਰੇਲੂ ਝਗੜਾ ਅਵਤਾਰ ਸਿੰਘ ਜੋ ਕਿ ਰਿਸ਼ਤੇ ਵਿੱਚ ਉਸ ਦੇ ਚਾਚੇ ਦਾ ਲੜਕਾ ਲੱਗਦਾ ਹੈ, ਨਾਲ ਚੱਲ ਰਿਹਾ ਹੈ ਅਤੇ ਅਵਤਾਰ ਸਿੰਘ ਦੇ ਲੜਕੇ ਹਰਚਰਨ ਸਿੰਘ ਨੇ ਉਸ ਨੂੰ ਤੇ ਉਸ ਦੇੇ ਬੱਚਿਆਂ ਨੂੰ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ।ਇਸ ਝਗੜੇ ਬਾਰੇ ਪੁਲਿਸ ਨੂੰ ਦਰਖਾਸਤਾਂ ਵੀ ਦਿੱਤੀਆਂ, ਪਰ ਕੋਈ ਕਾਰਵਾਈ ਨਹੀਂ ਹੋਈ।ਹਰਦੀਪ ਸਿੰਘ ਨੇ ਦੱਸਿਆ ਕਿ ਸਿਆਸੀ ਅਸਰ ਰਸੂਖ ਰੱਖਦੇ ਹਰਚਰਨ ਸਿੰਘ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਕਈ ਵਾਰੀ ਉਸ ਨੂੰ ਡਰਾਇਆਧਮਕਾਇਆ।, ਜਿਸ ਸਬੰਧੀ ਦਰਖਾਸਤ ਵੀ ਉਸ ਨੇ ਥਾਣਾ ਖਾਲੜਾ ਨੂੰ ਦਿੱਤੀ, ਪਰ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਐਸ.ਐਸ.ਪੀ ਸਾਹਿਬ ਤਰਨ ਤਾਰਨ ਦੇ ਦਫਤਰ ‘ਚ ਭੁੱਖ ਹੜਤਾਲ ਤੇ ਬੈਠ ਗਿਆ ਤਾਂ ਹਰਚਰਨ ਸਿੰਘ ਨੇ ਹਥਿਆਰ ਭਿੱਖੀਵਿੰਡ ਦੇ ਗੰਨ ਹਾਊਸ ਵਿੱਚ ਹਥਿਆਰ ਜਮ੍ਹਾ ਕਰਵਾ ਦਿੱਤੇ।ਹਰਦੀਪ ਸਿੰਘ ਨੇ ਦੱਸਿਆ ਕਿ ਇਸ ਗੱਲ ਦੀ ਰੰਜਿਸ਼ ਰੱਖਦੇ ਹੋਏ ਹਰਚਰਨ ਸਿੰਘ ਸਾਥੀਆਂ ਸਮੇਤ ਮਿਤੀ 3ਫ਼7ਫ਼2015 ਰਾਤ 7.30 ਵਜੇ ਤਕਰੀਬਨ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਆ ਕੇ ਗਲ ਪੈ ਗਿਆ, ਤੇ ਉਸ ਨੂੰ ਸੱਟਾਂ ਮਾਰ ਕੇ ਲਲਕਾਰੇ ਮਾਰਦੇ ਫਰਾਰ ਹੋ ਗਏ।ਗੰਭੀਰ ਜਖਮੀ ਹੋਣ ਕਾਰਨ 108 ਨੰਬਰ ਤੇ ਫੋਨ ਕਰਕੇ ਐਂਬੂਲੈਂਸ ਸੁਰਸਿੰਘ ਇਲਾਜ ਵਾਸਤੇ ਲੈ ਗਏ।ਅਵਤਾਰ ਸਿੰਘ (ਚਾਚਾ) ਆਪਣੀ ਬਾਂਹ ਤੇ ਨਜਾਇਜ਼ ਸੱਟ ਲਗਵਾ ਕੇ ਹਸਪਤਾਲ ਵਿੱਚ ਦਾਖਲ ਹੋ ਗਿਆ ਅਤੇ ਮਿਤੀ 16ਫ਼7ਫ਼2015 ਨੂੰ ਉਸ ਨੇ ਨਜਾਇਜ਼ ਪਰਚਾ ਦਰਜ ਕਰਵਾ ਦਿੱਤਾ।
ਹਰਦੀਪ ਸਿੰਘ ਨੇ ਕਿਹਾ ਕਿ ਇਸ ਸਬੰਧੀ ਜਦ ਉਸ ਨੇ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਨੂੰ ਬਿਆਨ ਹਲਫੀਆ ਇੰਕੁਆਰੀ ਵਾਸਤੇ ਦਿੱਤਾ ਤਾਂ ਪਤਾ ਲੱਗਾ ਕਿ ਜੋ ਇਹਨਾਂ ਨੇ 326 ਦਾ ਝੂਠਾ ਮੁਕਦਮਾ ਦਰਜ਼ ਕਰਵਾਇਆ ਹੈ, ਉਹ ਪੁਲਿਸ ਵੱਲੋਂ ਕੱਟੀ ਡਾਕਟ ਵਿੱਚ ਨਹੀਂ ਸੀ ਅਤੇ ਸਿਵਲ ਹਸਪਤਾਲ ਸੁਰਸਿੰਘ ਦੇ ਡਾਕਟਰ ਨੇ ਸੱਟ ਨੰਬਰ ਦੋ ਨੂੰ ਫਰੈਂਡਲੀ ਹੈਂਡ ਕਰਕੇ ਖਾਰਜ ਕਰ ਦਿੱਤਾ ਸੀ।ਪਰ ਪੁਲਿਸ ਨੇ ਫਿਰ ਵੀ ਸਿਆਸੀ ਸ਼ਹਿ ‘ਤੇ ਪਰਚਾ ਦਰਜ ਕਰ ਲਿਆ। ਹਰਦੀਪ ਸਿੰਘ ਨੇ ਹੋਰ ਕਿਹਾ ਕਿ ਇਸ ਸਬੰਧੀ ਐਸ.ਐਸ.ਪੀ ਸਾਹਿਬ ਤਰਨ ਤਾਰਨ ਦੇ ਪੇਸ਼ ਹੋ ਕਿ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਨੇ ਖੁਦ ਐਸ.ਪੀ. (ਡੀ) ਦੇ ਇੰਕੁਆਰੀ ਲਗਵਾ ਦਿੱਤੀ ਹੈ ।
ਉਧਰ ਇਸ ਮਾਮਲੇ ਸਬੰਧੀ ਸੰਪਰਕ ਕਰਨ ‘ਤੇ ਐਸ.ਐਸ.ਪੀ ਤਰਨ ਤਾਰਨ ਨੇ ਦੱਸਿਆ ਹੈ ਕਿ ਐਸ.ਪੀ (ਡੀ) ਨੂੰ ਇੰਕੁਆਰੀ ਲਗਾ ਦਿੱਤੀ ਹੈ, ਜੋ ਵੀ ਸੱਚਾਈ ਹੈ ਜਾਂਚ ਉਪਰੰਤ ਸਾਹਮਣੇ ਆ ਜਾਵੇਗੀ।
Punjab Post Daily Online Newspaper & Print Media