
ਅੰਮ੍ਰਿਤਸਰ, 26 ਜੁਲਾਈ (ਗੁਰਪ੍ਰੀਤ ਸਿੰਘ) – ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸz: ਪ੍ਰਤਾਪ ਸਿੰਘ ਨੇ ਦੱਸਿਆ ਕਿ ਮਿਤੀ ਦਿਨ ਸ਼ਨੀਵਾਰ ਨੂੰ ਇਕ 6-7 ਸਾਲ ਦੀ ਬੱਚੀ, ਰੰਗ ਸਾਂਵਲਾ, ਕਟਿੰਗ ਕੀਤੀ ਹੋਈ ਹੈ ਤੇ ਕੇਸਰੀ ਰੰਗ ਦੀ ਗੁਲਾਬੀ ਫੁੱਲਾਂ ਵਾਲੀ ਫਰਾਕ ਪਾਈ ਹੋਈ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਵਿਚੋਂ ਮਿਲੀ ਹੈ। ਉਸ ਨੂੰ ਬੁਖਾਰ ਹੋਣ ਕਾਰਣ ਤੇ ਹੱਥ ਤੇ ਛਾਲਾ ਹੋਣ ਕਾਰਣ ਸ੍ਰੀ ਗੁਰੂ ਰਾਮਦਾਸ ਹਸਪਤਾਲ, ਚਾਟੀਵਿੰਗ ਗੇਟ, ਨੇੜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਹਸਪਤਾਲ ਦੇ ਡਾ: ਗੁਰਪ੍ਰੀਤ ਸਿੰਘ ਛਾਬੜਾ ਦੀ ਬੱਚਾ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ।ਬੱਚੀ ਆਪਣਾ ਨਾਮ ਕਾਜਲ ਆਪਣੇ ਪਿਤਾ ਦਾ ਨਾਮ ਸੁਭਾਸ਼ ਚੰਦਰ ਅਤੇ ਮਾਤਾ ਦਾ ਨਾਮ ਰੀਨਾ ਦੱਸਦੀ ਹੈ ਅਤੇ ਦੂਸਰੀ ਜਮਾਤ ਵਿੱਚ ਪੜ੍ਹਦੀ ਹੈ। ਉਹ ਆਪਣੇ ਪਿੰਡ ਦਾ ਨਾਮ ਅੰਗਦਪੁਰ ਦ’ਸਦੀ ਹੈ, ਪਰ ਉਹ ਆਪਣੇ ਜ਼ਿਲ੍ਹੇ ਅਤੇ ਸਕੂਲ ਦੇ ਨਾਮ ਬਾਰੇ ਨਹੀਂ ਜਾਣਦੀ।ਇਹ ਬੱਚੀ ਦੱਸਦੀ ਹੈ ਕਿ ਉਹ ਇਥੇ ਰੇਲ ਗੱਡੀ ਰਾਹੀਂ ਆਪਣੀ ਮਾਤਾ ਰੀਨਾ ਨਾਲ ਆਈ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਇਸ ਬੱਚੀ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਇਸ ਕੋਲ ਹਰ ਸਮੇਂ ਇਕ ਸੇਵਾਦਾਰ ਅਤੇ ਇਕ ਸੇਵਾਦਾਰਨੀ ਦੇਖ ਰੇਖ ਲਈ ਮੌਜੂਦ ਹਨ। ਸz: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਦੀ ਵੀ ਇਹ ਬੱਚੀ ਹੋਵੇ ਉਹ ਪਛਾਣ ਕੇ ਲਿਜਾ ਸਕਦਾ ਹੈ।ਇਸ ਬੱਚੀ ਬਾਰੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੈਲੀਫੋਨ ਨੰਬਰ 0183-2553957 – 58 -59ਤੇ ਸੰਪਰਕ ਕਰੋ।ਇਸ ਦੇ ਇਲਾਵਾ ਸ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੋ: ਨੰਬਰ 9814898497 ਜਾਂ ਸz: ਕਸ਼ਮੀਰ ਸਿੰਘ ਸੁਪਰਵਾਈਜ਼ਰ ਪ੍ਰੀਕਰਮਾ ਦੇ ਮੋ: ਨੰਬਰ 9781518328 ਤੇ ਸੰਪਰਕ ਕੀਤਾ ਜਾਵੇ। ਇਸ ਬੱਚੀ ਦੀ ਤਸਵੀਰ ਵੀ ਨਾਲ ਭੇਜੀ ਜਾ ਰਹੀ ਹੈ।ਅਗਰ ਕੋਈ ਇਸ ਦੇ ਮਾਤਾ ਪਿਤਾ ਨੂੰ ਜਾਣਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਜਲਦ ਤੋਂ ਜਲਦ ਇਤਲਾਹ ਦੇ ਕੇ ਦਫ਼ਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਪਰਕ ਕਰਨ ਲਈ ਕਹੇ ਜੇ ਇਸਦੇ ਮਾਤਾ ਪਿਤਾ ਆਪ ਪੜ੍ਹਨ ਤਾਂ ਉਹ ਆਪਣੀ ਬੱਚੀ ਨੂੰ ਉਕਤ ਨੰਬਰਾਂ ਤੇ ਸੰਪਰਕ ਕਰਕੇ ਜਲਦ ਤੋਂ ਜਲਦ ਲਿਜਾਣ ਦੀ ਖੇਚਲ ਕਰਨ।
Punjab Post Daily Online Newspaper & Print Media