Tuesday, September 29, 2026

ਫੀਲਡ ਪੱਤਰਕਾਰ ਐਸੋਸੀਏਸ਼ਨ, ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਅਹਿਮ ਮੀਟਿੰਗ

ਐਡਵੋਕੇਟ ਲੱਖਾ ਸਿੰਘ ਅਜ਼ਾਦ ਦਾ ਸਨਮਾਨ

PPN2707201513

ਰਈਆ, 27 ਜੁਲਾਈ (ਬਲਵਿੰਦਰ ਸੰਧੂ) – ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸਬ ਡਵੀਜਨ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਨੂੰ ਦਰਪੇਸ਼ ਮਸਲਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ।ਇਸ ਸਮੇਂ ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਲੱਖਾ ਸਿੰਘ ਅਜ਼ਾਦ ਨੂੰ ਵਕੀਲ ਬਣਨ ‘ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਹੀ ਐਸੋਸੀਏਸ਼ਨ ਨਾਲ ਨਵੇਂ ਜੁੜੇ ਮੈਂਬਰਾਂ ਧਰਮਿੰਦਰ ਸਿੰਘ ਭੰਮ੍ਹਰਾ, ਕੈਪਟਨ ਸਿੰਘ ਮਹਿਤਾ, ਮਨਜੀਤ ਸਿੰਘ ਮਨੀ ਅਤੇ ਜੋਗਿੰਦਰ ਮਾਣਾ ਆਦਿ ਦਾ ਵੀ ਐਸੋਸੀਏਸ਼ਨ ਵਿੱਚ ਸਾਮਿਲ ਹੋਣ ਤੇ ਹਾਰਦਿਕ ਸਵਾਗਤ ਕੀਤਾ ਗਿਆ।ਬਾਬਾ ਬਕਾਲਾ ਸਾਹਿਬ ਤਹਿਸੀਲ ਪੱਧਰ ‘ਤੇ ਪ੍ਰੈਸ ਕਲੱਬ ਬਣਾਉਣ ਅਤੇ ਤਹਿਸੀਲ ਪੱਧਰ ਦਾ “ਮੌਜੂਦਾ ਪੱਤਰਕਾਰਤਾ ਦੇ ਵਿਸ਼ੇ ਤੇ ਸੈਮੀਨਾਰ” ਕਰਵਾਉਣ ਸੰਬੰਧੀ ਵਿਚਾਰਾਂ ਹੋਈਆਂ।ਮਤਾ ਪਾਸ ਕੀਤਾ ਗਿਆ ਕਿ ਸਮੂਹ ਮੈਂਬਰਾਂਫ਼ਅਹੁਦੇਦਾਰਾਂ ਨੂੰ ਨਵੇਂ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾਈ ਪ੍ਰਧਾਨ ਹਰਜੀਤਪ੍ਰੀਤ ਸਿੰਘ ਕੰਗ, ਅਤਰ ਸਿੰਘ ਤਰਸਿੱਕਾ, ਅਮਰਜੀਤ ਸਿੰਘ ਬੁੱਟਰ, ਅਸ਼ੋਕ ਅਨੇਜਾ, ਹਰਜੀਤ ਸਿੰਘ ਬੁਤਾਲਾ, ਸੁਰਿੰਦਰਪਾਲ ਸਿੰਘ ਲੱਡੂ, ਗੌਰਵ ਜੋਸ਼ੀ, ਪਰਮਜੀਤ ਸਿੰਘ ਰੱਖੜਾ, ਰਣਜੀਤ ਸਿੰਘ ਸੰਧੂ, ਅਜਮੇਰ ਸਿੰਘ ਬੱਲ, ਲੱਖਾ ਸਿੰਘ ਅਜ਼ਾਦ, ਜਗੀਰ ਸਿੰਘ ਸਫਰੀ, ਬਲਵਿੰਦਰ ਸਿੰਘ ਅਠੌਲ਼ਾ, ਅਮਨਦੀਪ ਸਿੰਘ ਸ਼ਾਲੀਮਾਰ, ਸੁਰਜੀਤ ਸਿੰਘ ਬੁਤਾਲਾ, ਦਲਜੀਤ ਸਿੰਘ ਗਿੱਲ, ਗੁਰਮੁੱਖ ਸਿੰਘ ਪੱਡਾ, ਡਾ: ਸਰਬਜੀਤ ਸਿੰਘ ਬਿੱਲਾ, ਨਿਰਮਲ ਸਿੰਘ ਸੰਘਾ, ਸਤਨਾਮ ਸਿੰਘ ਨੌਰੰਗਪੁਰੀ, ਦਲਜੀਤ ਰਾਜਨ, ਸਤਵਿੰਦਰ ਕਾਲੜਾ, ਨਵਜੋਤ ਸਿੰਘ ਤਰਸਿੱਕਾ, ਯਾਕੂਬ ਮਸੀਹ, ਆਦਿ ਹਾਜ਼ਰ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply