Saturday, March 28, 2026

ਸ਼ੋ੍ਮਣੀ ਕਮੇਟੀ ਅਧਿਕਾਰੀਆਂ ਵਲੋਂ ਸੈਕਸ਼ਨ 85 ਦੇ ਮੈਨੇਜਰਾਂ ਨਾਲ ਵਿਸ਼ੇਸ਼ ਇਕੱਤਰਤਾ

ਗੁਰੂੁਘਰਾਂ ਦੇ ਪ੍ਰਬੰਧਕਾਂ ਵਿੱਚ ਅਨੈਤਿਕਤਾ, ਭ੍ਰਿਸ਼ਟਾਚਾਰ ਤੇ ਨਸ਼ਾਖੋਰੀ ਬਿਲਕੁਲ ਬਰਦਾਸ਼ਤ ਨਹੀ – ਡਾ: ਰੂਪ ਸਿੰਘ

PPN2707201514

ਅੰਮ੍ਰਿਤਸਰ, 27 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਣਲਾਉਣ ਤੇ ਸਮ’ਸਿਆਂ ਨਾਲ ਨਿਪਟਣ ਲਈ ਸੈਕਸ਼ਨੁ੮੫ ਦੇ ਸਮੂਹ ਮੈਨੇਜਰ ਸਾਹਿਬਾਨ ਤੇ ਸ਼ੋ੍ਰਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਨਾਲ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜ਼ਰੂਰੀ ਇਕ’ਤਰਤਾ ਕੀਤੀ।
ਇਕੱਤਰਤਾਨੂੰ ਸੰਬੋਧਨ ਕਰਦਿਆਂ ਡਾਕਟਰ ਰੂਪ ਸਿੰਘ ਸਕ’ਤਰ ਸ਼ੋ੍ਮਣੀ ਕਮੇਟੀ ਨੇ ਕਿਹਾ ਕਿ ਸਮੂਹ ਮੈਨੇਜਰ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਕਰਮਾਂ ਵਾਲੇ ਹੋ ਜਿਸ ਕਰਕੇ ਗੁਰੂ ਪੰਥ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਕਮੇਟੀ ਵਿੱਚ ਤੁਹਾਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਤੁਹਾਨੂੰ ਯੋਗ ਸਮਝਦਿਆਂ ਦਫਤਰ ਵੱਲੋਂ ਗੁਰੂ ਘਰਾਂ ਵਿੱਚ ਮੈਨੇਜਰ ਦੀ ਜਿੰਮੇਵਾਰੀ ਸੌਂਪੀ ਗਈ ਹੈ ਜਿਸ ਤੇ ਖਰਾ ਉਤਰਨਾ ਤੁਹਾਡੀ ਜ਼ਿੰਮੇਵਾਰੀ ਹੈ।ਉਨ੍ਹਾਂ ਸਾਰੇ ਮੈਨੇਜਰ ਸਾਹਿਬਾਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਗੁਰੂ ਘਰਾਂ ‘ਚ ਅਨੈਤਿਕਤਾ, ਭ੍ਰਿਸ਼ਟਾਚਾਰ ਜਾਂ ਨਸ਼ਾ ਖੋਰੀ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਾਰੇ ਮੈਨੇਜਰ ਆਪਣੁੋਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ ਹੋਣ।ਦਫ਼ਤਰ ਵੱਲੋਂ ਮੰਗੀ ਹਰੇਕ ਜਾਣਕਾਰੀ ਦਾ ਸਮੇਂ ਸਿਰ ਜੁਆਬ ਦਿੱਤਾ ਜਾਵੇ।ਜਿਹੜਾ ਮੈਨੇਜਰ ੧੦ ਦਿਨਾਂ ਦੇ ਅੰਦਰੁਅੰਦਰ ਜੁਆਬ ਨਹੀਂ ਦੇਵੇਗਾ ਉਸ ਖਿਲਾਫ ਕਾਰਵਾਈ ਅਵੱਸ਼ ਹੋਵੇਗੀ।ਉਨ੍ਹਾਂ ਕਿਹਾ ਕਿ ਹਰੇਕ ਮੈਨੇਜਰ ਆਪਣੇ ਵ’ਲੋਂ ਸੰਗਤ ਨਾਲ ਵਿਵਹਾਰ ਠੀਕ ਰੱਖੇ, ਸੰਗਤਾਂ ਵ’ਲੋਂ ਦਿ’ਤੇ ਸੁਝਾਅ ਆਦਿ ਤੇ ਅਮਲ ਕਰੇ, ਗੁਰੂ ਘਰਾਂ ‘ਚ ਸਾਫ ਸਫਾਈ ਆਦਿ ਦਾ ਖਾਸ ਖਿਆਲ ਰੱਖਿਆ ਜਾਵੇ।ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦਾ ਇਤਿਹਾਸ ਵਧੀਆ ਤਰੀਕੇ ਨਾਲ ਲਿਖਵਾ ਕੇ ਪ੍ਰਵੇਸ਼ ਦੁਆਰ ਤੇ ਬੋਰਡ ਲਗਾਇਆ ਜਾਵੇ। ਗੁਰਦੁਆਰਾ ਸਾਹਿਬ ਦੇ ਅੰਦਰ ਜਾਂ ਸਰੋਵਰ ਦੁਆਲੇ ਕਿਸੇ ਵੀ ਕੰਧ ਉੱਪਰ ਕੋਈ ਪੋਸਟਰ ਆਦਿ ਨਾ ਲਗਾਇਆ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਹਰੇਕ ਮੈਨੇਜਰ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੋਵੇ, ਜ਼ਮੀਨਾਂ, ਦੁਕਾਨਾਂ, ਮਕਾਨਾਂ ਆਦਿ ਜਾਇਦਾਦ ਦੇ ਮੁਕੰਮਲ ਵੇਰਵੇ ਬਾਰੇ ਪਤਾ ਹੋਵੇ।ਜੇਕਰ ਕਿਤੇ ਕੋਈ ਨਜਾਇਜ ਕਬਜਾ ਜਾਂ ਸਬਲੈਟ ਦਾ ਮਾਮਲਾ ਹੈ ਤਾਂ ਤੁਰੰਤ ਦਫਤਰ ਦੇ ਧਿਆਨ ‘ਚ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਪ੍ਰਬੰਧਕ ਹੋਣ ਦੇ ਨਾਲੁਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਪ੍ਰਚਾਰਕਾਂ ਨਾਲ ਤਾਲਮੇਲ ਰੱਖ ਕੇ ਇਲਾਕੇ ‘ਚ ਸੰਗਤਾਂ ਨੂੰ ਸਿੱਖ ਰਹਿਤ ਮਰਿਯਾਦਾ ਤੇ ਇਤਹਾਸ ਦੀ ਜਾਣਕਾਰੀ ਦਿ’ਤੀ ਜਾਵੇ।ਉਨ੍ਹਾਂ ਕਿਹਾ ਕਿ ਹਰੇਕ ਗੁਰਦੁਆਰਾ ਸਾਹਿਬ ‘ਚ ਅੱਗ ਬੁਝਾਊ ਯੰਤਰ ਤੁਰੰਤ ਲਗਾਏ ਜਾਣ ਤੇ ਲਾਗਲੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਪ੍ਰੇਰ ਕੇ ਵੀ ਲਗਾਏ ਜਾਣ।ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਰਕੇ ਹਰੇਕ ਗੁਰਦੁਆਰਾ ਸਾਹਿਬ ‘ਚ ਲੱਗੇ ਬਿਜਲੀ ਉਪਕਰਨ ਤੇ ਵਾਇਰਿੰਗ ਵੱਲ ਖਾਸ ਧਿਆਨ ਦਿੱਤਾ ਜਾਵੇ। ਖਾਸ ਕਰ ਸੁਖਆਸਣ ਅਸਥਾਨ ਤੇ ਦਰਬਾਰ ਵਿੱਚ ਹੋਈ ਵਾਇਰਿੰਗ ਦੀ ਸਮੇਂੁਸਮੇਂ ਅਨੁਸਾਰ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਘੱਟੁੋਘੱਟ ਸਵੇਰੇ ਸ਼ਾਮ ਮੈਨੇਜਰ ਸਾਰੇ ਪ੍ਰਬੰਧ ਦਾ ਜਾਇਜਾ ਲਵੇ। ਲੰਗਰ ਤੇ ਰਿਹਾਇਸ਼ ਆਦਿ ਦੀ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ‘ਚ ਹੋਣ ਵਾਲੇ ਇਮਾਰਤੀ ਕੰਮ ਦਾ ਪਹਿਲਾਂ ਮਾਸਟਰ ਪਲਾਨ ਤਿਆਰ ਹੋਵੇ ਤੇ ਫੇਰ ਹੀ ਸਾਰਾ ਕੰਮ ਨਿਸ਼ਚਿਤ ਤਰੀਕੇ ਨਾਲ ਕਰਵਾਇਆ ਜਾਵੇ।ਉਨ੍ਹਾਂ ਮੈਨੇਜਰਾਂ ਨੂੰ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ‘ਚ ਚ’ਲ ਰਹੀ ਕਾਰ ਸੇਵਾ ਕਦੋਂ ਸ਼ੁਰੂ ਹੋਈ, ਕਿੰਨਾ ਕੰਮ ਹੋਇਆ ਹੈ ਤੇ ਕਿੰਨਾ ਅਜੇ ਬਾਕੀ ਰਹਿੰਦਾ ਹੈ, ਕੰਮ ਦੀ ਰਫਤਾਰ ਬਾਰੇ ਮੁਕੰਮਲ ਜਾਣਕਾਰੀ ਦਫ਼ਤਰ ਨੂੰ ਭੇਜੀ ਜਾਵੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਵਰਦੀ ਮਿਲਦੀ ਹੈ ਉਹ ਆਪਣੀ ਵਰਦੀ ਪਾ ਕੇ ਹੀ ਡਿਊਟੀ ਕਰਨ। ਬਿਜਲੀ ਪਾਣੀ ਦੇ ਦੁਰਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਹ ਆਉਣ ਵਾਲੇ ਸਮੇਂ ਲਈ ਬਹੁਤ ਹੀ ਲੋੜੀਂਦੇ ਹਨ।ਅਖੀਰ ਉਨ੍ਹਾਂ ਕਿਹਾ ਕਿ ਅਨੁਸਾਸ਼ਨ ਹੀਣਤਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅੱਗੇ ਤੋਂ ਸੁਚੇਤ ਤੇ ਸ’ਤਰਕ ਹੋ ਕੇ ਆਪਣੀ ਡਿਊਟੀ ਕੀਤੀ ਜਾਵੇ ਤੇ ਸਮੂਹ ਮੁਲਾਜ਼ਮਾਂ ਪਾਸੋਂ ਵੀ ਕਰਵਾਈ ਜਾਵੇ। ਇਸ ਤੋਂ ਪਹਿਲਾਂ ਸ: ਦਿਲਜੀਤ ਸਿੰਘ ਬੇਦੀ, ਸz: ਬਲਵਿੰਦਰ ਸਿੰਘ ਜੌੜਾਸਿੰਘਾ, ਸ: ਹਰਭਜਨ ਸਿੰਘ ਮਨਾਵਾਂ ਤੇ ਸ: ਰਣਜੀਤ ਸਿੰਘ ਨੇ ਵੀ ਆਪਣੇ ਆਪਣੇ ਵਿਭਾਗਾਂ ਬਾਰੇ ਮੈਨੇਜਰਾਂ ਨਾਲ ਵਿਚਾਰੁਵਟਾਂਦਰਾ ਕਰਦਿਆਂ ਜ਼ਰੂਰੀ ਹਦਾਇਤਾਂ ਦਿੱਤੀਆਂ। ਮੰਚ ਦੀ ਸੇਵਾ ਸ: ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਨੇ ਨਿਭਾਈ।
ਇਸ ਮੌਕੇ ਸ. ਕੇਵਲ ਸਿੰਘ, ਸ. ਹਰਭਜਨ ਸਿੰਘ ਮਨਾਵਾਂ, ਸ: ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ: ਸੰਤੋਖ ਸਿੰਘ, ਸ: ਜਸਵਿੰਦਰ ਸਿੰਘ ਦੀਨਪੁਰ, ਸ: ਭੂਪਿੰਦਰ ਸਿੰਘ, ਸ: ਜਗਜੀਤ ਸਿੰਘ, ਸ: ਹਰਜੀਤ ਸਿੰਘ ਲਾਲੂ ਘੁੰਮਣ, ਸ: ਗੁਰਦੇਵ ਸਿੰਘ ਉਬੋਕੇ, ਸ: ਗੁਰਚਰਨ ਸਿੰਘ ਮੀਤ ਸਕੱਤਰ, ਸ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ: ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ: ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ: ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ: ਪਰਮਦੀਪ ਸਿੰਘ ਇੰਚਾਰਜ-85 ਤੇ ਗੁਰਦੁਆਰਾ ਸਾਹਿਬਾਨ-85 ਦੇ ਸਮੂਹ ਮੈਨੇਜਰ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply