
ਨਵੀਂ ਦਿੱਲੀ, 28 ਜੁਲਾਈ (ਅੰਮ੍ਰਿਤ ਲਾਲ ਮੰਨਣ) -ਬੇਹਤਰ ਸ਼ਿਖਿਆਂ ਸੁਵੀਧਾਵਾਂ ਦੇਣ ਦੀ ਦਿਸ਼ਾ ਵਿੱਚ ਸਮਾਜ ਦੇ ਸਾਰੇ ਫਿਰਕਿਆਂ ਨੂੰ ਅੱਗੇ ਆ ਕੇ ਵਿਦਿਅਕ ਢਾਂਚੇ ਨੂੰ ਸੁਧਾਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉ-ਤਰੀ ਦਿੱਲੀ ਦੇ ਵਿਜੈ ਨਗਰ ਵਿੱਖੇ ਪ੍ਰਾਈਮਰੀ ਸਕੂਲ ਦੇ ਉਦਘਾਟਨ ਮੌਕੇ ਕੀਤਾ।
ਗੁਰੂ ਤੇਗ ਬਹਾਦਰ ਨਗਰ ਵਾਰਡ ਤੋਂ ਅਕਾਲੀ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਅਤੇ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਦੇ ਯਤਨਾਂ ਸਦਕਾ ਡੇਢ ਸਾਲ ਵਿੱਚ 1.73 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਉ-ਤਰੀ ਦਿੱਲੀ ਨਗਰ ਨਿਗਮ ਦੇ ਉਕਤ ਸਕੂਲ ਦੇ ਉਦਘਾਟਨੀ ਪੱਥਰ ਦਾ ਮੇਅਰ ਰਵੀਂਦਰ ਗੁਪਤਾ ਨੇ ਘੁੰਡ ਚੁਕਿਆ। ਜੀ.ਕੇ. ਨੇ ਕਿਹਾ ਕਿ ਨਗਰ ਨਿਗਮ ਗਰੀਬ ਬੱਚਿਆਂ ਨੂੰ ਸਿਖਿਆ ਦੇਣ ਲਈ ਬਖ਼ੂਬੀ ਕੰਮ ਕਰ ਰਿਹਾ ਹੈ। ਗੁਪਤਾ ਨੇ ਇਸ ਮੌਕੇ ਨਿਗਮ ਵੱਲੋਂ ਹਰ ਸਾਲ 5 ਲੱਖ ਬੱਚਿਆਂ ਨੂੰ ਸ਼ਿਖਿਆ ਦੇਣ ਦਾ ਦਾਅਵਾ ਕੀਤਾ। ਬੀਬੀ ਰੀਮਾ ਕੌਰ ਨੇ ਨਵੀਂ ਬਣੀ ਇਸ ਬਿਲਡਿੰਗ ਵਿੱਚ ਸਟੋਰ, ਕੰਪਿਊਟਰ ਰੂਮ, ਦਫਤਰ, ਸਾਇੰਸ ਰੂਮ, ਸਟਾਫ਼ ਰੂਮ ਸਣੇ ਵਿਦਿਆਰਥੀਆਂ ਵਾਸਤੇ ਕਈ ਕਲਾਸ ਰੂਮ ਅਤੇ ਟਾਈਲਟ ਬਲਾੱਕ ਬਣਾਉਣ ਦੀ ਜਾਣਕਾਰੀ ਦਿੱਤੀ। ਕੈਪਟਨ ਨੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆ ਕਿਹਾ।
Punjab Post Daily Online Newspaper & Print Media