Thursday, March 5, 2026

ਕਾਲਾ ਪੀਲੀਆ ਜਾਗਰੂਕਤਾ ਕੈਂਪ ਦਾ ਆਯੋਜਨ

ਸਿਹਤ ਸਹੂਲਤਾਂ ਹਰ ਵਿਅਕਤੀ ਤੱਕ ਪਹੁੰਚਾਉਣ ਸਿਹਤ ਕਰਮਚਾਰੀ – ਡਾ. ਮਲੇਠੀਆ

ਸਵ: ਡਾ. ਏ.ਪੀ.ਜੇ. ਅਬੁਦਲ ਕਲਾਮ ਦੇ ਦਿਹਾਂਤ ‘ਤੇ ਰੱਖਿਆ 2 ਮਿੰਟ ਦਾ ਮੌਨ

PPN2807201510

ਫਾਜ਼ਿਲਕਾ, 28 ਜੁਲਾਈ (ਵਿਨੀਤ ਅਰੋੜਾ) – ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਵਾਈ. ਕੇ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਹੈਪੇਟਾਈਟਸ ਦਿਵਸ ਮੌਕੇ ਸੀ.ਐਚ.ਸੀ. ਖੂਈਖੇੜਾ ਵਿਚ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਹੰਸ ਰਾਜ ਮਲੇਠੀਆ ਦੀ ਪ੍ਰਧਾਨਗੀ ਵਿਚ ਕਾਲਾ ਪੀਲੀਆ ਦੀ ਰੋਕਥਾਮ ਦੇ ਸਬੰਧ ਵਿਚ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਕੰਵਰਜੀਤ ਸਿੰਘ ਧਾਲੀਵਾਲ, ਡਾ. ਰੂਪਾਲੀ, ਬਲਾਕ ਮਾਸ ਮੀਡੀਆ ਇੰਚਾਰਜ ਸ਼੍ਰੀ ਸ਼ੁਸੀਲ ਕੁਮਾਰ ਬੇਗਾਂਵਾਲੀ, ਐਲ.ਐਚ.ਵੀ. ਵਿਜੈ ਲੱਛਮੀ, ਬਲਾਕ ਖੂਈਖੇੜਾ ਦੇ ਅਧੀਨ ਆਉਂਦੀਆਂ ਏ.ਐਨ.ਐਮ. ਆਸ਼ਾ ਫੈਸੀਲੇਟਰ ਅਤੇ ਆਸ਼ਾ ਵਰਕਰ ਹਾਜਰ ਸਨ।
ਇਸ ਮੌਕੇ ਐਸ.ਐਮ.ਓ. ਡਾ. ਮਲੇਠੀਆ ਨੇ ਹੈਪੇਟਾਈਟਸ ਬੀ ਅਤੇ ਸੀ ਯਾਨਿ ਕਾਲਾ ਪੀਲੀਆ ਦੇ ਲੱਛਣਾਂ ਅਤੇ ਉਸਦੇ ਬਚਾਅ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ। ਇਸ ਦੇ ਨਾਲ ਉਨ੍ਹਾਂ ਸਧਾਰਨ ਪੀਲੀਆ ਯਾਨਿ ਕੇ ਹੈਪੇਟਾਈਟਿਸ ਏ ਅਤੇ ਈ ਕੇ ਬਾਰੇ ਵਿਚ ਦੱਸਦਿਆਂ ਕਿਹਾ ਕਿ ਹੈਲਥ ਕਰਮਚਾਰੀਆਂ ਦਾ ਪਹਿਲ ਦੇ ਆਧਾਰ ਤੇ ਕਰੱਤਵ ਬਣਦਾ ਹੈ ਕਿ ਉਹ ਪਿੰਡਾਂ ਅਤੇ ਸਲੱਮ ਬਸਤੀਆਂ ਅਤੇ ਮਾਈਗ੍ਰੇਟਰੀ ਇਲਾਕਿਆਂ ਵਿਚ ਜਾ ਕੇ ਇਸ ਭਿਆਨਕ ਬਿਮਾਰੀਆਂ ਬਾਰੇ ਜਾਗਰੂਕ ਕਰਨ ਤਾਂ ਕਿ ਲੋਕਾਂ ਨੂੰ ਕਾਲਾ ਪੀਲੀਆ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ। ਬੀ.ਈ.ਈ. ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਸਮੇਂ ਸਮੇਂ ਤੇ ਜਾਗਰੂਕ ਮੁਹਿੰਮ ਚਲਾਈ ਜਾਂਦੀ ਹੈ। ਜਿਸ ਵਿਚ ਸਿਹਤ ਵਿਭਾਗ ਵਿਚ ਕੰਮ ਕਰਨ ਵਾਲੇ ਸਾਰੇ ਐਲ.ਐਚ.ਵੀ, ਐਸਆਈ, ਏਐਨਐਮ, ਹੈਲਥ ਵਰਕਰ, ਆਸ਼ਾ ਵਰਕਰ ਅਤੇ ਫੈਸੀਲਿਟੇਟਰ ਆਦਿ ਦਾ ਯੋਗਦਾਨ ਰਹਿੰਦਾ ਹੈ।
ਇਸ ਮੌਕੇ ਸਮੂਹ ਸਟਾਫ਼ ਨੇ ਦੇਸ਼ ਦੇ 11ਵੇਂ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਏ.ਪੀ.ਜੇ. ਅਬੁਦਲ ਕਲਾਮ ਦੇ ਦਿਹਾਂਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡਾ. ਮਲੇਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਸਵਰਗੀ ਕਲਾਮ ਦੀ ਸੋਚ ਸੀ ਉਸ ਨੂੰ ਅਪਣਾ ਕੇ ਦੇਸ਼ ਅਤੇ ਸਮਾਜ ਦੀ ਸੇਵਾ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply