Friday, September 25, 2026

ਬੱਸ ਡਰਾਈਵਰ ਨੇ ਇਮਾਨਾਦਰੀ ਦੀ ਪੇਸ਼ ਕੀਤੀ ਮਿਸਾਲ

PPN3007201507

ਸੰਦੌੜ, 30 ਜੁਲਾਈ (ਹਰਮਿੰਦਰ ਸਿੰਘ ਭੱਟ) – ਸਮਾਜ ਵਿਚ ਭਾਵੇਂ ਕਿ ਹਰ ਪਾਸੇ ਪੈਸੇ ਦੀ ਅੰਨੀ ਦੌੜ ਲੱਗੀ ਹੋਈ ਹੈ ਪਰ ਕਿਤੇ ਨਾ ਕਿਤੇ ਇਮਾਨਦਾਰੀ ਦੀ ਚਿੰਗਾਰੀ ਅੱਜ ਵੀ ਲੋਕਾਂ ਵਿਚ ਮਚ ਰਹੀ ਹੈ।ਅਜਿਹੀ ਹੀ ਮਿਸਾਲ ਪੇਸ਼ ਕਰਦਿਆਂ ਬੱਸ ਡਰਾਈਵਰ ਜੋਗਾ ਸਿੰਘ ਲੋਹਟਬੱਦੀ ਨੇ ਇਕ ਵਿਅਕਤੀ ਦਾ ਬੱਸ ਵਿਚ ਡਿੱਗਾ ਹੋਇਆ ਮੁਬਾਇਲ ਮੋੜਿਆ ਜਿਸ ਦੀ ਲੋਕਾਂ ਨੇ ਤਾਰੀਫ ਕੀਤੀ। ਜਾਣਕਾਰੀ ਅਨੁਸਾਰ ਕਰਤਾਰ ਬੱਸ ਨੂੰ ਚਲਾਉਂਦੇ ਡਰਾਈਵਰ ਜੋਗਾ ਸਿੰਘ ਨੂੰ ਬੱਸ ਵਿਚ ਇਕ ਮਹਿੰਗੇ ਰੇਟ ਦਾ ਮੋਬਾਈਲ ਲੱਭ ਗਿਆ ਜੋ ਕਿ ਅਮਨਦੀਪ ਸਿੰਘ ਸੰਦੌੜ ਦਾ ਸੀ।ਅਮਨਦੀਪ ਸਿੰਘ ਸੰਦੌੜ ਨੇ ਦੱਸਿਆ ਕਿ ਉਹ ਅੱਜ ਬੱਸ ਵਿਚ ਸਵਾਰ ਹੋਕੇ ਰਾਏਕੋਟ ਨੂੰ ਗਿਆ ਸੀ ਤੇ ਕਿਤੇ ਉਸਦਾ ਮੋਬਾਈਲ ਡਿੱਗ ਗਿਆ ਸੀ।ਡਰਾਈਵਰ ਜੋਗਾ ਸਿੰਘ ਨੇ ਸੰਦੌੜ ਪਹੁੰਚ ਕੇ ਅਮਨਦੀਪ ਸਿੰਘ ਨੂੰ ਉਸ ਦਾ ਮੋਬਾਈਲ ਮੋੜ ਦਿੱਤਾ।ਅਮਨਦੀਪ ਸਿੰਘ ਨੇ ਦੱਸਿਆ ਕਿ ਮੋਬਾਈਲ ਦੀ ਕੀਮਤ 17 ਹਜਾਰ ਰੁਪਏ ਬਣਦੀ ਸੀ।ਉਸ ਨੇ ਜੋਗਾ ਸਿੰਘ ਵੱਲੋਂ ਦਿਖਾਈ ਇਸ ਇਮਾਨਦਾਰੀ ਦੀ ਪ੍ਰਸੰਸਾ ਕੀਤੀ।ਇਸ ਮੌਕੇ ਬਲਜੀਤ ਸਿੰਘ ਦਸੌਧਾ ਸਿੰਘ ਵਾਲਾ, ਬਲਦੀਪ ਸਿੰਘ ਆਹਲੂਵਾਲੀਆ, ਨਿਸਾਨ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਕਹਿਲ, ਡਾ. ਇੰਚਾਰਜ ਭਗਤ ਸਿੰਘ ਸੰਦੌੜ, ਕੰਡਕਟਰ ਜਰਨੈਲ ਸਿੰਘ ਜੈਲੀ ਤਲਵੰਡੀ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply