Saturday, August 22, 2026

ਜਾਇਦਾਦ ਟੈਕਸ ਨਾ ਦੇਣ ਵਾਲਿਆਂ ਵਿਰੁੱਧ ਜਾਇਦਾਦ ਸੀਲ ਕਰਨ ਸਬੰਧੀ ਹੁਕਮ

PPN3007201516
ਹੁਸ਼ਿਆਰਪੁਰ, 30 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 138 (ਸੀ) ਅਧੀਨ ਜਾਇਦਾਦ ਸੀਲ ਕਰਨ ਸਬੰਧੀ ਪ੍ਰਾਪਰਟੀ ਸੀਲ ਕਰਨ ਸਬੰਧੀ ਨਗਰ ਨਿਗਮ ਦੇ ਸੁਪਰਡੰਟ ਸੁਆਮੀ ਸਿੰਘ ਦੀ ਅਗਵਾਈ ਵਿਚ ਟੀਮ ਨੂੰ ਭੇਜਿਆ ਗਿਆ ਹੈ ਇਹ ਜਾਣਕਾਰੀ ਨਗਰ ਨਿਗਮ ਦੇ ਕਾਰਜ ਸਾਧਕ ਅਫ਼ਸਰ ਰਮੇਸ਼ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਸੁਭਾਸ਼ ਨਗਰ ਅਤੇ ਦਸੂਹਾ ਰੋਡ ਨਜ਼ਦੀਕ ਨਲੌਈਆਂ ਚੌਂਕ ਦੋ ਪ੍ਰਾਪਰਟੀ ਮਾਲਕਾਂ ਨੇ ਪ੍ਰਾਪਰਟੀ ਸੀਲ ਕਰਨ ਸਬੰਧੀ ਟੀਮ ਨੂੰ ਲਿਖਕੇ ਦਿੱਤਾ ਹੈ 24 ਘੰਟੇ ਦੇ ਅੰਦਰ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਦੇਣਗੇ।ਕਾਰਜ ਸਾਧਕ ਅਫ਼ਸਰ ਰਮੇਸ਼ ਕੁਮਾਰ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਲ 2013-14 ਅਤੇ 2014-15 ਦੀ ਬਣਦੀ ਪ੍ਰਾਪਰਟੀ ਟੈਕਸ ਦੀ ਰਾਸ਼ੀ ਨਗਰ ਨਿਗਮ ਦੇ ਦਫਤਰ ਵਿਖੇ ਤੁਰੰਤ ਜਮਾਂ ਕਰਵਾਉਣ ਇਹ ਰਾਸ਼ੀ ਜਮਾਂ ਨਾ ਕਰਵਾਉਣ ਵਾਲੇ ਜਾਇਦਾਦਾਂ ਦੇ ਮਾਲਕਾਂ ਨੂੰ 112 ਏ ਦੇ ਨੋਟਿਸ ਭੇਜੇ ਜਾ ਰਹੇ ਹਨ ਜਿਸ ਵਿਚ 7 ਦਿਨ ਦਾ ਸਮਾਂ ਦਿੱਤਾ ਜਾਵੇਗਾ ਇਸ ਉਪਰੰਤ 138 ਸੀ ਦੇ ਨੋਟਿਸ ਭੇਜੇ ਜਾਣਗੇ ਜਿਸ ਵਿਚ 7 ਦਿਨ ਦਾ ਸਮਾਂ ਦਿੱਤਾ ਜਾਵੇਗਾ ਇਸ ਸਮੇਂ ਦੌਰਾਨ ਪ੍ਰਾਰਥੀ ਵਲੋਂ ਟੈਕਸ ਨਾ ਜਮਾਂ ਕਰਵਾਉਣ ਦੀ ਸੂਰਤ ਵਿਚ ਜਾਇਦਾਦ ਸੀਲ ਕਰਨ ਸਬੰਧੀ ਲੋਂੜੀਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਹੋਰ ਦੱਸਿਆ ਕਿ 2015-16 ਦਾ ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਨਗਰ ਨਿਗਮ ਦੇ ਦਫਤਰ ਵਿਚ ਜਮਾਂ ਕਰਵਾਉਣ ਤੇ 10% ਰਿਬੇਟ ਦਿੱਤਾ ਜਾਵੇਗਾ।ਜਾਇਦਾਦਾਂ ਸੀਲ ਕਰਨ ਵਾਲੀ ਟੀਮ ਵਿਚ ਇੰਸਪੈਕਟਰ ਗੁਰਮੇਲ ਸਿੰਘ, ਸੁਰਜੀਤ ਬਹਿਲ, ਕੇਹਰ ਸਿੰਘ, ਮੁਕਲ ਕੇਸਰ, ਰਜਿੰਦਰ ਪ੍ਰਸ਼ਾਦ, ਸੰਨੀ ਅਤੇ ਲੇਖਰਾਜ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀ/ਕਰਮਚਾਰੀ ਵੀ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply