Thursday, June 25, 2026

ਸ਼ਹੀਦ ਊਧਮ ਸਿੰਘ ਨੂੰ ਸ਼ਹੀਦੀ ਦਿਵਸ ‘ਤੇ ਕੀਤਾ ਯਾਦ

PPN3007201518

ਅੰਮ੍ਰਿਤਸਰ, 30 ਜੁਲਾਈ (ਗੁਰਚਰਨ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ ਬਲਾਕ ਅੰਮ੍ਰਿਤਸਰ 3 ਵਿਖੇ ਅੱਜ ਰੋਸ਼ਨ ਲਾਲ ਸ਼ਰਮਾ ਸਟੇਟ ਤੇ ਨੈਸ਼ਨਲ ਐਵਾਰਡੀ, ਸੈਂਟਰ ਹੈਡ ਟੀਚਰ ਦੀ ਪ੍ਰਧਾਨਗੀ ਹੇਠ ਸਕੂਲ ਦੇ ਬੱਚਿਆਂ, ਸਟਾਫ ਅਤੇ ਬੱਚਿਆਂ ਦੇ ਮਾਤਾ-ਪਿਤਾ ਨੇ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਤਸਵੀਰ ਤੇ ਫੁੱਲ ਮਾਲਾ ਅਰਪਿਤ ਕੀਤੀਆਂ। ਇਸ ਮੌਕੇ ਰੋਸ਼ਨ ਲਾਲ ਸ਼ਰਮਾ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਅੰਗਰੇਜ਼ ਜਨਰਲ ਉਡਵਾਇਅਰ ਨੇ ਕੌਮ ਦੀ ਅਜ਼ਾਦੀ ਸਬੰਧੀ ਅਵਾਜ਼ ਉਠਾਉਣ ਲਈ ਇਕੱਠੇ ਹੋਏ ਅਤੇ ਰੋਲਟ ਐਕਟ ਵਿਰੁੱਧ (ਰੋਲਟ ਐਕਟ ਅਨੁਸਾਰ ਸਰਕਾਰ ਕਿਸੇ ਬੰਦੇ ਨੂੰ ਵੀ ਪਕੜ ਸਕਦੀ ਹੈ ਜੋ ਸਰਕਾਰ ਦੇ ਵਿਰੁੱਧ ਹੋਵੇ) ਹਜ਼ਾਰਾਂ ਭਾਰਤੀਆਂ ਵਿੱਚੋਂ ਸੈਂਕੜੇ ਨਿਹੱਥੇ ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਵਾ ਦਿੱਤਾ। ਜਿਸ ਦਿਨ ਇਹ ਕਾਂਡ ਵਾਪਰਿਆ ਉਸ ਦਿਨ ਜੱਲਿਆਂਵਾਲੇ ਬਾਗ ਵਿੱਚ ਯਤੀਮਖਾਨੇ ਦੇ ਹੋਰ ਬੱਚਿਆਂ ਨਾਲ ਉਧਮ ਸਿੰਘ ਪਾਣੀ ਦੀ ਸੇਵਾ ਕਰਵਾ ਰਿਹਾ ਸੀ।ਜਿਸ ਜਨਰਲ ਨੇ ਅਟੈਕ ਕੀਤਾ ਉਹ ਰੈਗੀਨਲ ਡਾਇਰ ਦੀ ਕਮਾਂਡ ਸੀ ਅਤੇ ਮਾਈਕਲ ਉਡਵਾਇਅਰ ਉਸ ਸਮੇਂ ਗਵਰਨਰ ਸਨ।ਉਧਮ ਸਿੰਘ ਨੇ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਇਹ ਪ੍ਰਣ ਲਿਆ ਕਿ ਮੈਂ ਗਵਰਨਰ ਨੂੰ ਮਾਰ ਕੇ ਬੇਗੁਨਾਹੇ ਲੋਕਾਂ ਦੀ ਜਾਨ ਦਾ ਬਦਲਾ ਲਵਾਂਗਾ, ਜੋ ਉਨਾਂ ਨੇ ਇੰਗਲੈਂਡ ਜਾ ਕੇ ਜਨਰਲ ਓਡਵਾਇਰ ਨੂੰ ਮਾਰ ਕੇ ਪੂਰਾ ਕੀਤਾ। ਹੈਡ ਟੀਚਰ ਰੋਸ਼ਨ ਲਾਲ ਨੇ ਕਿਹਾ ਕਿ ਸ਼ਹੀਦਾਂ ਦੇ ਪੂਰਨਿਆਂ ‘ਤੇ ਚੱਲਦਿਆਂ ਸਾਨੂ ਸਭ ਨੂੰ ਦੇਸ਼ ਭਗਤੀ ਦੀ ਭਾਵਨਾ ਤਹਿਤ ਦੇਸ਼ ਲਈ ਹਰ ਤਰਾਂ ਦੀ ਕੁਰਬਾਨੀ ਦੇਣ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ ।
ਇਸ ਮੌਕੇ ਚੇਅਰਮੈਨ ਜੋਗਿੰਦਰ ਸਿੰਘ, ਸਿਮਰਜੀਤ ਕੌਰ, ਵਿਜੈ ਕੁਮਾਰੀ, ਹਰਭਜਨ ਕੌਰ, ਸ਼ਰਨਜੀਤ ਕੌਰ, ਕੰਵਲਦੀਪ ਕੌਰ, ਗੁਰਜੀਤ ਕੌਰ, ਲਵਲੀਨ ਕੌਰ, ਮਨਦੀਪ ਕੌਰ, ਕੁਲਦੀਪ ਕੌਰ ਅਤੇ ਰਜਵੰਤ ਕੌਰ ਸ਼ਾਮਿਲ ਹੋਏ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply