
ਤਰਸਿੱਕਾ, ਟਾਂਗਰਾ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਬਲਾਕ ਤਰਸਿੱਕਾ ਦੇ ਨੇੜਲੇ ਪਿੰਡ ਡੇਹਰੀਵਾਲ ਵਿਖੇ ਅੱਜ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਭਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਵੀਰ ਚਰਨ ਸਿੰਘ ਲੱਖਾ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਹੋਈ।ਜਤਿੰਦਰ ਸਿੰਘ ਬੱਬਾ ਨੂੰ ਇਸ ਸਮੇਂ ਪਿੰਡ ਡੇਹਰੀਵਾਲ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ । ਪ੍ਰਧਾਨ ਚੁਣੇ ਜਾਣ ਤੇ ਬੱਬਾ ਨੇ ਕਿਹਾ ਕਿ ਉਸ ਨੂੰ ਵਾਲਮੀਕਿ ਆਦਿ ਸਮਾਜ ਵੱਲੋਂ ਮਾਣ ਮਿਲਿਆ ਹੈ ਅਤੇ ਉਹ ਕਮੇਟੀ ਦੇ ਨਾਲ ਮਿਲ ਕੇ ਸਮਾਜ ਵਿੱਚੋਂ ਨਸ਼ਾ, ਅਨਪੜ੍ਹਤਾ ਅਤੇ ਵਹਿਮ ਭਰਮਾਂ ਦਾ ਡੱਟ ਕੇ ਸਾਹਮਣਾ ਕਰੇਗਾ ।
ਇਸ ਮੌਕੇ ਵੀਰ ਪ੍ਰਦੀਪ ਸਿੰਘ ਗੱਬਰ ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਵੀਰ ਸਤਨਾਮ ਸਿੰਘ ਸਹਿਸੇ ਪ੍ਰਧਾਨ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਾਲਮੀਕਿ ਆਦਿ ਧਰਮ ਸਮਾਜ ਭਾਰਤ ਦੇ ਪੜ੍ਹੇ ਲਿਖੇ ਨੌਜੁਆਨਾ ਨੂੰ ਅੱਗੇ ਆ ਕੇ ਧਰਮ ਅਤੇ ਕੌਮ ਦੀ ਸੇਵਾ ਕਰਨ ਦਾ ਇਹ ਬਹੁਤ ਵਧੀਆ ਮੌਕਾ ਹੈ ।ਪੰਜਾਬ ਪ੍ਰਧਾਨ ਚਰਨ ਸਿੰਘ ਲੱਖਾ ਨੇ ਕਿਹਾ ਕਿ ਧਰਮ ਸਮਾਜ ਦੀਆਂ ਗਤੀਵਿਧੀਆ ਨੂੰ ਤੇਜ਼ ਕੀਤਾ ਜਾਵੇ ਅਤੇ ਜੋ ਲੋਕ ਭਗਵਾਨ ਵਾਲਮੀਕਿ ਮਹਾਰਾਜ ਬਾਰੇ ਗਲਤ ਬੋਲਦੇ ਹਨ ਉਹਨਾਂ ਨੂੰ ਕਦੇ ਵੀ ਵਾਲਮੀਕਿ ਆਦਿ ਧਰਮ ਸਮਾਜ ਭਾਰਤ ਵੱਲੋਂ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ ਵੀਰ ਵਿਕਰਮਜੀਤ ਸਿੰਘ ਵਿੱਕੀ ਮਜੀਠਾ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਮੁੱਛਲ ਪ੍ਰਧਾਨ, ਨਿਰਮਲ ਸਿੰਘ ਚੇਅਰਮੈਨ ਰਾਮਦਿਵਾਲੀ, ਬਾਬਾ ਕੁਲਦੀਪ ਨਾਥ, ਬਲਦੇਵ ਸਿੰਘ, ਬਖਸ਼ੀਸ਼ ਸਿੰਘ, ਕੁਲਵਿੰਦਰ ਸਿੰਘ, ਸੋਨੂੰ, ਸਰਬਜੀਤ ਸਿੰਘ, ਬਲਦੇਵ ਸਿੰਘ ਦੇਬੂ, ਗੁਰਮੇਜ ਸਿੰਘ, ਪ੍ਰਗਟ ਸਿੰਘ, ਸਤਨਾਮ ਸਿੰਘ ਸੱਤਾ, ਬਲਦੇਵ ਸਿੰਘ ਬਾਵਾ ਅਤੇ ਕੁਲਵੰਤ ਸਿੰਘ ਕੰਤਾ ਜੋਧਾਨਗਰੀ ਆਦਿ ਹਾਜ਼ਰ ਸਨ ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media