Friday, March 6, 2026

ਬੀ. ਬੀ. ਕੇ. ਡੀ. ਏ. ਵੀ ਕਾਲਜ ਵੂਮੈਨ ਵਲੋਂ ‘ਮੀਡੀਆ ਉਤਸਵ-2015’ ਦਾ ਅਯੋਜਨ

PPN0408201504
ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਨੇ ਦੋ ਰੋਜ਼ਾ ਮੀਡੀਆ ਉਤਸਵ ਆਯੋਜਿਤ ਕੀਤਾ।ਦੈਨਿਕ ਜਾਗਰਣ ਦੇ ਅੰਮ੍ਰਿਤਸਰ ਦੇ ਬਿਉਰੋ ਚੀਫ਼ ਸ੍ਰੀ ਅਸ਼ੋਕ ਨੀਰ ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਸਮਾਰੋਹ ਦੇ ਪਹਿਲੇ ਦਿਨ ਆਰ.ਜੇ, ਤਤਕਾਲੀਨ ਭਾਸ਼ਣ, ਕ੍ਰੀਏਟਿਵ ਰਾਈਟਿੰਗ, ਐਡ, ਮੈਡ ਲਿਮਰਿਕਸ ਪ੍ਰਤਿਯੋਗਤਾਵਾਂ ਕਰਵਾਈਆਂ ਗਈਆਂ ਤੇ ਸਮਾਰੋਹ ਦੇ ਦੂਸਰੇ ਦਿਨ ਕਾਰਟੂਨ ਮੇਕਿੰਗ, ਪ੍ਰਿੰਟ ਐਂਡ, ਨਿਊਜ਼ ਰੀਡਿੰਗ ਆਦਿ ਮੁਕਾਬਲੇ ਕਰਵਾਏ ਗਏ।ਸਾਰੇ ਪ੍ਰਤਿਯੋਗੀਆਂ ਨੇ ਪੂਰੇ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਵੱਧ ਚੜ੍ਹ ਕੇ ਇੱਕ ਦੂਸਰੇ ਨੂੰ ਕਰੜਾ ਮੁਕਾਬਲਾ ਦਿੱਤਾ।
ਵਿਭਾਗ ਦੇ ਮੁੱਖੀ ਡਾ. ਪ੍ਰਿਅੰਕਾ ਬੱਸੀ ਨੇ ਕਿਹਾ, “ਵਿਭਾਗ ਹਰ ਸਾਲ ਵਿਦਿਆਰਥਣਾਂ ਲਈ ਖਾਸ ਕਰਕੇ ਨਵੀਆਂ ਆਈਆਂ ਵਿਦਿਆਰਥਣਾਂ ਲਈ ਆਪਣੀਆਂ ਯੋਗਤਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਮੀਡੀਆ ਫੈਸਟ ਆਯੋਜਿਤ ਕਰਦਾ ਹੈ। ਇਹ ਸਲਾਨਾ ਸਮਾਰੋਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਸਮਾਰੋਹ ਦੇ ਦੂਸਰੇ ਦਿਨ ਵਿਦਾਇਗੀ ਭਾਸ਼ਣ ਦੀ ਰਸਮ ਨਿਭਾਈ ਗਈ। ਵੱਖਰੇ-ਵੱਖਰੇ ਖੇਤਰ ਦੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ।ਐਮ.ਏ.ਜੇ.ਐਮ.ਸੀ ਭਾਗ ਪਹਿਲੇ ਦੀ ਧੀਰਿਕਾ ਸ਼ਰਮਾ ਨੇ ‘ਸਟਾਰ ਆਫ਼ ਦਾ ਫੈਸਟ’ ਸਨਮਾਨ ਹਾਸਿਲ ਕੀਤਾ। ਐਮ.ਏ.ਜੇ.ਐਮ.ਸੀ. ਭਾਗ ਤੀਜਾ ਦੀ ਉਪਾਸਨਾ ਭਰਦਵਾਜ ਅਤੇ ਬੀ.ਏ.ਜੇ.ਐਮ.ਸੀ ਭਾਗ ਪੰਜਵੇਂ ਦੀ ਐਸ਼ਵਰਿਆ ਤਲਵਾਰ ਨੇ “ਸਟਾਰ ਪਰਫੋਰਮਰ ਦਾ ਸਨਮਾਨ ਹਾਸਿਲ ਕੀਤਾ ਤੇ ਬੀ.ਏ.ਜੇ.ਐਮ.ਸੀ. ਸਮੈਸਟਰ ਭਾਗ ਪਹਿਲੇ ਦੀ ਜਸਰੀਨ ਨੇ “ਸਭ ਤੋਂ ਉਤਸ਼ਾਹਿਤ ਵਿਦਿਆਰਥਣ” ਦਾ ਸਨਮਾਨ ਹਾਸਿਲ ਕੀਤਾ।
ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਭਾਗ ਦੇ ਵਿਦਿਆਰਥੀਆਂ ਦੇ ਯਤਨਾਂ ਦੀ ਸਰਾਹਣਾ ਕੀਤੀ ਤੇ ਸਨਮਾਨਿਤ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹੋ ਜਿਹਾ ਸਮਾਰੋਹ ਵਿਦਿਆਰਥੀਆਂ ਨੂੰ ਅਸਲੀ ਖੇਤਰੀ ਤਜਰਬਿਆਂ ਤੋਂ ਜਾਣੂ ਕਰਵਾਉਂਦੇ ਹਨ ਤੇ ਤਕਨੀਕੀ ਸੰਕਲਪਾਂ ਨੂੰ ਸਮਝਣ ਦੇ ਵਿੱਚ ਸਹਾਇਤਾ ਕਰਦੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply