Wednesday, March 11, 2026

ਸਰਕਾਰੀ ਫੀਸ ਮੁਆਫੀ ਸਕੀਮਾਂ ਦਾ ਲਾਭ ਘੱਟਗਿਣਤੀਆਂ ਦੇ ਬੱਚਿਆਂ ਤੱਕ ਪਹੁੰਚਾਉਣ ਲਈ ਵੈਬਸਾਈਟ ਲਾਂਚ

Manjit GK Manjinder Sirsaਨਵੀਂ ਦਿੱਲੀ, 4 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰੀ ਫੀਸ ਮੁਆਫੀ ਸਕੀਮਾਂ ਦਾ ਫਾਇਦਾ ਘਟਗਿਣਤੀ ਕੌਮਾਂ ਦੇ ਬੱਚਿਆਂ ਤਕ ਪਹੁੰਚਾਉਣ ਵਾਸਤੇ ਬੀਤੇ ਦੋ ਵਰ੍ਹੇ ਤੋਂ ਆਰੰਭੀ ਗਈ ਸਮਾਜ ਭਲਾਈ ਲਹਿਰ ਨੇ ਅੱਜ ਨਵਾਂ ਮੁਕਾਮ ਹਾਸਿਲ ਕੀਤਾ। ਅੱਜ ਦੇ ਮਲਟੀਮੀਡੀਆਂ ਯੁੱਗ ਦਾ ਇਸਤੇਮਾਲ ਲੋਕਾਂ ਦੀ ਸੁਵੀਧਾਵਾਂ ਵਿੱਚ ਵਾਧਾ ਕਰਨ ਦੀ ਸੋਚ ਅਤੇ ਕਮੇਟੀ ਦੇ ਮਾਈਨੋਰੀਟੀ ਅਵੈਅਰਨੈਸ ਸੈਕਸ਼ਨ ਦੀ ਬਿਹਤਰ ਕਾਰਗੁਜਾਰੀ ਨੂੰ ਜਨਤਕ ਕਰਨ ਵਾਸਤੇ ਸੈਕਸ਼ਨ ਦੀ ਵੈਬਸਾਈਟ ਕਮੇਟੀ ਪ੍ਰਬੰਧਕਾਂ ਵੱਲੋਂ ਲਾਂਚ ਕੀਤੀ ਗਈ।
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸੱਕਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿੱਖੇ ਹਜ਼ਾਰਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸੰਬੋਧਨ ਕਰਦੇ ਹੋਏ ਸਕੀਮਾਂ ਦਾ ਫਾਇਦਾ ਖੁੱਦ ਚੁੱਕਣ ਦੇ ਨਾਲ ਹੀ ਦੂਜੇ ਲੋਕਾਂ ਨੂੰ ਉਸਦੀ ਜਾਣਕਾਰੀ ਦੇਣ ਦੀ ਵੀ ਮੌਜ਼ੂਦ ਇੱਕਠ ਨੂੰ ਦੋਨੋਂ ਹੱਥ ਖੜੇ ਕਰਵਾਕੇ ਹਾਮੀ ਭਰਵਾਈ।
ਇਸ ਵਰ੍ਹੇ ਉਕਤ ਸਕੀਮਾਂ ਵਿੱਚ ਨਵੇਂ ਆਏ ਫਾਰਮਾਂ ਬਾਰੇ ਕਮੇਟੀ ਦੇ ਨੋਡਲ ਅਫਸਰਾਂ ਤੋਂ ਪੂਰੀ ਜਾਣਕਾਰੀ ਲੈਣ ਦੀ ਸੰਗਤ ਨੂੰ ਅਪੀਲ ਕਰਦੇ ਹੋਏ ਜੀ.ਕੇ. ਨੇ ਵੈਬਸਾਈਟ ਲਾਂਚ ਕਰਨ ਦੇ ਕਾਰਨਾਂ ਦਾ ਵੀ ਵੇਰਵਾ ਦਿੱਤਾ। ਪੈਸੇ ਦੀ ਘਾਟ ਕਰਕੇ ਇੱਕ ਵੀ ਬੱਚੇ ਨੂੰ ਸਿਖਿਆ ਤੋਂ ਵਾਂਝਾ ਨਾ ਰੱਖਣ ਦਾ ਵੀ ਜੀ.ਕੇ. ਨੇ ਅਹਿਦ ਲਿਆ। ਰੁਜਗਾਰ ਦੀ ਮਜਬੂਰੀ ਵਿੱਚ ਪੜ੍ਹਾਈ ਨੂੰ ਵਿੱਚਕਾਰ ਛੱਡਣ ਵਾਲੇ ਵਿਦਿਆਰਥੀਆਂ ਨੂੰ ਸਿਕਿੱਲ ਡੇਵਲੈਪਮੈਟ ਦੀ ਸਕੀਮਾਂ ਦੇ ਤਹਿਤ ਤਕਨੀਕੀ ਸਕੀਮਾਂ ਦੀ ਵਧੇਰੀ ਜਾਣਕਾਰੀ ਉਪਲਬੱਧ ਕਰਵਾਉਣ ਦੇ ਵੀ ਜੀ.ਕੇ. ਨੇ ਨੋਡਰ ਅਫਸਰਾਂ ਨੂੰ ਆਦੇਸ ਦਿੱਤੇ। ਗੁਆਂਡੀ ਸੂਬਿਆਂ ਤੋਂ ਆ ਕੇ ਦਿੱਲੀ ਵਿੱਖੇ ਪੜਾਈ ਕਰਨ ਵਾਲੇ ਘਟ ਗਿਣਤੀ ਕੌਮਾਂ ਦੇ ਬੱਚਿਆਂ ਤਕ ਸਰਕਾਰੀ ਹੋਸਟਲਾਂ ਦੀ ਜਾਣਕਾਰੀ ਪੁਖਤਾ ਤਰੀਕੇ ਨਾਲ ਪਹੁੰਚਾਉਣ ਦੀ ਵੀ ਉਨ੍ਹਾਂ ਗੱਲ ਕਹੀ।
ਸਿਰਸਾ ਨੇ ਕਮੇਟੀ ਵੱਲੋਂ ਇਸ ਮਸਲੇ ਤੇ ਖੁਲ੍ਹੇ ਦਿਲ ਅਤੇ ਪੂਰੀ ਤਨਦੇਹੀ ਨਾਲ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੰਦੇ ਹੋਏ ਸਕੀਮਾਂ ਦੇ ਪ੍ਰਚਾਰ ਦੇ ਲਈ ਸੰਗਤਾਂ ਨੂੰ ਪ੍ਰੇਰਿਆ।ਸੰਗਤਾਂ ਦੇ ਵਾਲੰਟੀਅਰਸ ਦੇ ਤੌਰ ਤੇ ਜੁੜਨ ਦਾ ਵੀ ਸਿਰਸਾ ਨੇ ਸੱਦਾ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾੱਲਜ ਨੌਰਥ ਕੈਂਪਸ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਉ-ਚ ਸ਼ਿਖਿਆਂ ਦੀਆਂ ਸਰਕਾਰੀ ਫੀਸ ਮੁਆਫੀ ਸਕੀਮਾਂ ਦਾ ਫਾਇਦਾ ਚੁੱਕਣ ਦੀ ਵੀ ਸੰਗਤਾਂ ਨੂੰ ਅਪੀਲ ਕੀਤੀ।
ਸੈਕਸ਼ਨ ਦੇ ਕਨਵੀਨਰ ਗੁਰਮਿੰਦਰ ਸਿੰਘ ਮਠਾਰੂ ਅਤੇ ਇੰਚਾਰਜ ਬੀਬੀ ਰਣਜੀਤ ਕੌਰ ਵੱਲੋਂ ਸਕੀਮਾਂ ਦਾ ਵੇਰਵਾ ਵੀ ਸੰਗਤਾਂ ਨਾਲ ਸਾਂਝਾ ਕੀਤਾ ਗਿਆ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਚੇਅਰਮੈਨ ਹਰਜਿੰਦਰ ਸਿੰਘ ਅਤੇ ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ ਵੀ ਇਸ ਮੌਕੇ ਤੇ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply