ਅੰਮ੍ਰਿਤਸਰ, 4 ਅਗਸਤ (ਗੁਰਚਰਨ ਸਿੰਘ) – ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਸਮੀਖਿਆ ਕਰਦੇ ਦੱਸਿਆ ਕਿ ਇਸ ਇਲਾਕੇ ਦੇ ਵਿਕਾਸ ਲਈ ਚਲਾਏ ਜਾ ਰਹੇ ‘ਬਾਰਡਰ ਏਰੀਆ ਡਿਵਲਪਮੈਂਟ ਪ੍ਰੋਗਰਾਮ’ ਤਹਿਤ ਹੁਣ ਤੱਕ ਹੁਣ ਤੱਕ ਵੱਖ-ਵੱਖ ਟਰੇਡਾ ਵਿਚ 509 ਸਿਖਿਆਰਥੀਆ ਨੂੰ ਟਰੇਨਿੰਗ ਦੇ ਕੇ ਸਰਟੀਫਿਕੇਟ ਦਿੱਤੇ ਜਾ ਚੁੱਕੇ ਹਨ ਅਤੇ 340 ਸਿਖਿਆਰਥੀਆ ਨੂੰ ਸਿਖਲਾਈ ਦੇਣ ਦਾ ਟੀਚਾ ਹੋਰ ਮਿੱਥਿਆ ਗਿਆ ਹੈ।
ਉਨਾਂ ਦੱਸਿਆ ਕਿ ਇਹ ਪ੍ਰੋਗਰਾਮ ਜਿਲ੍ਹੇ ਦੇ ਅਟਾਰੀ, ਅਜਨਾਲਾ ਅਤੇ ਚੌਗਾਵਾਂ ਬਲਾਕਾਂ ਵਿਚ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਨੌਜਵਾਨਾਂ ਤੇ ਮੁਟਿਆਰਾਂ ਨੂੰ ਕਟਿੰਗ, ਟੇਲਰਿੰਗ, ਡਰੈਸ ਡਿਜਾਇਨਿੰਗ, ਬਿਊਟੀ ਕਲਚਰ, ਮੋਬਾਈਲ ਰਿਪੇਅਰ, ਬਿਜਲੀ ਦਾ ਸਾਜੋ-ਸਮਾਨ ਬਨਾਉਣ, ਕੰਪਿਊਟਰ ਬਨਾਉਣ ਤੇ ਕੰਪਿਊਟਰ ‘ਤੇ ਕੰਮ ਕਰਨ, ਫਰਿਜ ਤੇ ਏਅਰ ਕੰਡੀਸ਼ਨਰ ਆਦਿ ਬਨਾਉਣ ਦੀ ਸਿਖਲਾਈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਸ੍ਰੀ ਭਗਤ ਨੇ ਦੱਸਿਆ ਕਿ ਇਸ ਇਲਾਕੇ ਵਿਚ ਸਿਖਲਾਈ ਦਾ ਕੰਮ ਨਿਟਕੋਨ ਚੰਡੀਗੜ੍ਹ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਹਰੇਕ ਸਿਖਿਆਰਥੀ ‘ਤੇ ਕਰੀਬ 6500 ਰੁਪਏ ਤੋਂ ਲੈ ਕੇ 8100 ਦੇ ਕਰੀਬ ਖਰਚਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ, ਜੋ ਕਿ ਟਰੇਡ ‘ਤੇ ਨਿਰਭਰ ਕਰਦਾ ਹੈ। ਉਨਾਂ ਦੱਸਿਆ ਕਿ ਅਜਿਹੀ ਸਿਖਲਾਈ ਦੇਣ ਦਾ ਮਕਸਦ ਬੇਰੁਜ਼ਾਗਰਾਂ ਨੂੰ ਵੱਖ-ਵੱਖ ਕਿੱਤਿਆਂ ਵਿਚ ਸਿੱਖਅਤ ਕਰਕੇ ਆਪਣੇ ਪੈਰਾਂ ਸਿਰ ਖੜਾ ਕਰਨਾ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਸਰਹੱਦੀ ਖੇਤਰ ਦੇ ਲੋਕ ਆਪਣੇ ਆਪ ਨੂੰ ਵਿਕਾਸ ਅਤੇ ਹੁਨਰ ਪੱਖੋਂ ਕਿਸੇ ਵੀ ਤਰਾਂ ਪਿੱਛੇ ਨਾ ਰਹਿਣ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਹਾ ਲੈ ਕੇ ਹੁਨਰਮੰਦ ਸਿੱਖਿਆ ਲੈਣ ਅਤੇ ਆਪਣੇ ਕਾਰੋਬਾਰ ਸ਼ੁਰੂ ਕਰਨ। ਇਸ ਮੌਕੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਦੇ ਖੋਜ਼ ਅਫਸਰ ਸਰਦਾਰ ਚਰਨਜੀਤ ਸਿੰਘ ਅਤੇ ਸ੍ਰੀ ਸੰਦੀਪ ਕੁਮਾਰ, ਨਿਟਕੋਨ ਚੰਡੀਗੜ ਤੋਂ ਅੰਮ੍ਰਿਤਸਰ ਦੇ ਯੁਨਿਟ ਇੰਚਾਰਜ ਸ੍ਰੀ ਸੁਨੀਲ ਕੁਮਾਰ ਆਦਿ ਵੀ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media