Wednesday, March 11, 2026

ਬੱਚੇ ਲਈ ਮਾਂ ਦਾ ਦੁੱਧ ਹੁੰਦਾ ਹੈ ਅਮ੍ਰਿਤ – ਡਾ. ਮਲੇਠੀਆ

1 ਤੋਂ 7 ਅਗਸਤ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਚਲਾਇਆ ਜਾ ਰਿਹਾ ਜਾਗਰੂਕਤਾ ਅਭਿਆਨ

ਫਾਜ਼ਿਲਕਾ, 4 ਅਗਸਤ (ਵਿਨੀਤ ਅਰੋੜਾ)   – ਸਿਵਲ ਸਰਜਨ ਫਾਜ਼ਿਲਕਾ ਡਾ. ਵਾਈ ਕੇ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ਵਿਚ ਅੱਜ ਸੀ.ਐਚ.ਸੀ ਖੂਈਖੇੜਾ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਰੁਪਾਲੀ, ਡਾ. ਆਮਨਾ ਕੰਬੋਜ, ਬਲਾਕ ਮਾਸ ਮੀਡੀਆ ਇੰਚਾਰਜ਼ ਸ਼ੁਸੀਲ ਕੁਮਾਰ ਬੇਗਾਂਵਾਲੀ, ਸਤਿਆ ਨਰਾਇਣ, ਮੁਕੇਸ਼ ਕੁਮਾਰ ਸਮੇਤ ਆਸ਼ਾ ਵਰਕਰ ਅਤੇ ਪਿੰਡਾਂ ਦੀਆਂ ਔਰਤਾਂ ਹਾਜਰ ਸਨ।

        ਇਸ ਮੌਕੇ ਹਾਜਰ ਮਾਤਾਵਾਂ ਨੂੰ ਸੰਬੋਧਨ ਕਰਦਿਆਂ ਐਸਐਮਓ ਡਾ. ਹੰਸ ਰਾਜ ਮਲੇਠੀਆ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅਮ੍ਰਿਤ ਹੁੰਦਾ ਹੈ। ਜਿਹੜਾ ਬੱਚਿਆਂ ਨੂੰ ਹੋਣ ਵਾਲੀਆਂ ਵੱਖ ਵੱਖ ਤਰਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਉਨਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਬੱਚੇ ਨੂੰ ਜਨਮ ਤੋਂ ਬਾਅਦ ਮਾਂ ਦਾ ਦੁੱਧ ਜਰੂਰ ਪਿਲਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ ਨਾਲ ਉਪਰੀ ਖ਼ੁਰਾਕ ਜਿਵੇਂ ਦਾਲ ਦਾ ਪਾਣੀ, ਪਤਲੀ ਖਿਚੜੀ, ਦਲੀਆ, ਪੀਸ ਦਾ ਫ਼ਲ, ਸਬਜੀ, ਦਾਲਾਂ ਆਦਿ ਦੇ ਸਕਦੇ ਹਾਂ। ਇਸ ਤੋਂ ਬਾਅਦ ਬੱਚੇ ਨੂੰ ਬਹਾਰੀ ਖ਼ੁਰਾਕ ਦੇ ਨਾਲ ਨਾਲ ਦੋ ਸਾਲ ਤੱਕ ਮਾਂ ਦਾ ਦੁੱਧ ਪਿਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਜਨਮ ਤੋਂ ਹੀ ਬੱਚੇ ਦੀ ਵੱਖ ਵੱਖ ਤਰਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਪੂਰੀ ਤੌਰ ਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਜਿਹੜਾ ਕਿ ਸਿਹਤ ਵਿਭਾਗ ਵੱਲੋਂ ਹਰੇਕ ਹਫ਼ਤੇ ਮਮਤਾ ਦਿਵਸ ਮੌਕੇ ਮੁਫ਼ਤ ਕੀਤਾ ਜਾਂਦਾ ਹੈ।

        ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸ਼੍ਰੀ ਸ਼ੁਸੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 1 ਤੋਂ 7 ਅਗਸਤ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਬਲਕ ਦੇ ਅਧੀਨ ਆਉਂਦੇ ਸਾਰੇ ਸਬ ਸੈਂਟਰਾਂ ਤੇ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਦੁਆਰਾ ਮਾਵਾਂ ਨੂੰ ਬੱਚਿਆਂ ਦੀ ਖ਼ੁਰਾਕ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

 

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply