
ਨਵੀਂ ਦਿੱਲੀ, 5 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਵੱਲੋਂ ਨਵੇਂ ਵਿਦਿਅਕ ਸ਼ੈਸਨ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਕਰਕੇ ਕੀਤੀ ਗਈ। ਓਰਿਅੰਟੇਸ਼ਨ ਦਿਹਾੜੇ ਵੱਜੋਂ ਕਰਵਾਏੇ ਗਏ ਇਸ ਸਮਾਗਮ ਵਿੱਚ ਸ਼ਬਦ ਕੀਰਤਨ, ਅਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਵੀ ਕਾਲਜ ਦੇ ਵਿਦਿਆਰਥੀਆਂ ਨੇ ਕੀਤੀ। ਕਾਲਜ ਦੇ ਡਾਈਰੈਕਟਰ ਡਾ. ਹਰਮੀਤ ਸਿੰਘ ਨੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਵੀ ਕਾਮਨਾ ਕੀਤੀ।
ਪ੍ਰਿੰਸੀਪਲ ਡਾ. ਜੋਤੀ ਭੱਲਾ ਨੇ ਬੱਚਿਆਂ ਨੂੰ ਬੀ.ਐਡ ਦੋ ਸਾਲਾਂ ਕੋਰਸ ਦੇ ਢਾਂਚੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇੱਥੇ ਇਹ ਜਿਕਰਯੋਗ ਹੈ ਕਿ ਕਮੇਟੀ ਦਾ ਇਹ ਅਦਾਰਾ 100 ਫੀਸਦੀ ਘਟਗਿਣਤੀ ਦਰਜਾ ਰੱਖਦਾ ਹੈ ਜਿਸ ਕਰਕੇ ਸਿੱਖ ਬੱਚੇ ਤੇ ਬੱਚਿਆਂ ਹੀ ਇੱਥੋਂ ਇੱਕ ਚੰਗੇ ਅਧਿਆਪਕ ਦੇ ਤੌਰ ਤੇ ਤਿਆਰ ਹੋ ਕੇ ਸਮਾਜ ਵਿੱਚ ਰੋਸ਼ਨੀ ਫੈਲਾਉਣ ਦਾ ਜਰੀਆਂ ਬਣਦੇ ਹਨ।
Punjab Post Daily Online Newspaper & Print Media