Friday, September 25, 2026

ਦੀਨਾਨਗਰ ਵਿਖੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪੰਜਾਬ ਹੋਮ ਗਾਰਡ ਦੇ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ

PPN0508201518

ਪਠਾਨਕੋਟ, 5 ਅਗਸਤ (ਪ.ਪ) – ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ, ਸ਼ਹੀਦਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਦਾ ਮਾਣ ਸਤਿਕਾਰ ਕਰਨਾ ਹਰ ਵਿਅਕਤੀ ਦਾ ਫਰਜ ਹੈ।ਇਹ ਵਿਚਾਰ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਬੀਤੇ ਦਿਨੀ ਦੀਨਾਨਗਰ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪੰਜਾਬ ਹੋਮ ਗਾਰਡ ਦੇ ਜਵਾਨ ਸ਼੍ਰੀ ਸੁਖਦੇਵ ਸਿੰਘ ਦੀ ਅੰਤਿਮ ਅਰਦਾਸ ਮੌਕੇ ਪਿੰਡ ਅੱਤੇਪੁਰ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਰੋਹ ਦੌਰਾਨ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਗਟ ਕੀਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਰਕਾਰੀ ਦਫ਼ਤਰਾਂ ਵਿੱਚ ਪੂਰਾ ਮਾਣ ਸਨਮਾਣ ਕੀਤਾ ਜਾਵੇਗਾ ਅਤੇ ਪਹਿਲ ਦੇ ਆਧਾਰ ‘ਤੇ ਉਨ੍ਹਾਂ ਦੇ ਦਫ਼ਤਰੀ ਕੰਮ ਕੀਤੇ ਜਾਣਗੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਦਾ ਪੂਰਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਬਲਦੇਵ ਸਿੰਘ ਟਾਈਗਰ ਡੀ.ਆਈ.ਜੀ. ਹੋਮ ਗਾਰਡ, ਰਣਜੀਤ ਸਿੰਘ ਡੀ.ਐਸ.ਪੀ. ਪੰਜਾਬ ਪੁਲੀਸ ਅਤੇ ਸਰਬਜੀਤ ਸਰਪੰਚ ਨੇ ਵੀ ਸ਼ਹੀਦ ਸੁਖਦੇਵ ਸਿੰਘ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ।
ਇਸੇ ਤਰ੍ਹਾਂ ਸਰਵਸ਼੍ਰੀ ਦਰਸ਼ਨ ਸਿੰਘ ਡੀ.ਆਈ.ਜੀ. ਪੰਜਾਬ ਹੋਮ ਗਾਰਡ, ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ. ਗੁਰਦਾਸਪੁਰ, ਐਨ.ਕੇ. ਬੇਦੀ ਐਸ.ਪੀ., ਬਲਬੀਰ ਰਾਜ ਸਿੰਘ ਸਹਾਇਕ ਕਮਿਸ਼ਨਰ ਜਨਰਲ, ਪੀ.ਐਸ. ਵਿਰਕ ਡੀ.ਐਸ.ਪੀ, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ, ਨਰਿੰਦਰ ਪਰਮਾਰ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਪਿੰਡ ਸ਼ਾਦੀਪੁਰ ਦੇ ਸ਼ਹੀਦ ਬੋਧਰਾਜ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸੇ ਤਰ੍ਹਾਂ ਸਰਵਸ਼੍ਰੀ ਚਰਨਜੀਤ ਸਿੰਘ ਆਈ.ਜੀ. ਪੰਜਾਬ ਹੋਮ ਗਾਰਡ, ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ ਗੁਰਦਾਸਪੁਰ ਅਤੇ ਸਤੀਸ਼ ਕੁਮਾਰ ਵਸਿਸਟ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਪਿੰਡ ਜੰਗਲਾ ਭਵਾਨੀ ਦੇ ਸ਼ਹੀਦ ਦੇਸ ਰਾਜ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ।
ਸ਼. ਕੁਲਦੀਪ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸੁਖਦੇਵ ਰਾਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੇ ਦੀਨਾਨਗਰ ਵਿਖੇ ਹੋਏ ਆਂਤਕੀ ਹਮਲੇ ਦੌਰਾਨ ਪਿੰਡ ਜਗਤਪੁਰ ਦੇ ਮਾਰੇ ਗਏ ਸਿਵਲਿਨ ਸ਼੍ਰੀ ਅਮਰਜੀਤ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply