Monday, June 22, 2026

ਮੁੱਖ ਮੰਤਰੀ ਨੇ ਦੀਨਾਨਗਰ ਹਮਲੇ ਦੇ ਜਖਮੀਆਂ ਨੂੰ ਦਿੱਤੇ ਤਿੰਨ ਤਿੰਨ ਲੱਖ ਦੇ ਚੈਕ

PPN0608201508
ਅੰਮ੍ਰਿਤਸਰ, 6 ਅਗਸਤ (ਗੁਰਚਰਨ ਸਿੰਘ) – ਮੁੱਖ ਮੰਤਰੀ ਪੰਜਾਬ ਸz ਪਰਕਾਸ਼ ਸਿੰਘ ਬਾਦਲ ਨੇ ਅੱਜ ਸ਼ਾਮ ਗੁਰੂ ਨਾਨਕ ਹਸਪਤਾਲ ਤੇ ਅਮਨਦੀਪ ਹਸਪਤਾਲ ਪਹੁੰਚ ਕੇ ਮੁੜ ਦੀਨਾਨਗਰ ਹਮਲੇ ਦੇ ਜਖਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੇ ਚੈਕ ਵਿਤੀ ਸਹਾਇਤਾ ਲਈ ਦਿੱਤੇ। ਉਨ੍ਹਾਂ ਜਖਮੀਆਂ ਨਾਲ ਗੱਲਬਾਤ ਕਰਕੇ ਕਿਹਾ ਕਿ ਸਰਕਾਰ ਤੁਹਾਡੇ ਨਾਲ ਹੈ। ਉਨ੍ਹਾਂ ਨੇ ਜਖਮੀਆਂ ਨੂੰ ਚੜ੍ਹਦੀ ਕਲਾ ‘ਚ ਰਹਿਣ ਲਈ ਕਿਹਾ। ਸ. ਬਾਦਲ ਨੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਅਗਲੇ ਦੋ – ਤਿੰਨ ਦਿਨਾਂ ‘ਚ ਹਸਪਤਾਲ ਤੋਂ ਛੁੱਟੀ ਮਿਲਣ ਦੀ ਆਸ ਪ੍ਰਗਟਾਈ।
ਦੱਸਣਯੋਗ ਹੈ ਕਿ ਉਕਤ ਜਖਮੀਆਂ ਦਾ ਮੁੱਖ ਮੰਤਰੀ ਦੇ ਆਦੇਸ਼ਾਂ ਤੇ ਹਸਪਤਾਲਾਂ ‘ਚ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਅੱਜ ਮੁੱਖ ਮੰਤਰੀ ਨੇ ਗੁਰੂ ਨਾਨਕ ਹਸਪਤਾਲ ‘ਚ ਦਾਖਲ 4 ਅਤੇ ਅਮਨਦੀਪ ਹਸਪਤਾਲ ਵਿੱਚ 2 ਮਰੀਜਾਂ ਨੂੰ ਤਿੰਨ ਤਿੰਨ ਲੱਖ ਦੇ ਚੈਕ ਦਿੱਤੇ। ਇਕ ਮਰੀਜ ਦੇ ਹਸਪਤਾਲ ਤੋਂ ਛੁੱਟੀ ਹੋ ਜਾਣ ਕਾਰਨ ਉਸ ਦਾ ਚੈਕ ਉਸਦੇ ਘਰ ਭੇਜਣ ਦੀ ਹਦਾਇਤ ਮੁੱਖ ਮੰਤਰੀ ਨੇ ਕੀਤੀ। ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਪੁਲਿਸ ਸ੍ਰੀ ਜਤਿੰਦਰ ਸਿੰਘ ਔਲਖ, ਸ੍ਰੀ ਸੰਦੀਪ ਰਿਸ਼ੀ ਤੇ ਹੋਰ ਹਾਜਰ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply