Monday, July 8, 2024

ਅਲੀ ਮੁਹੰਮਦ ਸ਼ੇਖ ਪੀਰ ਦੀ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਇੰਦਰ ਸਿੰਘ ਅਕਾਲ ਚਲਾਣਾ ਕਰ ਗਏ

PPN0708201523
ਅੰਮ੍ਰਿਤਸਰ, 7 ਅਗਸਤ (ਗੁਰਚਰਨ ਸਿੰਘ) ਸਥਾਨਕ ਜੀ.ਟੀ ਰੋਡ ਸਥਿਤ ਅਲੀ ਮੁਹੰਮਦ ਸ਼ੇਖ ਪੀਰ ਜੀ ਦੀ ਦਰਗਾਹ ਵਿਖੇ ਗੱਦੀ ਨਸ਼ੀਨ ਬਾਬਾ ਇੰਦਰ ਸਿੰਘ ਪੁੱਤਰ ਕੱਥਾ ਸਿੰਘ ਜੋ ਕੁੱਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ ਦਾ ਕੱਲ੍ਹ ਸ਼ਾਮ ਕਰੀਬ 6.30 ਵਜੇ ਦਰਗਾਹ ਵਿੱਚ ਹੀ ਦਿਹਾਂਤ ਹੋ ਗਿਆ।ਤਕਰੀਬਨ 75 ਸਾਲਾ ਬਾਬਾ ਇੰਦਰ ਸਿੰਘ ਦਾ ਅੰਤਿਮ ਸੰਸਕਾਰ ਦਰਗਾਹ ਵਿੱਚ ਹੀ ਕਰ ਦਿੱਤਾ ਗਿਆ, ਜਿਥੇ ਚਿਖਾ ਨੂੰ ਉਨਾਂ ਦੇ ਵੱਡੇ ਲੜਕੇ ਪਰਮਜੀਤ ਸਿੰਘ ਨੇ ਅਗਨੀ ਦਿਖਾਈ।ਬਾਬਾ ਇੰਦਰ ਸਿੰਘ ਭਾਰਤੀ ਫੌਜ ਵਿਚ ਸੇਵਾ ਨਿਭਾਉਂਦਿਆਂ ਮੇਜਰ ਸੂਬੇਦਾਰ ਵਜੋਂ ਰਿਟਾਇਰ ਹੋਏ ਸਨ, ਇਸ ਲਈ ਇਸ ਮੌਕੇ ਫੌਜ ਦੀ ਇਕ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।ਇਸ ਮੌਕੇ ਬਾਬਾ ਦਰਸ਼ਨ ਸਿੰਘ, ਨਿਰਮਲ ਸਿੰਘ, ਬਿਲਡਰ ਗੁਰਮੀਤ ਸਿੰਘ, ਸੂਰਜ ਮਲਹੋਤਰਾ, ਬਿਕਰਮ ਮਲਹੋਤਰਾ, ਸਾਂਈ ਬਾਬਾ, ਗੁਰਜੰਟ ਸਿੰਘ ਸਰਪੰਚ, ਮੁਖਤਿਆਰ ਸਿੰਘ ਖਾਲਸਾ, ਨਵਤੇਜ ਸਿੰਘ ਸੁਲਤਾਨਵਿੰਡ, ਨਾਇਕ ਸੂਬੇਦਾਰ ਨੰਦ ਲਾਲ, ਹੌਲਦਾਰ ਸੁਰਿੰਦਰਪਾਲ, ਐਮ.ਡੀ. ਬਾਸਾ, ਡੀ.ਐਮ.ਟੀ.ਵੀ ਕੌਨਣ, ਨੰਬਰਦਾਰ ਦਿਲਬਾਗ ਸਿੰਘ, ਰਤਨ ਸਿੰਘ ਜੇਠੂਵਾਲ, ਨਿਰਮਲ ਸਿੰਘ ਹੈਵਨ ਸਿਟੀ, ਜਰਨੈਲ ਸਿੰਘ ਬਿੱਟੂ, ਸ਼ਰਨ ਸਿੰਘ ਮੱਲ੍ਹੀਆਂ, ਗੁਲਜਾਰ ਸਿੰਘ, ਰਣਜੀਤ ਸਿੰਘ ਠੇਕੇਦਾਰ ਆਦਿ ਮੌਜੂਦ ਸਨ।ਇਸ ਸਮੇਂ ਉਹਨਾਂ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਪਤੀ 1978 ਵਿੱਚ ਫੋਜ਼ ਵਿੱਚੋਂ ਮੇਜ਼ਰ ਸੂਬੇਦਾਰ ਸੇਵਾ ਮੁਕਤ ਹੋਣ ਤੋਂ ਬਾਅਦ ਲਗਭਗ ਪਿਛਲੇ 50 ਸਾਲ ਤੋਂ ਸ਼ੇਖ ਪੀਰ ਜੀ ਦੀ ਦਰਗਾਹ ਵਿਖੇ ਸੇਵਾ ਨਿਭਾਅ ਰਹੇ ਸਨ ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ ‘ਬੈਸਟ ਕਾਲਜ ਰੈਂਕਿੰਗ ਲਿਸਟ ਇੰਡੀਆ’ ‘ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਜੁਲਾਈ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੇ ਇੰਡੀਆ ਟੂਡੇ …

Leave a Reply