Sunday, October 4, 2026

ਨਸ਼ਿਆਂ ‘ਚ ਵਹਿ ਚੁੱਕੀ ਮਨੁੱਖਤਾ ਨੂੰ ਨੈਤਿਕ ਕਦਰਾਂ ਕੀਮਤਾਂ ਵੱਲ ਪ੍ਰੇਰਦੀ ਛੋਟੀ ਫਿਲਮ ‘ਅਹਿਸਾਸ’ ਰਲੀਜ਼

PPN1008201533 PPN1008201534
ਲੁਧਿਆਣਾ, 11 ਅਗਸਤ (ਪ.ਪ) – ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਵੱਲੋਂ ਧਰਮ ਪ੍ਰਚਾਰ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ।ਇੰਨ੍ਹਾ ਪ੍ਰੋਜੈਕਟਾਂ ਤਹਿਤ ਨਸ਼ਿਆਂ ਦੇ ਵਹਿਣ ਵਿੱਚ ਵਹਿ ਚੁੱਕੀ ਮਨੁੱਖਤਾ ਨੂੰ ਨੈਤਿਕ ਕਦਰਾਂ ਕੀਮਤਾਂ ਵੱਲ ਪ੍ਰੇਰਦੀ ਹੋਈ ਇੱਕ ਛੋਟੀ ਫਿਲਮ ‘ਅਹਿਸਾਸ’ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਰਿਲੀਜ਼ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਲਮ ਦੇ ਪ੍ਰੋਡਿਊਸਰ ਪਰਵਿੰਦਰ ਸਿੰਘ ਅਤੇ ਡਾਇਰੈਕਟਰ ਸਤਪਾਲ ਸਿੰਘ ਦੁੱਗਰੀ ਨੇ ਦੱਸਿਆ ਕਿ ਫਿਲਮ ਨਸ਼ਿਆਂ ਨੂੰ ਛੱਡ ਕੇ ਗੁਰਮਤਿ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ।ਇਸ ਮੌਕੇ ਤੇ ਫਿਲਮ ਦੇ ਪਾਤਰ ਪਰਵਿੰਦਰ ਸਿੰਘ, ਹਰਿੰਦਰਪਾਲ ਸਿੰਘ, ਜਸਪ੍ਰੀਤ ਕੌਰ, ਜਸਬੀਰ ਕੌਰ, ਅਰਸ਼ਦੀਪ ਸਿੰਘ, ਬਖਸ਼ਪ੍ਰੀਤ ਸਿੰਘ, ਹਰਕੀਰਤ ਸਿੰਘ, ਗੁਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਗਜਿੰਦਰ ਕਪੂਰ, ਮਨਮੀਤ ਸਿੰਘ ਆਦਿ ਸ਼ਾਮਿਲ ਹੋਏ।ਫਿਲਮ ਪ੍ਰਿੰਸੀਪਲ ਹਰਭਜਨ ਸਿੰਘ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ, ਸz: ਹਰਜੀਤ ਸਿੰਘ ਸੰਪਦਾਕ ਸਿੱਖ ਫੁਲਵਾੜੀ, ਸz: ਕਿਰਪਾਲ ਸਿੰਘ ਚੰਦਨ ਮੁੱਖੀ ਲਿਟਰੇਚਰ ਵਿਭਾਗ, ਸz: ਕੁਲਤਾਰ ਸਿੰਘ ਜੋਗੀ ਨੇ ਰਿਲੀਜ਼ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਹਾਜ਼ਰੀ ਭਰੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply