Thursday, November 5, 2026

ਸਾਲਵੇਸਨ ਆਰਮੀ ਸਕੂਲ ਵੱਲੋਂ ਮੈਡਮ ਕੁਲਦੀਪ ਕੌਰ ਤੇ ਕਿਰਨ ਬਾਲਾ ਦਾ ਸਨਮਾਨ

PPN1208201505ਬਟਾਲਾ, 12 ਅਗਸਤ (ਨਰਿੰਦਰ ਸਿੰਘ ਬਰਨਾਲ)- ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਬਰਕਰਾਰ ਰੱਖਦਿਆਂ ਸਾਲਵੇਸ਼ਨ ਆਰਮੀ ਸਕੂਲ ਬਟਾਲਾ ਵਿਖੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਦੀ ਸੁਪਤਨੀ ਮੈਡਮ ਕੁਲਦੀਪ ਕੌਰ ਨੇ ਸਾਵਣ ਮੇਲੇ ਦਾ ਸੁਭਆਰੰਭ ਕੀਤਾ। ਇਸ ਦੇ ਨਾਲ ਹੀ ਦਾ ਸਾਲਵੇਸ਼ਨ ਆਰਮੀ ਸੀਨੀਅਰ ਸੰਕੈਡਰੀ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਸਾਉਣ ਦੇ ਮਹੀਨੇ ਦੀ ਮਹਾਨਤਾ ਨੂੰ ਮੁਖ ਰੱੱਖਦਿਆਂ ਤਿਉਹਾਰ ਪੂਰੀਆਂ ਰੀਝਾਂ ਤੇ ਸੱਧਰਾਂ ਨਾਲ ਮਨਾਇਆ ਗਿਆ।ਤੀਆਂ ਦਾ ਤਿਉਹਾਰ ਤੇ ਛਿੰਝ ਦਾ ਮਹੋਲ ਸਿਰਜਨ ਵਿਚ ਪ੍ਰਬੰਧਕਾਂ ਨੇ ਪੂਰੀ ਕੋਸਿਸ਼ ਕੀਤੀ।ਪ੍ਰੋਗਰਾਮ ਦਾ ਮੁੱਖ ਪ੍ਰਬੰਧਕ ਕੈਪਟਨ ਰੌਬਰਟ ਮਸੀਹ ਅਤੇ ਕੈਪਟਨ ਸੁਨੀਤ ਮਸੀਹ ਮੈਨੇਜਰ ਨੇ ਸਾਉਣ ਮਹੀਨੇ ਸਬੰਧੀ ਵਿਸ਼ੇਸ ਜਾਣਕਾਰੀ ਦਿਤੀ।ਇਸ ਮੌਕੇ ਮੈਡਮ ਮਲਕੀਤ ਕੌਰ, ਸੁਨੀਤਾ, ਕਿਰਨ ਬਾਲਾ, ਸੋਨੀਆ ਪੌਲ, ਸਿਮਰਨਜੀਤ ਕੌਰ, ਮੈਡਮ ਕੰਵਲਜੀਤ ਕੌਰ, ਕੁਲਦੀਪ ਕੁਮਾਰ,ਹੀਰਾ ਮਸੀਹ ਅਤੇ ਰਾਹੁਲ ਤੇ ਰਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ।ਇਸ ਪ੍ਰੋਗਰਾਮ ਦੇ ਅਖੀਰ ਵਿਚ ਮੈਡਮ ਕੁਲਦੀਪ ਕੌਰ ਤੇ ਕਿਰਨ ਬਾਲਾ ਦਾ ਸਕੂਲ ਪ੍ਰਬੰਧਕਾਂ ਵੱਲੋ ਸਨਮਾਨ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply