Monday, July 13, 2026

ਯੁਨੀਵਰਸਿਟੀ ਵੱਲੋਂ ਯੂ.ਜੀ.ਸੀ ਨੈੱਟ ਤਿਆਰੀ ਲਈ ਤਿੰਨ ਮਹੀਨਿਆਂ ਦਾ ਕੋਰਸ 28 ਸਤੰਬਰ ਤੋਂ

ਫਾਰਮ ਦੀ ਅੰਤਿਮ ਮਿਤੀ 11 ਸਤੰਬਰ, 2015

ਅੰਮ੍ਰਿਤਸਰ, 12 ਅਗਸਤ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਂਟਰ ਵੱਲੋਂ ਦਸੰਬਰ, 2015 ਵਿਚ ਹੋਣ ਵਾਲੇ ਯੂ.ਜੀ.ਸੀ.ਨੈੱਟ ਦੀ ਤਿਆਰੀ ਲਈ ਤਿੰਨ ਮਹੀਨਿਆਂ ਦਾ ਕੋਰਸ ਕਰਵਾਇਆ ਜਾਣਾ ਹੈ।ਇਹ ਕੋਰਸ ਮਿਤੀ 28-9-2015 ਨੂੰ ਆਰੰਭ ਹੋਵੇਗਾ ਅਤੇ ਮਿਤੀ 25-12-2015 ਤੱਕ ਚੱਲੇਗਾ।
ਪ੍ਰੋਫੈਸਰ ਸੁਧਾ ਜਤਿੰਦਰ, ਡਾਇਰੈਕਟਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਵਿਚ ਦਾਖ਼ਲਾ ਲੈਣ ਵਾਲੇ ਸਾਧਾਰਨ ਸ਼੍ਰੇਣੀ ਦੇ ਵਿਦਿਆਰਥੀਆਂ ਪਾਸੋਂ ਪੂਰੇ ਕੋਰਸ ਲਈ ਚਾਰ ਹਜ਼ਾਰ ਰੁਪਏ ਫੀਸ ਲਈ ਜਾਵੇਗੀ, ਜਦਕਿ ਰਾਖ਼ਵੀਆਂ ਸ਼੍ਰੇਣੀਆਂ (ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ, ਓ.ਬੀ.ਸੀ. ਅਲਪ ਸੰਖਿਅਕ – ਜਿਵੇਂ ਕਿ ਸਿਖ, ਮੁਸਲਿਮ, ਕ੍ਰਿਸ਼ਚਨ, ਬੁਧਿਸਟ, ਜੈਨ) ਦੇ ਵਿਦਿਆਰਥੀਆਂ ਪਾਸੋਂ ਪੂਰੇ ਕੋਰਸ ਲਈ ਦੋ ਹਜ਼ਾਰ ਰੁਪਏ ਫੀਸ ਲਈ ਜਾਵੇਗੀ ।
ਉਨ੍ਹਾਂ ਕਿਹਾ ਕਿ ਕੋਰਸ ਲਈ ਦਾਖ਼ਲਾ ਫਾਰਮ ਜੋ ਕਿ ਇਸ ਵਿਭਾਗ ਤੋਂ ਤੀਹ ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਭਰਨ ਦੀ ਆਖ਼ਰੀ ਮਿਤੀ 11-9-2015 ਨਿਰਧਾਰਤ ਕੀਤੀ ਗਈ ਹੈ। ਇੰਟਰਵਿਯੂ ਮਿਤੀ 17-9-2015 ਨੂੰ ਸਵੇਰੇ 10-00 ਵਜ੍ਹੇ ਨਿਮਨ ਹਸਤਾਖ਼ਰਿਤ ਦੇ ਦਫ਼ਤਰ ਵਿਖੇ ਹੋਵੇਗੀ ਤੇ ਇੰਟਰਵਿਯੂ ਦਾ ਨਤੀਜਾ ਮਿਤੀ 22-9-2015 ਨੂੰ ਘੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਲੈਕਟ ਹੋਣ ਵਾਲੇ ਵਿਦਿਆਰਥੀ ਆਪਣੀ ਫੀਸ ਮਿਤੀ 24-9-2015 ਨੂੰ ਜਮ੍ਹਾ ਕਰਵਾਉਣਗੇ। ਵਧੇਰੇ ਜਾਣਕਾਰੀ ਲਈ ਟੈਲੀਫੂਨ ਨੰਬਰ 0183-2258802-9, ਐਕਸਟੈਂਸ਼ਨ 3174 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply