ਪਠਾਨਕੋਟ, 12 ਅਗਸਤ (ਪ.ਪ) – ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਯੋਗਤਾ ਮਿਤੀ 1 ਜਨਵਰੀ, 2016 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ 15 ਸਤੰਬਰ, 2015 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ‘ਤੇ 15 ਸਤੰਬਰ ਤੋਂ 14 ਅਕਤੂਬਰ, 2015 ਤੱਕ ਦਾਅਵੇ ਅਤੇ ਇਤਰਾਜ ਫਾਈਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀ ਨੂੰ ਸਬੰਧਤ ਭਾਗ, ਸੈਕਸ਼ਨਾਂ ਅਨੁਸਾਰ ਪੈਂਦੀਆਂ ਗਰਾਮ ਸਭਾਵਾਂ, ਲੋਕਲਬਾਡੀਜ਼, ਪੇਂਡੂ ਸੁਧਾਰ ਕਮੇਟੀਆਂ ਦੇ ਇਕੱਠ ਤੇ ਮੀਟਿੰਗ ਆਦਿ ਵਿੱਚ ਪੜਨ ਅਤੇ ਵੋਟਰ ਸੂਚੀ ਵਿਚਲੇ ਨਾਵਾਂ ਦੀ ਪੜ੍ਹਤਾਲ 16 ਸਤੰਬਰ, 2015 ਅਤੇ 30 ਸਤੰਬਰ, 2015 ਨੂੰ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਬੀ.ਐਲ.ਓਜ਼. ਵੱਖ ਵੱਖ ਰਾਜਨੀਤਕ ਪਾਰਟੀਆਂ ਤੇ ਬੂਥ ਲੈਵਲ ਏਜੰਟਾਂ ਨਾਲ ਮਿਲਕੇ 20 ਸਤੰਬਰ, 2015 ਅਤੇ 4 ਅਕਤੂਬਰ, 2015 ਨੂੰ ਵਿਸ਼ੇਸ਼ ਮੁਹਿੰਮ ਤਹਿਤ ਆਮ ਜਨਤਾਂ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।ਉਨ੍ਹਾਂ ਨੇ ਦੱਸਿਆ ਕਿ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 16 ਨਵੰਬਰ, 2015 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਟਾ ਬੇਸ ਨੂੰ ਅਪਡੇਟ ਕਰਨਾ, ਪ੍ਰਾਪਤ ਹੋਈਆਂ ਫੋਟੋ ਨੂੰ ਸਾਫਟਵੇਅਰ ਵਿੱਚ ਲਗਾਉਣਾ, ਕੰਟਰੋਲ ਟੇਬਲ ਅਪਡੇਟ ਕਰਨਾ, ਅਨੁਪੂਰਕਾਂ ਦੀ ਤਿਆਰੀ ਅਤੇ ਛਪਾਈ ਦਾ ਸਮਾਂ 15 ਦਸੰਬਰ, 2015 ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 11 ਜਨਵਰੀ, 2016 ਨੂੰ ਕੀਤੀ ਜਾਵੇਗੀ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media