Sunday, June 21, 2026

ਭਾਈ ਬਿਸਨਗੜ੍ਹ ਦੀਆਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਯਾਦ ਰੱਖੀਆਂ ਜਾਣਗੀਆਂ-ਭਾਈ ਅਲੀਪੁਰ ਖ਼ਾਲਸਾ

PPN1308201505

ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਸਮਾਜ ਦੀ ਸੇਵਾ ਵਿਚ ਸਮਰਪਿਤ ਹੋਣਾ ਅਤੇ ਪਰਾਏ ਦੁੱਖ ਨੂੰ ਆਪਣਾ ਦੁੱਖ ਜਾਣ ਕੇ ਦੁਖੀਆਂ ਦੀ ਸੇਵਾ ਤਨ ਮਨ ਧਨ ਨਾਲ ਕਰਨ ਦਾ ਜਜ਼ਬਾ ਅਤੇ ਅਕਾਲ ਪੁਰਖ ਪ੍ਰਮਾਤਮਾ ਦੀ ਰਜਾ ਵਿਚ ਰਹਿਣ ਵਾਲੇ ਭਾਈ ਕੁਲਦੀਪ ਸਿੰਘ ਬਿਸਨਗੜ੍ਹ ਵਰਗੀਆਂ ਰੂਹਾਂ ਦੇ ਮਾਲਕ ਸਰੀਰ ਦਾ ਅਚਾਨਕ ਹੀ ਅਕਾਲ ਚਲਾਣਾ ਕਰ ਸਦੀਵੀ ਵਿਛੋੜਾ ਦੇਣਾ ਅਤਿ ਭਾਵੁਕਤਾ ਅਤੇ ਸੋਗ ਭਰਿਆ ਹੈ ਜਿਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਕੌਮ ਦੇ ਸਿਰਮੌਰ ਪ੍ਰਚਾਰਕ ਭਾਈ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਭਾਈ ਕੁਲਦੀਪ ਸਿੰਘ ਬਿਸ਼ਨਗੜ੍ਹ ਦੇ ਘਰ ਵਿਖੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਭਾਈ ਸਾਹਿਬ ਵੱਲੋਂ ਪਿਛਲੇ ਕਈ ਸਾਲਾਂ ਤੋ ਲਗਾਤਾਰ ਗੁਰੂ ਘਰ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੀ ਸੇਵਾ ਕਰ ਕੇ ਆਪਣਾ ਜੀਵਨ ਸਫਲਾ ਤਾਂ ਕਰਦੇ ਹੀ ਸੀ ਅਤੇ ਹੋਰਾਂ ਲਈ ਵੀ ਪ੍ਰੇਰਣਾਸਰੋਤ ਬਣਦੇ ਸਨ ਉਨ੍ਹਾਂ ਦੀ ਇਸ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਉਪਰੰਤ ਖ਼ਾਲਸਾ ਜੀ ਵੱਲੋਂ ਭਾਈ ਕੁਲਦੀਪ ਸਿੰਘ ਜੀ ਦੀ ਆਤਮਿਕ ਰੂਹ ਦੀ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਵੀ ਕੀਤੀ ਗਈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply