
ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਭੋਗੀਵਾਲ ਜ਼ੋਨ ਪੱਧਰੀ ਸਕੇਟਿੰਗ ਮੁਕਾਬਲੇ ਹੋਏ ਜਿਸ ਵਿਚ ਅੰਡਰ-11 ਇਨਲਾਇਨ ਸਕੇਟਿੰਗ ਵਿਚ ਸਕੂਲ ਦੇ ਵਿਦਿਆਰਥੀ ਤਨਜੋਤ ਸਿੰਘ ਪੁੱਤਰ ਜਰਨੈਲ ਸਿੰਘ ਭੂਦਨ ਨੇ ਪਹਿਲਾ ਸਥਾਨ ਅਤੇ ਮਨਜੋਤ ਸਿੰਘ ਪੁੱਤਰ ਦਰਬਾਰਾ ਸਿੰਘ ਚੱਕ ਸ਼ੇਖੁਪੁਰ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਅੰਡਰ-11 ਕੁਆਰਡਜ ਵਿਚ ਬਲਰਾਜ ਸਿੰਘ ਪੁੱਤਰ ਦਵਿੰਦਰਪਾਲ ਸਿੰਘ ਅਲੀਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-14 ਕੁਆਰਡਜ ਵਿਚ ਰਿਜਵਾਂਨ ਖਾਨ ਪੁੱਤਰ ਬਹਾਦਰ ਖਾਂ ਹੁਸੈਨਪੁਰਾ ਨੇ ਦੂਜਾ ਗਗਨਦੀਪ ਸਿੰਘ ਪੁੱਤਰ ਗੁਰਬਖ਼ਸ ਸਿੰਘ ਹਕੀਮਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ-17 ਵਿਚ ਰਾਜਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਫਰਵਾਲੀ ਨੇ ਪਹਿਲਾ ਅਤੇ ਗੁਰਿੰਦਰ ਸਿੰਘ ਪੁੱਤਰ ਕੰਵਲਜੀਤ ਸਿੰਘ ਅਮਾਮਗੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਸਕੂਲ ਦੇ ਚੈਅਰਮੈਨ ਸ. ਨਰਿੰਦਰ ਸਿੰਘ ਮਾਨ ਨੇ ਜੇਤੂ ਬੱਚਿਆਂ ਸਮੇਤ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਵਿਸ਼ੇਸ ਤੌਰ ਤੇ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਇਸ ਸਮੇਂ ਸਕੂਲ ਦੇ ਪ੍ਰਬੰਧਕ ਸ. ਸੁਖਚੈਨ ਸਿੰਘ, ਸ. ਜ਼ਸਵੀਰ ਸਿੰਘ , ਡੀ.ਪੀ. ਈ. ਸ. ਗੁਰਪ੍ਰੀਤ ਸਿੰਘ, ਪੀ. ਟੀ. ਆਈ ਮੈਡਮ ਗੁਰਦੀਪ ਕੋਰ , ਸਕੇਟਿੰਗ ਕੋਚ ਲਖਵਿੰਦਰ ਸਿੰਘ, ਡੀ.ਪੀ.ਈ ਨਰੇਸ ਕੁਮਾਰ ਅਤੇ ਸਮੂਹ ਸਟਾਫ ਹਾਜਰ ਸੀ।
Punjab Post Daily Online Newspaper & Print Media