Thursday, March 5, 2026

ਬੇਲੋੜੀ ਭਰਤੀ ਦੇੇ ਗੁਨਾਹਗਾਰਾਂ ਦੇ ਖਿਲਾਫ਼ ਛੇੜੀ ਗਈ ਕਾਨੂੰਨੀ ਮੁਹਿੰਮ ਦਾ ਬਾਠ ਹੋਏ ਸ਼ਿਕਾਰ

PPN1308201511

ਨਵੀਂ ਦਿੱਲੀ, 13 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਦੇ ਚੇਅਰਮੈਨ ਕੁਲਵੰਤ ਸਿੰਘ ਬਾਠ ਦੇ ਖਿਲਾਫ਼ ਇੱਕ ਸਕੂਲ ਟੀਚਰ ਨੂੰ ਧਮਕਾਉਣ ਦੇ ਦੋਸ਼ਾਂ ਹੇਠ ਦਰਜ ਹੋਏ ਮੁਕੱਦਮੇ ਨੂੰ ਕਮੇਟੀ ਨੇ ਸ਼ਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਅਤੇ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਨੇ ਕਮੇਟੀ ਵੱਲੋਂ ਇਸ ਮਸਲੇ ਤੇ ਬਾਠ ਦੀ ਹਿਮਾਇਤ ਵਿੱਚ ਪੂਰੀ ਤਰ੍ਹਾਂ ਡੱਟਣ ਦਾ ਦਾਅਵਾ ਕੀਤਾ ਹੈ।
ਉਕਤ ਆਗੂਆਂ ਨੇ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਕੁਝ ਸਟਾਫ਼ ਮੈਂਬਰਾਂ ਵੱਲੋਂ ਵਿਰੋਧੀ ਸ਼ਿਆਸੀ ਆਗੂਆਂ ਦੀ ਸਰਪ੍ਰਸ਼ਤੀ ਹੇਠ ਉਕਤ ਬੇਲੋੜੀ ਵਿਊਂਤਬੰਦੀ ਕਰਨ ਦਾ ਵੀ ਦੋਸ਼ ਲਗਾਇਆ ਹੈ। ਉਕਤ ਆਗੂਆਂ ਨੇ ਬਾਠ ਦੇ ਖਿਲਾਫ਼ ਦਰਜ ਹੋਏ ਮੁਕਦਮੇਂ ਦੇ ਪਿੱਛੇ ਬਾਠ ਵੱਲੋਂ ਪੂਰੀ ਤਨਦੇਹੀ ਨਾਲ ਕੌਮ ਦੇ ਵਿਦਿੱਅਕ ਅਦਾਰਿਆਂ ਨੂੰ ਸਿਫ਼ਾਰਸੀ ਅਤੇ ਬੇਲੋੜੀ ਭਰਤੀ ਰਾਹੀਂ ਢਾਹ ਲਾਉਣ ਵਾਲੇ ਗੁਨਾਹਗਾਰਾਂ ਦੇ ਖਿਲਾਫ਼ ਛੇੜੀ ਗਈ ਕਾਨੂੰਨੀ ਮੁਹਿੰਮ ਦਾ ਸ਼ਿਕਾਰ ਹੋਣ ਦਾ ਵੀ ਦਾਅਵਾ ਕੀਤਾ ਹੈ। ਬੀਤੇ ਦਿਨੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਜੱਜ਼ ਅਕਾਸ਼ ਜੈਨ ਵੱਲੋਂ ਬਾਠ ਦੀ ਸ਼ਿਕਾਇਤ ਤੇ ਥਾਣਾ ਸੰਸਦ ਮਾਰਗ ਵਿੱਖੇ ਨਜਾਇਜ਼ ਭਰਤੀ ਕਰਨ ਦੇ ਦੋਸ਼ਿਆਂ ਦੇ ਖਿਲਾਫ ਦਰਜ ਹੋਈ ਐਫ.ਆਈ.ਆਰ. ਨੰਬਰ 42/2014 ਦਾ ਹਵਾਲਾ ਦਿੰਦੇ ਹੋਏ ਉਕਤ ਆਗੂਆਂ ਵੱਲੋਂ ਬਾਠ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲਈ ਵਿਰੋਧੀਆਂ ਵੱਲੋਂ ਇਹ ਕਾਰਜ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ।
ਬਾਠ ਵੱਲੋਂ ਕੌਮ ਦੇ ਅਦਾਰਿਆਂ ਦੀਆਂ ਜੜ੍ਹਾਂ ਨੂੰ ਮਜਬੂਤ ਕਰਨ ਵਾਸਤੇ ਕੀਤੇ ਗਏ ਬੇਮਿਸ਼ਾਲ ਕੰਮਾਂ ਦੇ ਬਦਲੇ ਦੂਸ਼ਣਬਾਜੀ ਅਤੇ ਕਾਨੂੰਨੀ ਹਮਲੇ ਦਾ ਸ਼ਿਕਾਰ ਹੋਣ ਨੂੰ ਵੀ ਉਕਤ ਆਗੂਆਂ ਨੇ ਮੰਦਭਾਗਾ ਦਸਿਆ ਹੈ। ਉਕਤ ਆਗੂਆਂ ਨੇ ਸਕੂਲ ਸਟਾਫ਼ ਦੇ ਹੱਕਾਂ ਦੀ ਰਾਖੀ ਲਈ ਦਿੱਲੀ ਕਮੇਟੀ ਵੱਲੋਂ ਪੂਰਣ ਤੌਰ ਤੇ ਵਚਨਬੱਧ ਹੋਣ ਦਾ ਭਰੋਸਾ ਦਿੰਦੇ ਹੋਏ ਉਕਤ ਆਗੂਆਂ ਨੇ ਛੇਵੇਂ ਪੇ ਕਮਿਸ਼ਨ ਦੇ ਬਕਾਇਆਂ ਦੇ ਹਲ ਲਈ ਸਟਾਫ਼ ਵੱਲੋਂ ਦਿਤੇ ਗਏ ਸਹਿਯੋਗ ਤੇ ਵੀ ਧੰਨਵਾਦ ਜਤਾਇਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply