Thursday, March 5, 2026

ਸਿਖਿਆ ਨੂੰ ਆਪਣੇ ਜੀਵਨ ਦਾ ਅਨਖਿੜਵਾਂ ਅੰਗ ਬਣਾਉਣ ਦੀ ਜੀ.ਕੇ ਨੇ ਬੱਚਿਆਂ ਨੂੰ ਕੀਤੀ ਪ੍ਰੇਰਨਾ

PPN1308201512

ਨਵੀਂ ਦਿੱਲੀ, 13 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਜ਼ਾਦੀ ਦਿਹਾੜੇ ਦੇ ਮੌਕੇ ਬੱਚਿਆਂ ਨੂੰ ਲੋਕ ਭਲਾਈ ਦੇ ਕਾਰਜ ਕਰਨ ਦਾ ਸੱਦਾ ਦਿਤਾ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਅਤੇ ਹੇਮਕੁੰਟ ਕਾਲੋਨੀ ਸਕੂਲਾਂ ਵਿੱਖੇ ਆਜ਼ਾਦੀ ਦਿਹਾੜੇ ਸੰਬੰਧੀ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਨ ਦੌਰਾਨ ਜੀ.ਕੇ. ਨੇ ਬੱਚਿਆਂ ਨੂੰ ਰਾਸ਼ਟਰੀ ਗਾਨ ਨੂੰ ਦੇਸ਼ ਦੀ ਏਕਤਾ ਦਾ ਪ੍ਰਤੀਕ ਦਸਦੇ ਹੋਏ ਆਪਣੀ ਜਿੰਦਗੀ ਵਿੱਚ ਉਸਾਰੂ ਰੂਪ ਵਿੱਚ ਇਸਦੀ ਪਾਲਨਾਂ ਕਰਨ ਦੀ ਗਲ ਕਹੀ। ਲੋਕ ਭਲਾਈ ਦੀ ਭਾਵਨਾਂ ਨੂੰ ਮਨ ਵਿੱਚ ਵਸਾਉਣ ਅਤੇ ਇੱਕ ਅਕਾਲ ਪੁਰਖ ਦੀ ਬੰਦਗੀ ਸਦਕਾ ਜੀਵਨ ਵਿੱਚ ਰੁਕਾਵਟਾਂ ਨਾ ਆਉਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਸਿਖਿਆ ਨੂੰ ਆਪਣੇ ਜੀਵਨ ਦਾ ਅਨਖਿੜਵਾਂ ਅੰਗ ਬਣਾਉਣ ਦੀ ਬੱਚਿਆਂ ਨੂੰ ਪ੍ਰੇਰਨਾਂ ਕਰਦੇ ਹੋਏ ਜੀ.ਕੇ. ਨੇ ਧਰਮ ਅਤੇ ਸਭਿਆਚਾਰ ਦੇ ਫਲਸ਼ਫੇ ਨੂੰ ਦਿੱਲ ਵਿੱਚ ਵਸਾ ਕੇ ਆਪਣੇ ਦੇਸ਼ ਨਾਲ ਪਿਆਰ ਕਰਨ ਦੀ ਵੀ ਅਪੀਲ ਕੀਤੀ।
ਜੀ.ਕੇ ਨੇ ਸਕੂਲੀ ਸ਼ਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਦੇ ਨਾਲ ਕਾਲਕਾਜੀ ਸਕੂਲ ਅਤੇ ਹੇਮਕੁੰਟ ਕਾੱਲੋਨੀ ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਦੇ ਨਾਲ ਦੋਨਾਂ ਸਕੂਲਾਂ ਵਿੱਚ ਕੌਮੀ ਝੰਡੇ ਨੂੰ ਸਲਾਮੀ ਦਿੱਤੀ।ਕਾਲਕਾ ਨੇ ਇਸ ਮੌਕੇ ਤੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਦੇਸ਼ ਕੌਮ ਲਈ ਸਿੱਖ ਕੌਮ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ।ਕਾਲਕਾ ਨੇ ਕਿਹਾ ਕਿ ਸਿੱਖ ਕੌਮ ਆਪਣੇ ਲਗਭਗ 550 ਸਾਲਾਂ ਦੇ ਇਤਿਹਾਸ ਵਿੱਚ ਲਗਾਤਾਰ ਦੇਸ਼ ਅਤੇ ਕੌਮ ਦੀ ਰੱਖਿਆ ਅਤੇ ਇਨਸਾਫ ਪ੍ਰਾਪਤੀ ਲਈ ਕੁਰਬਾਨੀ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟੀ। ਬੱਚਿਆਂ ਵੱਲੋਂ ਭੰਗੜਾ, ਗਿੱਧਾ ਸਣੇ ਦੇਸ਼ਭਗਤੀ ਦੀ ਭਾਵਨਾਂ ਨਾਲ ਭਰਪੂਰ ਗੀਤਾਂ ਦੀ ਵੀ ਸਭਿਆਚਾਰਿਕ ਝਾਂਕੀ ਇਸ ਮੌਕ ਪੇਸ਼ ਕੀਤੀ ਗਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply