Thursday, March 5, 2026

ਭਗਤਾਂਵਾਲਾ ਡੰਪ ਦੇ ਮੁੱਦੇ ‘ਤੇ ਅਕਾਲੀ ਵਿਧਾਇਕ ਬੁਲਾਰੀਆ ਨੇ ਆਪਣੀ ਸਰਕਾਰ ਖਿਲਾਫ ਖੋਲਿਆ ਮੋਰਚਾ

ਬੁਲਾਰੀਆ ਅਤੇ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਆਹਮੋ ਸਾਹਮਣੇ ਹੋਈ ਨਾਅਰੇਬਾਜ਼ੀ

PPN1308201517

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘਫ਼ ਗੁਰਚਰਨ ਸਿੰਘ) – ਹਲਕਾ ਅੰਮ੍ਰਿਤਸਰ ਦੱਖਣੀ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਮੁੱਖ ਪਾਰਲੀਮਾਨੀ ਸਕੱਤਰ ਨੇ ਆਪਣੀ ਸਰਕਾਰ ਖਿਲਾਫ ਕੂੜਾ ਸੰਭਾਲਣ ਦੇ ਮੁੱਦੇ ‘ਤੇ ਆਪਣੀ ਹੀ ਸਰਕਾਰ ਖਿਾਫ ਮੋਰਚਾ ਖੋਲ੍ਹ ਦਿੱਤਾ ਹੈ ।ਹਲਕਾ ਮਜੀਠਾ ਤੋਂ ਅਕਾਲੀ ਦਲ ਸਰਕਾਰ ਦੇ ਲੋਕ ਸੰਪਰਕ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਨਰਾਜ ਚਲ ਰਹੇ ਵਿਧਾਇਕ ਅਤੇ ਪ੍ਰਮੁਖ ਪਾਰਲੀਮਾਨੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਨੇ ਅੱਜ ਜੈਕਾਰਿਆਂ ਦੀ ਗੂੰਜ ਦਰਮਿਆਨ ਪਾਰਟੀ ਪ੍ਰਧਾਨ ਵਲੋਂ ਸ਼ਹਿਰ ਦੇ ਭਗਤਾਂਵਾਲਾ ਕੂੜਾ ਡੰਪ ਦੁਆਲੇ ਦੀਵਾਰ ਉਸਾਰੇ ਜਾਣ ਖਿਲਾਫ ਧਰਨੇ ਵਿੱਚ ਬੈਠਣ ਦਾ ਐਲਾਨ ਕਰ ਦਿੱਤਾ ।ਸ. ਬੁਲਾਰੀਆਂ ਨਾਲ ਆਏ ਉਨ੍ਹਾਂ ਦੇ ਅੱਧੀ ਦਰਜਨ ਨਿੱਜੀ ਸਹਾਇਕਾਂ ਤੇ 4-5 ਦਰਜਨ ਹਮਾਇਤੀਆਂ ਨੇ ‘ਬੁਲਾਰੀਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਆਰੇ ਲਾਏ। ਭਗਤਾਂ ਵਾਲਾ ਕੂੜਾ ਡੰਪ ਨੇੜਲੀਆਂ ਕਲੋਨੀਆਂ ਦੇ ਲੋਕਾਂ ਦੀ ਹਮਾਇਤ ਲੈਣ ਪੁੱਜੇ ਸ੍ਰ. ਬੁਲਾਰੀਆ ਖਿਲਾਫ ਉਨ੍ਹਾਂ ਦੇ ਵਿਰੋਧੀਆਂ ਨੇ ਵੀ ਨਾਅਰੇਬਾਜੀ ਕੀਤੀ।ਮੌਕੇ ‘ਤੇ ਮੌਜੂਦ ਪੁਲਿਸ ਨੇ ਦੋਹਾਂ ਧਿਰਾਂ ਨੂੰ ਸੰਭਾਲਣ ਵਿੱਚ ਕਾਫੀ ਦਿੱਕਤ ਆਈ।ਕੂੜਾ ਡੰਪ ਨੂੰ ਮੌਜੂਦਾ ਅਸਥਾਨ ਤੋਂ ਨਾ ਬਦਲੇ ਜਾਣ ਕਰਕੇ ਆਪਣੀ ਹੀ ਸਰਕਾਰ ਖਿਲਾਫ ਨਜ਼ਲਾ ਸੁਟੱਦਿਆਂ ਸ੍ਰ ਬੁਲਾਰੀਆ ਨੇ ਕਿਹਾ ਕਿ ਕੇਂਦਰ ਵਿਚੱ ਵੀ ਸਰਕਾਰ ਅਕਾਲੀ ਦਲ ਦੀ ਤੇ ਸੂਬੇ ਵਿੱਚ ਵੀ ਜੇਕਰ ਕੂੜੇ ਲਈ ਨਵੀਂ ਜਗ੍ਹਾ ਨਹੀ ਮਿਲ ਸਕਦੀ ਤਾਂ ਕਸੂਰ ਕਿਸਦਾ ਹੈ।ਇਹ ਪੁੱਛੇ ਜਾਣ ‘ਤੇ ਕਿ ਮੰਗਾਂ ਨਾਂ ਮੰਨੇ ਜਾਣ ਤੇ ਕੀ ਸ੍ਰ. ਬੁਲਾਰੀਆ ਪਾਰਟੀ ਅਹੁੱਦਿਆਂ ਅਤੇ ਸਰਕਾਰ ਤੋਂ ਅਸਤੀਫਾ ਦੇ ਦੇਣਗੇ ਤਾਂ ਜਵਾਬ ਵਿੱਚ ਉਨਾਂ ਕਿਹਾ ਕਿ ਅਜੇ ਕੋਈ ਵੀ ਫੈਸਲਾ ਕਾਹਲੀ ਨਾਲ ਨਹੀ ਲਿਆ ਜਾਵੇਗਾ।
ਜਿਕਰਯੋਗ ਹੈ ਕਿ ਇਸ ਜਗ੍ਹਾ ‘ਤੇ ਕੂੜਾ ਸੁਟੇ ਜਾਣ ਤੋਂ ਰੋਕੇ ਜਾਣ ਲਈ ਸਾਿਲਡ ਵੇਸਟ ਮੈਨੇਜਮੈਂਟ ਪਲਾਂਟ ਲਗਾਏ ਜਾਣ ਦੀ ਤਜਵੀਜ਼ ਹਲਕੇ ਦੇ ਤੱਤਕਾਲੀਨ ਸਾਂਸਦ ਮੈਂਬਰ ਨਵਜੋਤ ਸਿੰਘ ਸਿੱਧੂ ਸਾਲ 2010 ਵਿੱਚ ਲੈ ਕੇ ਆਏ ਸਨ, ਜਿਸ ਦਾ ਬੁਲਾਰੀਆ ਸਮੇਤ ਕਿਸੇ ਨੇ ਸਾਥ ਨਹੀ ਦਿੱਤਾ।ਇਹ ਵੀ ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਡੰਪ ਦਾ ਦੌਰਾ ਕਰਦਿਆਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਦੇ ਦੁਆਲੇ 10 ਫੁੱਟ ਉੱਚੀ ਦੀਵਾਰ ਉਸਾਰਨ ਦੇ ਆਦੇਸ਼ ਦਿੱਤੇ ਸਨ।ਸ੍ਰ ਬੁਲਾਰੀਆ ਜੋ ਕਿ ਮਾਝਾ ਜੋਨ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਹਨ ਦਾ ਸਬੰਧ ਪਿਛਲੇ ਕੁੱਝ ਸਮੇਂ ਤੋਂ ਜਿਲ੍ਹੇ ਦੀ ਅਕਾਲੀ ਲੀਡਰਸਿਪ ਨਾਲ ਨਾਖੁਸ਼ਗਵਾਰ ਚੱਲ ਰਹੇ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply