
ਅੰਮ੍ਰਿਤਸਰ, 13 ਅਗਸਤ (ਗੁਰਚਰਨ ਸਿੰਘ)- ਸ੍ਰੀ ਗੁਰਬੀਰ ਸਿੰਘ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ, ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ, ਸ੍ਰੀ ਕੇ.ਕੇ.ਗੋਇਲ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਅਤੇ ਸ੍ਰੀਮਤੀ ਗਰੀਸ਼ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਮਿਸ਼ਨ ਆਗਾਜ਼- ਧਰਤ ਤੇ ਰਿਸੋਰ ਕੇਅਰ ਗਰੁੱਪ ਨਾਲ ਮਿਲ ਕੇ ਬੈਨਰ ‘ਕਲੀਨ ਐਂ ਗਰਨਿ ਅੰਮ੍ਰਿਤਸਰ ਨੂੰ ਮੁੱਖ ਰੱਖਦੇ ਹੋਏ ਏ.ਡੀ.ਆਰ ਸੈਂਟਰ, ਜਿਲ੍ਹਾ ਕਚਿਹਰੀਆਂ, ਅੰਮ੍ਰਿਤਸਰ ਵਿਖੇ ਰੁੱਖ/ਬੂਟੇ ਲਗਾਉਣ ਦਾ ਮਿਸ਼ਨ ਜਾਰੀ ਰੱਖਿਆ ਗਿਆ। ਇਸ ਮੌਕੇ ਤੇ ਅੰਮ੍ਰਿਤਸਰ ਹੈੱਡ ਕੁਆਅਰ ਦੇ ਸਾਰੇ ਜੂਡੀਸ਼ੀਅਲ ਮੈਜਿਸਟ੍ਰੇਟ ਸਮੇਤ ਸ੍ਰੀ ਦੀਪਕ ਬੱਬਰ ਡਾਇਰੈਕਟਰ ਮਿਸ਼ਨ ਆਗਾਜ਼ ਅਤੇ ਸ੍ਰੀ ਆਰ.ਡੀ. ਸ਼ਰਮਾ ਵੀ ਮੌਜੂਦ ਸਨ ਜਿਸ ਵਿੱਚ ਅਲੱਗ-ਅਲੱਗ ਕਿਸਮਾਂ ਜਿਸ ਤਰ੍ਹਾਂ ਕਿ ਗੁਲਮੋਹਰ, ਐਲੀਸਟੋਨੀਆ, ਕੁਸਮ, ਕੇਸ਼ੀਆਂ ਅਤੇ ਜਾਮੁਨ ਦੇ 30 ਰੁੱਖ ਲਗਾਏ ਗਏ।
ਇਸ ਮੌਕੇ ਤੇ ਸ੍ਰੀ ਗੁਰਬੀਰ ਸਿੰਘ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਕਿਹਾ ਗਿਆ ਕਿ ਰੁੱਖ ਇਸ ਧਰਤੀ ਦੀਆਂ ਕੁਦਰਤੀ ਪ੍ਰਸਥਿਤੀਆਂ ਦੇ ਸੰਤੁਲਨ ਨੂੰ ਸਹੀ ਢੰਗ ਨਾਲ ਬਣਾ ਕੇ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੇ ਹਨ ਅਤੇ ਇਸ ਲਈ ਇਹ ਬਹੁਤ ਜਰੂਰੀ ਹੈ ਕਿ ਵੱਧ ਤੋਂ ਵੱਧ ਸੰਖਿਆਂ ਵਿੱਚ ਰੁੱਖ ਲਗਾਏ ਜਾਣ। ਇਹ ਹਰ ਇੱਕ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਜਿੰਦਗੀ ਦੇ ਵਿੱਚ ਘੱਟ ਤੋਂ ਘੱਟ ਪੰਜ ਰੁੱਖ/ਬੂਟੇ ਲਗਾਏ। ਅੱਜ ਦੇ ਯੁੱਗ ਵਿੱਚ ਵਿਕਾਸ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਅੱਜ ਕੱਲ੍ਹ ਵਾਹਨਾਂ ਦੀ ਵੱਧਦੀ ਹੋਈ ਗਿਣਤੀ ਦੇ ਕਾਰਨ ਦਿਨੋਂ ਦਿਨ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਜਿਆਦਾ ਤੋਂ ਜਿਆਦਾ ਸੰਖਿਆ ਦੇ ਵਿੱਚ ਰੁੱਖ ਲਗਾਉਣਾ ਅੱਜ ਦੇ ਸਮੇਂ ਦੀ ਜਰੂਰਤ ਬਣ ਚੁੱਕੀ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media