Tuesday, April 28, 2026

ਖੇਤਰੀ ਅਧਿਐਨ ਲਈ ਨੇਪਾਲ ਤੋਂ ਪੰਜ ਦਿਨਾਂ ਦੌਰੇ ਤੇ ਆਏ ਵਫ਼ਦ ਵਲੋਂ ਏ.ਡੀ.ਸੀ ਵਿਕਾਸ ਨਾਲ ਮੁਲਾਕਾਤ

ਫਾਜ਼ਿਲਕਾ ਜ਼ਿਲ੍ਹੇ ਵਿਚ ਚੱਲ ਰਹੀਆਂ ਕਿਸਾਨ ਪੱਖ਼ੀ ਨੀਤੀਆਂ ਸਬੰਧੀ ਲਈ ਜਾਣਕਾਰੀ

PPN1308201522

ਫਾਜਿਲਕਾ, 13 ਅਗਸਤ (ਵਿਨੀਤ ਅਰੋੜਾ) – ਨੇਪਾਲ ਖੇਤੀਬਾੜੀ ਖੋਜ਼ ਕੌਂਸਲ ਅਤੇ ਖੇਤੀਬਾੜੀ ਇੰਜੀਨੀਅਰਿੰਗ ਡਾਇਰੈਕਟੋਰੇਟ ਦੇ 9 ਮੈਂਬਰੀ ਵਫ਼ਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਮੀਤ ਜਾਰੰਗਲ ਨਾਲ ਮੁਲਾਕਾਤ ਕੀਤੀ ਗਈ। ਖੇਤਰੀ ਅਧਿਐਨ ਲਈ ਨੇਪਾਲ ਤੋਂ ਪੰਜ ਦਿਨਾਂ ਦੌਰਾ ਤੇ ਆਏ ਇਸ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਵਫ਼ਦ ਦੇ ਇਸ ਦੌਰੇ ਦਾ ਉਦੇਸ਼ ਖੇਤੀਬਾੜੀ ਖੇਤਰ ਵਿਚ ਇਸ ਜ਼ਿਲ੍ਹੇ ਅੰਦਰ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਅਤੇ ਵੱਖ ਵੱਖ ਅਦਾਰਿਆਂ ਵੱਲੋਂ ਛੋਟੀ ਕਿਰਸਾਨੀ ਦੀ ਭਲਾਈ ਲਈ ਉਠਾਏ ਜਾ ਰਹੇ ਕਦਮਾਂ ਦਾ ਅਧਿਐਨ ਕਰਨਾ ਹੈ। ਵਫ਼ਦ ਮੈਂਬਰਾਂ ਨੇ ਦੱਸਿਆ ਕਿ ਇਸ ਅਧਿਐਨ ਦੌਰਾਨ ਖੇਤੀਬਾੜੀ ਨਾਲ ਸੰਬੰਧਤ ਕਈ ਅਜਿਹੇ ਨੁਕਤੇ ਸਾਹਮਣੇ ਆਏ ਹਨ ਜਿੰਨ੍ਹਾਂ ਨੂੰ ਸਫ਼ਲਤਾ ਨਾਲ ਨੇਪਾਲ ਦੀ ਕਿਰਸਾਨੀ ਦੁਆਰਾ ਅਮਲ ਵਿਚ ਲਿਆਉਣ ਦੀਆਂ ਭਰਪੂਰ ਸੰਭਾਵਨਾ ਹਨ।
ਇਸ ਵਫ਼ਦ, ਜਿਸ ਵਿਚ ਨੇਪਾਲ ਦੇ ਖੇਤੀਬਾੜੀ ਮੰਤਰਾਲੇ ਤਹਿਤ ਚੱਲ ਰਹੇ ਡਾਇਰੈਕਟੋਰੇਟ ਆਫ਼ ਐਗਰੀ ਕਲਚਰ ਇੰਜੀਨੀਅਰਿੰਗ ਦੇ ਸੀਨੀਅਰ ਖੇਤੀਬਾੜੀ ਇੰਜੀਨੀਅਰ ਸ਼੍ਰੀ ਜਗਨ ਨਾਥ ਤਿਵਾੜੀ, ਸ਼੍ਰੀਮਤੀ ਸੰਗੀਤਾ ਸ਼੍ਰੇਸ਼ਟਾ, ਡਾਇਰੈਕਟੋਰੇਟ ਆਫ਼ ਗਲੋਬਲ ਫੂਡ ਐਗਰੀ ਬਿਜਨੈਸ ਐਡਵਾਈਜ਼ਰੀ ਦੇ ਵੱਲੋਂ ਡਾ. ਲਕਸ਼ਮੀ ਕਾਂਤ ਪਾਂਡੇ ਅਤੇ ਹੋਰ ਮਾਹਰ ਸ਼ਾਮਲ ਸਨ ,ਵੱਲੋਂ ਜਿੰਮੀਦਾਰਾ ਫਾਰਮਾਸਿਲਿਊਸ਼ਨਜ ਦਾ ਵੀ ਦੌਰਾ ਕੀਤਾ ਗਿਆ। ਜਿੱਥੇ ਕਿਸਾਨਾਂ ਨੂੰ ਕਸਟਮ ਹਾਇਰਿੰਗ ਸੇਵਾਵਾਂ ਪ੍ਰਣਾਲੀ ਬਾਰੇ ਵਫ਼ਦ ਵੱਲੋਂ ਜਾਣਕਾਰੀ ਲਈ ਗਈ। ਇਸ ਮੌਕੇ ਜਿੰਮੀਦਾਰਾ ਫਾਰਮਰਸਿਲਿਊਸ਼ਨਜ ਦੇ ਸ਼੍ਰੀ ਸੁਨੀਲ ਸਰੋਜ ਵੱਲੋਂ ਵਫ਼ਦ ਨੂੰ ਜਿੰਮੀਦਾਰਾ ਫਾਰਮਾਸਿਲਿਊਸ਼ਨਜ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply