Wednesday, April 29, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ

PPN1308201523ਅੰਮ੍ਰਿਤਸਰ, 13 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਨੇ ਹਾਜ਼ਰੀ ਭਰੀ। ਹਜੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕਮਲਜੀਤ ਸਿੰਘ ਤੇ ਸਾਥੀਆਂ ਨੇ ਰਸਭਿੰਨਾ ਕੀਰਤਨ ਸ੍ਰਵਣ ਕਰਾਇਆ ਅਤੇ ਲੁਧਿਆਣਾ ਤੋਂ ਪ੍ਰਸਿੱਧ ਕਥਾਵਾਚਕ ਭਾਈ ਦਵਿੰਦਰਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ।
ਭਾਈ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਗੁਰੂ ਨੂੰ ਸਮੇਂ ਦੇ ਲਕੀਰੀ ਪਾਸਾਰਾਂ ਅਧੀਨ ਨਹੀਂ ਵਿਚਾਰਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗੁਰੂ ਧਰਤੀ ‘ਤੇ ਬਖਸ਼ਿਸ਼ ਦੀ ਵਰਖਾ ਕਰਨ ਆਏ ਹਨ ਅਤੇ ਉਹ ਜੀਵਨ ਦੀਆਂ ਸੀਮਾਵਾਂ ਨੂੰ ਆਪਣੇ ‘ਤੇ ਧਾਰਨ ਕਰਦੇ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲ ਰੂਪ ਵਿਚ ਹੁੰਦੇ ਹੋਏ ਵੀ ਆਦਿ ਜੁਗਾਦੀ ਗੁਰੂ ਜੋਤ ਹਨ ਜੋ ਸਮੇਂ ਦੇ ਅਧੀਨ ਨਹੀਂ ਸਗੋਂ ਕਾਲ ‘ਤੇ ਬਖਸ਼ਿਸ਼ ਕਰਨ ਲਈ ਧਰਤੀ ਦੇ ਬਿਰਾਜਮਾਨ ਹੋਏ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਸਾਡੀ ਬੁੱਧੀ ਇਕ ਖਾਸ ਨਿਸਚਿਤ ਕੀਤੇ ਢਾਂਚੇ ਅਨੁਸਾਰ ਸੋਚਦੀ ਹੋਈ ਹਰ ਛਿਣ ਨੂੰ ਕਾਲ ਦੇ ਲੇਟਵੇਂ ਪਾਸਾਰਾਂ ਅਧੀਨ ਰੱਖਦੀ ਹੈ ਪਰ ਗੁਰੂ ਦਾ ਇਕ ਛੋਟੇ ਤੋਂ ਛੋਟਾ ਕੌਤਕ ਵੀ ਬ੍ਰਹਿਮੰਡ ਦੀ ਕਿਸੇ ਵੱਡੀ ਤੋਰ ਦਾ ਹਿੱਸਾ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਵਿਸ਼ਵ ‘ਸ਼ਬਦ’ ਸਭਿਅਤਾ ਦੀ ਪ੍ਰਸਥਾਪਨਾ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗਿਆਨ ਸਰੰਚਨਾ ਦੇ ਸ਼ੁੱਧ ਅਤੇ ‘ਸੰਗਤੀ’ ਰੂਪ ਉਜਾਗਰ ਕਰਨ ਲਈ ਗੁਰਦੁਆਰਾ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਇਕ ਲੰਬੇ ਅਰਸੇ ਤੋਂ ਯਤਨਸ਼ੀਲ ਹੈ। ਇਨ੍ਹਾਂ ਯਤਨਾਂ ਦੀ ਸਦਾ ਸਫਲਤਾ ਲਈ ਗੁਰੂ ਸਾਹਿਬਾਂ ਦੀ ਅਸੀਸ ਪ੍ਰਾਪਤ ਕਰਨ ਲਈ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।  ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply