ਬਟਾਲਾ, 15 ਅਗਸਤ (ਨਰਿੰਦਰ ਸਿੰਘ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਪੁਰਾ ਧੰਦੋਈ (ਗੁਰਦਾਸਪੁਰ) ਵਿਖੇ ਸਾਉਣ ਦੇ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਪੂਰੇ ਰੀਝਾਂ ਤੇ ਚਾਵਾਂ ਨਾਲ ਮਨਾਇਆ ਗਿਆ।ਮੈਡਮ ਰੁਪਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸੁਹਾਗ, ਸਿੱਠਣੀਆਂ ਤੇ ਟੱਪੇ ਪੇਸ਼ ਕੀਤੇ। ਕੋਮਲਜੀਤ ਕੌਰ, ਸਿਮਰਜੀਤ ਕੌਰ ਅਤੇ ਅਮਨਪ੍ਰੀਤ ਕੌਰ, ਦੀਪਕ ਅਤੇ ਸਾਥਣਾ ਨੇ ਵੱਧ ਚੜ ਕੇ ਹਿੱਸਾ ਲਿਆ।ਪ੍ਰਿੰਸੀਪਲ ਰੰਜੀਵ ਅਰੋੜਾ ਨੇ ਵਿਦਿਆਰਥੀਆਂ ਨੂੰ ਸਾਵਣ ਦੇ ਮਹੀਨੇ ਦਾ ਮਹਾਨਤਾ ਤੇ ਤੀਆਂ ਦੀ ਅਲੋਪ ਹੋ ਰਹੀ ਰਵਾਇਤ ਬਾਰੇ ਦੱਸਿਆ ਅਤੇ ਅਧਿਆਪਕ ਸੂਬਾ ਸਿੰਘ ਖਹਿਰਾ ਨੇ ਵੀ ਟੱਪੇ ਤੇ ਬੋਲੀਆਂ ਸੁਣਾ ਕਿ ਪੰਜਾਬੀ ਸੱਭਿਆਚਾਰ ਰੰਗ ਪੇਸ਼ ਕੀਤਾ।ਇਸ ਮੌਕੇ ਸਕੂਲ ਵਿਦਿਆਰਥੀਆਂ ਨਾਲ ਗਗਨਦੀਪ ਸਿੰਘ, ਪ੍ਰਭਜੋਤ ਸਿੰਘ, ਰੂਪ ਸਿੰਘ, ਚਾਨਣ ਸਿੰਘ, ਗੁਰਮੁਖ ਸਿੰਘ,ਮੈਡਮ ਦਵਿੰਦਰ ਕੌਰ, ਜਸਵਿੰਦਰ ਕੌਰ, ਕੰਵਲਜੀਤ ਕੌਰ, ਪਰਮਜੀਤ ਕੌਰ, ਨੀਤੂ ਸੰਗਰ, ਨਵਜੋਤ ਕੌਰ, ਰਮਿੰਦਰ ਕੌਰ ਅਤੇ ਮੀਨਾਕਸ਼ੀ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media