Thursday, October 8, 2026

ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਵੱਧਦੀਆਂ ਘਟਨਾਵਾਂ ਰੋਕਣ ਲਈ ਸਿੰਘ ਸਾਹਿਬ ਨੇ ਮੰਗੇ ਸੁਝਾਅ

ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਾਰ-ਬਾਰ ਆਦੇਸ਼ ਕਰਨ ਦੇ ਬਾਵਜੂਦ ਵੀ ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਘਟਨਾਵਾਂ ਦਿਨ-ਪ੍ਰਤੀਦਿਨ ਵਧਦੀਆਂ ਹੀ ਜਾ ਰਹੀਆਂ ਹਨ, ਜੋ ਇਕ ਚਿੰਤਾ ਦਾ ਵਿਸ਼ਾ ਹੈ।ਉਨਾਂ ਨੂੰ ਆਖਿਆ ਕਿ ਸਿੱਖ ਸੰਗਤਾਂ ਇਸ ਪ੍ਰਤੀ ਆਪਣਾ ਫਰਜ ਨਿਭਾਉਂਦਿਆਂ ਇਨਾਂ ਘਟਨਾਵਾਂ ਸਬੰਧੀ ਧਿਆਨ ਦੇਣ ਅਤੇ ਆਪਣੇ ਸੁਝਾਅ ਵੀ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਉਪਰ ਕਿਵੇਂ ਕਾਬੂ ਪਾਇਆ ਜਾ ਸਕੇ।ਉਨਾਂ ਕਿਹਾ ਕਿ ਹਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਇਹੋ ਹੀ ਕਹਿੰਦੀ ਹੈ ਕਿ ਸਰਕਟ ਸ਼ਾਟ ਹੋਣ ਨਾਲ ਇਹ ਘਟਨਾ ਵਾਪਰੀ ਹੈ। ਸਿੰਘ ਸਾਹਿਬ ਨੇ ਸਵਾਲ ਕਤਿਾ ਕਿ ਜਦੋਂ ਕਿ ਕਿਸੇ ਦੇ ਘਰਾਂ ਵਿਚ ਕਦੀ ਕੋਈ ਘਟਨਾ ਨਹੀਂ ਵਾਪਰੀ, ਕੇਵਲ ਗੁਰੂ ਘਰਾਂ ਵਿਚ ਹੀ ਸਰਕਟ ਸ਼ਾਟ ਕਿਉਂ ਹੁੰਦਾ ਹੈ?

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply