ਨਵੀਂ ਦਿੱਲੀ, (17, ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਵੱਖ-ਵੱਖ ਬਾਣੀਆਂ ਦੇ ਭਾਵ-ਅਰਥਾਂ ਅਤੇ ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂਜਾਣੂ ਕਰਵਾ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਗਈ ਲੜੀ ਨੂੰ ਅਗੇ ਤੋਰਦਿਆਂ ਕਲ, ਮੰਗਲਵਾਰ 18 ਅਗਸਤ ਤੋਂ ਸੋਮਵਾਰ 14 ਸਤੰਬਰ ਤਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਭਾਈ ਕਿਸ਼ਨ ਸਿੰਘ (ਅੰਮ੍ਰਿਤਸਰ), ਭਾਈ ਜਸਵੰਤ ਸਿੰਘ ਪ੍ਰਵਾਨਾ, ਭਾਈ ਜਸਬੀਰ ਸਿੰਘ ਰੋਡੇ, ਭਾਈ ਹਰਪਾਲ ਸਿੰਘ (ਫਤਹਗੜ੍ਹ ਸਾਹਿਬ) ਅਤੇ ਪਿ੍ਰੰ. ਬਲਜੀਤ ਸਿੰਘ ਚੌਂਤਾ ਕਾਲਜ (ਵਾਰੋਵਾਰ) ਸ੍ਰੀ ਆਸਾ ਦੀ ਵਾਰ ਦੀ ਭਾਵ ਅਰਥਾਂ ਸਹਿਤ ਵਿਆਖਿਆ ਕਰਦਿਆਂ ਕੱਥਾ ਕਰਨਗੇ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇੱਸ ਕਥਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਹਮੇਸ਼ਾਂ ਵਾਂਗ ਸਵੇਰੇ 7.30 ਤੋਂ 8.30 ਵਜੇ ਤਕ ਚੜ੍ਹਦੀਕਲਾ ਟਾਈਮ ਟੀਵੀ ‘ਤੇ ਹੋਵੇਗਾ। 0000
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media