Sunday, February 22, 2026

ਸ੍ਰੀ ਪਟਨਾ ਸਾਹਿਬ ਗੁਰਦੁਆਰਾ ਵਿਖੇ ਪਹੁੰਚ ਕੇ ਸਾਂਪਲਾ ਨੇ ਲਿਆ ਅਸ਼ੀਰਵਾਦ

PPN1808201524

ਹੁਸ਼ਿਆਰਪੁਰ, 18 ਅਗਸਤ (ਸਤਵਿੰਦਰ ਸਿੰਘ) – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਨਮ ਅਸਥਾਨ ਸ਼੍ਰੀ ਪਟਨਾ ਸਾਹਿਬ ਗੁਰਦੁਆਰਾ ਵਿਖੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਮੱਥਾ ਟੇਕ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ। ਇਸ ਮੌਕੇ’ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਥੇ ਪਹੁੰਚ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਨੂੰ ਸਾਂਤੀ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਜਾਬ ਵਿਚ ਵਿਸ਼ੇਸ਼ ਸੰਬੰਧ ਹੋਣ ਦੇ ਕਾਰਨ ਹਰ ਪੰਜਾਬ ਨਿਵਾਸੀ ਦੇ ਮਨ ਵਿਚ ਇਹ ਭਾਵਨਾ ਬਣੀ ਰਹਿੰਦੀ ਹੈ ਕਿ ਉਹ ਗੁਰੂ ਮਹਾਰਾਜ ਜੀ ਦੀ ਜਨਮ ਸਥਲੀ ਦੇ ਦਰਸ਼ਨ ਕਰੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਨਵਤਾ ਦੀ ਰੱਖਿਆ ਅਤੇ ਦੇਸ਼ ਦੀ ਰੱਖਿਆ ਲਈ ਜੋ ਕੁਰਬਾਨੀ ਦਿੱਤੀ ਉਸਦੀ ਮਿਸਾਲ ਇਤਿਹਾਸ ਦੇ ਪੰਨਿਆ ਵਿਚ ਕਿਤੇ ਨਹੀਂ ਮਿਲਦੀ।ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਕੌਮ ਦੀ ਰਾਖੀ ਲਈ ਆਪਣੇ ਪਿਤਾ ਜੀ ਨੂੰ ਕੁਰਬਾਨ ਕੀਤਾ ਉਥੇ ਆਪਣੇ ਸਾਹਿਬਜਾਦਿਆਂ ਨੂੰ ਵੀ ਕੌਮ ‘ਤੇ ਕੁਰਬਾਨ ਕਰਕੇ ਸਰਵੰਸ ਦਾਨੀ ਬਣ ਗਏ। ਸਾਨੂੰ ਉਨ੍ਹਾਂ ਦੇ ਦੱਸੇ ਹੋਏ ਮਾਰਗ’ਤੇ ਚਲਦੇ ਹੋਏ ਜੀਵਨ ਨੂੰ ਜਿਉਣਾ ਚਾਹੀਦਾ ਹੈ।ਇਸ ਮੌਕੇ’ਤੇ ਸ਼੍ਰੀ ਸਾਂਪਲਾ ਨੂੰ ਵਿਸ਼ੇਸ਼ ਤੌਰ ‘ਤੇ ਸਿਰੋਪਾਓ ਭੇਂਟ ਕੀਤਾ ਗਿਆ। ਉਨ੍ਹਾਂ ਨਾਲ ਉਨ੍ਹਾਂ ਦੇ ਬੇਟੇ ਸਾਹਿਲ ਸਾਂਪਲਾ, ਵਿਜੇ ਸਾਕਰੇ ਅਤੇ ਹੋਰਨਾਂ ਨੇ ਵੀ ਮੱਥਾ ਟੇਕ ਕੇ ਗੁਰੂ ਜੀ ਦਾ ਅਸ਼ੀਰਵਾਦ ਲਿਆ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply