Thursday, March 5, 2026

ਭਾਸ਼ਾ ਵਿਭਾਗ ਪੰਜਾਬ ਦਾ ਗੁਰਮਤਿ ਸਾਹਿਤ ਦਿੱਲੀ ਕਮੇਟੀ ਦੇ ਬੁੱਕ ਸਟਾਲਾਂ ਤੇ ਹੋਵੇਗਾ ਉਪਲੱਬਧ

Rana Paramjit Singhਨਵੀਂ ਦਿੱਲੀ, 19 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਕ ਸਟਾਲਾਂ ਪੁਰ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਤ ਧਾਰਮਕ ਅਤੇ ਇਤਿਹਾਸਕ ਸਾਹਿਤ ਵਿਕਰੀ ਲਈ ਉਲਬੱਧ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਸ਼ਾ ਵਿਭਾਗ ਪੰਜਾਬ ਦੇ ਮੈਂਬਰਾਂ ਦੀ ਇਕ ਟੀਮ ਨੇ ਵਿਭਾਗ ਦੇ ਡਾਇਰੈਕਟਰ ਚੇਤਨ ਸਿੰਘ ਦੀ ਅਗਵਾਈ ਵਿੱਚ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਅਤੇ ਹਰਿੰਦਰਪਾਲ ਸਿੰਘ ਚੇਅਰਮੈਨ ਗੁਰਮਤਿ ਕਾਲਜ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨਾਲ ਇਥੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਰਾਣਾ ਪਰਮਜੀਤ ਸਿੰਘ ਅਤੇ ਹਰਿੰਦਰਪਾਲ ਸਿੰਘ ਦੀ ਸਲਾਹ ਤੇ ਸ. ਚੇਤਨ ਸਿੰਘ ਨੇ ਸਵੀਕਾਰ ਕਰ ਲਿਆ ਕਿ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਤ ਧਾਰਮਕ ਤੇ ਇਤਿਹਾਸਕ ਸਾਹਿਤ ਦੀਆਂ ਜੋ ਪੁਸਤਕਾਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਆਪਣੇ ਬੁੱਕ ਸਟਾਲਾਂ ਤੇ ਵਿਕਰੀ ਲਈ ਰਖਣ ਵਾਸਤੇ ਖ੍ਰੀਦੀਆਂ ਜਾਣਗੀਆਂ ਉਨ੍ਹਾਂ ਪੁਰ ਭਾਸ਼ਾ ਵਿਭਾਗ ਵਲੋਂ ਦਿੱਤਾ ਜਾਣ ਵਾਲਾ ਕਮਿਸ਼ਨ 40 ਪ੍ਰਤੀਸ਼ਤ ਦੀ ਬਜਾਏ 45 ਪ੍ਰਤੀਸ਼ਤ ਕਰ ਦਿਤਾ ਜਾਇਗਾ। ਆਪਸੀ ਸਹਿਮਤੀ ਤੋਂ ਬਾਅਦ ਗੁਰਦੁਆਰਾ ਕਮੇਟੀ ਦੇ ਗੁਰਮਤਿ ਸਾਹਿਤ ਦੀ ਖ੍ਰੀਦ ਨਾਲ ਸੰਬੰਧਤ ਵਿਭਾਗ ਨੂੰ ਭਾਸ਼ਾ ਵਿਭਾਗ ਪੰਜਾਬ ਤੋਂ ਗੁਰਦੁਆਰਾ ਕਮੇਟੀ ਦੇ ਬੁੱਕ ਸਟਾਲਾਂ ਪੁਰ ਵਿਕਰੀ ਲਈ ਲੋੜੀਂਦਾ ਧਾਰਮਕ ਤੇ ਇਤਿਹਾਸਕ ਸਾਹਿਤ ਖ੍ਰੀਦ ਕਰਨ ਦੇ ਆਦੇਸ਼ ਦੇ ਦਿਤੇ ਗਏ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply