Friday, May 1, 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਦੀ ਸੁਰ’ਖਿਆ ਲਈ ਢੁ’ਕਵੇਂ ਕਦਮ ਚੁ’ਕੇ ਜਾਣਗੇ – ਬੇਦੀ

ਸ਼ੋ੍ਰਮਣੀ ਕਮੇਟੀ ਵ’ਲੋਂ ਚ’ਲ ਰਹੀਆਂ ਉਸਾਰੀਆਂ ਦੀ ਨਜ਼ਰਸਾਨੀ ਤੇ ਪੁਰਾਤਨ ਇਮਾਰਤਾਂ ਦੇ ਰ’ਖ ਰਖਾਅ ਲਈ ਹੋਈ ਮੀਟਿੰਗ

ਅੰਮ੍ਰਿਤਸਰ, 20 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਚੰਡੀਗੜ੍ਹ ਸਬੁਆਫ਼ਿਸ ਵਿਖੇ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਨਿਰਮੈਲ ਸਿੰਘ ਜੌਲਾ ਕਲਾਂ ਅੰਤ੍ਰਿੰਗ ਮੈਂਬਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਤੇ ਅਧਾਰਿਤ ਇਮਾਰਤ ਸਬੁਕਮੇਟੀ ਦੀ ਇਕੱਤਰਤਾ ਸ਼ੋ੍ਰਮਣੀ ਕਮੇਟੀ ਦੇ ਸਬ ਆਫਿਸ ਚੰਡੀਗੜ੍ਹ ਵਿਖੇ ਹੋਈ।ਇਸ ਇਕ’ਤਰਤਾ ਵਿਵਿੱਚ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੇ ਸਰੂਪ ਹੂਬਹੂ ਸੰਭਾਲਣ ਲਈ ਅੰਤ੍ਰਿੰਗ ਕਮੇਟੀ ਨੂੰ ਸਿਫਾਰਸ਼ ਕੀਤੀ ਗਈ ਹੈ।ਦਫ਼ਤਰ ਤੋਂ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਸਬ ਕਮੇਟੀ ਨੇ ਚੰਡੀਗੜ੍ਹ ਦੇ ਸੈਕਟਰੁ 44 ਅਧੀਨ ਆਉਂਦੇ ਗੁਰਦੁਆਰਾ ਬਾਗ ਬੁੜੈਲ ਸ਼ਹੀਦਾਂ ਦੀ ਇਮਾਰਤ ਨਾਲ ਸਬੰਧਿਤ ਹਰ ਤਰ੍ਹਾਂ ਦੇ ਕੰਮਾਂ ਨੂੰ ਸ਼ੀਘਰਤਾ ਨਾਲ ਮੁਕੰਮਲ ਕਰਨ ਲਈ ਅੰਤ੍ਰਿੰਗ ਕਮੇਟੀ ਨੂੰ ਸਿਫ਼ਾਰਿਸ਼ ਕੀਤੀ ਹੈ।
ਸ. ਬੇਦੀ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਸਮੁੱਚੀ ਸਿੱਖ ਕੌਮ ਦੀ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿ’ਖ ਕੌਮ ਦੀ ਘਾੜਤ ਤਿਆਰ ਕਰਨ ਵਾਲੀ ਪਾਵਨ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਇਮਾਰਤਾਂ ਦੇ ਮੁ’ਢਲੇ ਢਾਂਚੇ ਨੂੰ ਮਜਬੂਤੀ ਪ੍ਰਦਾਨ ਕਰਨ ਦੇ ਮਾਮਲੇ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਬੜੀ ਗੰਭੀਰਤਾ ਨਾਲ ਵਿਚਾਰ ਵਿਮਰਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਤਕਨੀਕੀ ਮਾਹਿਰਾਂ ਦੀ ਰਾਇ ਨਾਲ ਮਰਿਆਦਾ ਵਿੱਚ ਰਹਿੰਦੇ ਹੋਏ ਢੁ’ਕਵੇਂ ਕਦਮ ਚੁੱਕ ਕੇ ਇਨ੍ਹਾਂ ਇਮਾਰਤਾਂ ਦੀ ਸੁਰ’ਖਿਆ ਮਜਬੂਤੀ ਕੀਤੀ ਜਾਵੇਗੀ ਜਿਸ ਨਾਲ ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆ ਇਮਾਰਤਾਂ ਦੇ ਕਮਜੋਰ ਹੋਣ ਦਾ ਮਾਮਲਾ ਸਾਹਮਣੇ ਆਉਣ ਤੇ ਸ਼ੋ੍ਰਮਣੀ ਕਮੇਟੀ ਵੱਲੋਂ ਚਾਰ ਵੱਖੁਵੱਖ ਸੰਸਥਾਵਾਂ ਤੋਂ ਅਧਿਐਨ ਕਰਵਾਇਆ ਸੀ ਅਤੇ ਆਈ ਆਈ ਟੀ ਰੁੜਕੀ ਵੱਲੋਂ ਦਿੱਤੇ ਸੁਝਾਅ ਨੂੰ ਅਮਲੀ ਰੂਪ ਵਿੱਚ ਨੇਪਰੇ ਚਾੜ੍ਹਨ ਤੇ ਵਿਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਮਾਹਿਰਾਂ ਅਨੁਸਾਰ ਮੌਜੂਦਾ ਇਮਾਰਤਾਂ ਦਾ ਟਰੀਟਮੈਂਟ ਕਰਕੇ ਅਗਲੇਰੇ ਦੋ ਸੌ ਸਾਲਾਂ ਲਈ ਸੁਰ’ਖਿਆ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦੀ ਸੇਵਾ ਬਾਬਾ ਮਹਿੰਦਰ ਸਿੰਘ ਯੂ ਕੇ ਵਾਲਿਆਂ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਹੀ ਸਮੁੱਚਾ ਡਿਜ਼ਾਇਨ ਤਿਆਰ ਕਰਨ ਲਈ ਕਿਹਾ ਗਿਆ ਹੈ।ਉਨ੍ਹਾਂ ਵ’ਲੋਂ ਦਿ’ਤੇ ਡਿਜ਼ਾਇਨ ਨੂੰ ਅੰਤ੍ਰਿੰਗ ਕਮੇਟੀ ਵਿੱਚ ਘੋਖਿਆ ਜਾਵੇਗਾ ਉਪਰੰਤ ਸੇਵਾ ਸ਼ੁਰੂ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਗੁਰਦੁਆਰਾ ਕੰਧ ਸਾਹਿਬ, ਬਟਾਲਾ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆਉਂਦੀਆਂ ਸਾਰੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦਾ ਬਿਲਡਿੰਗ ਸਟਰੱਕਚਰ ਵੀ ਵਿਸ਼ੇਸ਼ ਮਾਹਿਰ ਕੰਪਨੀਆਂ ਤੋਂ ਚੈਕ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਅਤੇ ਸਾਰਾਗੜ੍ਹੀ ਨਿਵਾਸ ਦਾ ਕੰਮ ਲਗਭਗ 7 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।ਸ. ਬੇਦੀ ਨੇ ਕਿਹਾ ਕਿ ਇਮਾਰਤੀ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਣ ਰਹੇ ‘ਭਾਈ ਬਚਿ’ਤਰ ਸਿੰਘ ਯਾਤਰੀ ਨਿਵਾਸ’ ਦਾ ਵੀ ਮੌਕੇ ‘ਤੇ ਜਾ ਕੇ ਨਿਰੀਖਣ ਕੀਤਾ ਅਤੇ ਹੋਲੁੇਮੁਹਲੇ ਦੇ ਤਿਉਹਾਰ ਤੋਂ ਪਹਿਲਾਂੁਪਹਿਲਾ ਤਿਆਰ ਕਰ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਨਫਰਮੇਸ਼ਨ ਸੈਂਟਰ ਦਾ ਵਿਸਥਾਰ ਵੀ ਹੋਵੇਗਾ ਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਜਾਣਕਾਰੀ ਦੇਣ ਲਈ ਪੜ੍ਹੇ ਲਿਖੇ ਅਧਿਕਾਰੀਆਂ ਤੇ ਸੇਵਾਦਾਰਾਂ ਦੀ ਗਿਣਤੀ ਵੀ ਵਧਾਈ ਜਾ ਸਕੇਗੀ ਜੋ ਉਚੇਰੀ ਵਿਦਿਆ ਦੇ ਨਾਲੁਨਾਲ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਵੀ ਰੱਖਦੇ ਹੋਣ।ਉਨ੍ਹਾਂ ਵਧੇਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਜਾਣ ਵਾਲੀ ਸੰਗਤ ਕਿਵੇਂ ਆਸਾਨੀ ਨਾਲ ਨਤਮਸਤਿਕ ਹੋ ਸਕਦੀ ਹੈ ਇਸ ਬਾਰੇ ਵੀ ਵਿਚਾਰੁਵਟਾਂਦਰਾ ਕੀਤਾ ਗਿਆ ਹੈ।
ਸ. ਬੇਦੀ ਨੇ ਦੱਸਿਆ ਕਿ ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਇਸ ਦੇ ਸਾਰੇ ਦੁਆਰਾਂ ਤੇ ਲਗਭਗ 180 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।ਇਨ੍ਹਾਂ ਕੈਮਰਿਆਂ ਵਿੱਚ 100 ਕੈਮਰੇ ਐਨਾਲਾਗ ਹਨ ਜੋ ਆਪਣੀ ਜਗ੍ਹਾ ਫਿਕਸ ਹਨ ਅਤੇ ਹਰ ਉਥੋਂ ਗੁਜਰਨ ਵਾਲੇ ਸਖਸ਼ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਕੰਟਰੋਲ ਰੂਮ ਵਿੱਚ ਪਹੁੰਚਾਉਂਦੇ ਹਨ।ਇਸੇ ਤਰ੍ਹਾਂ 18 ਪੀ ਟੀ ਜ਼ੈਡ ਕੈਮਰੇ ਆਊਟ ਡੋਰ ਅਤੇ 5 ਕੈਮਰੇ ਇਨਡੋਰ ਲਗਾਏ ਗਏ ਹਨ ਜੋ 360 ਡਿਗਰੀ ਤੱਕ ਮੂਵ ਕਰਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਮਰਿਆਂ ਵਿੱਚ ਐਸਾ ਸਿਸਟਮ ਹੈ ਕਿ ਕੰਟਰੋਲ ਰੂਮ ਵਿੱਚ ਬੈਠਾ ਵਿਅਕਤੀ ਹਰ ਸ਼ੱਕੀ ਵਿਅਕਤੀ ਤੇ ਅ’ਖ ਰ’ਖ ਸਕਦਾ ਹੈ।ਸ਼’ਕੀ ਵਿਅਕਤੀ ਇਸ ਸਮੇਂ ਕਿੱਥੇ ਹੈ ਅਤੇ ਕੀ ਕਰ ਰਿਹਾ ਹੈ ਉਸ ਬਾਰੇ ਸਕਿਉਰਿਟੀ ਸਟਾਫ਼ ਨੂੰ ਸੂਚਿਤ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ 50 ਦੇ ਕਰੀਬ ਆਈ ਪੀ ਆਧੁਨਿਕ ਕੈਮਰੇ ਹਨ ਜੋ ਬਿਲਕੁਲ ਕਲੀਅਰ ਫੋਕਸ ਤੇ ਕੰਮ ਕਰਦੇ ਹਨ ਤੇ ਇਨ੍ਹਾਂ ਨੂੰ ਮੋਬਾਇਲ ਜਾਂ ਇੰਟਰਨੈਟ ਤੇ ਜੋੜਨ ਨਾਲ ਦੂਰ ਬੈਠੇ ਸਬੰਧਿਤ ਜਾਂ ਉੱਚ ਅਧਿਕਾਰੀ ਹਰ ਵਿਚਰਨ ਵਾਲੇ ਤੇ ਤਿਰਸ਼ੀ ਨਜ਼ਰ ਰੱਖ ਸਕਦੇ ਹਨ।ਸ. ਬੇਦੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 16 ਪੀ ਟੀ ਜੈਡ ਕੈਮਰੇ ਕੰਮ ਕਰ ਰਹੇ ਹਨ।ਇਸੇ ਤਰ੍ਹਾਂ 23 ਕੈਮਰੇ ਮੁ’ਖ ਦਰਵਾਜ਼ਿਆਂ, ਲਿੰਕ ਮਾਰਗਾਂ ਤੇ ਮੁੱਖ ਦਵਾਰਾਂ ਦੇ ਨਾਲੁਨਾਲ ਗੱਠੜੀ ਘਰਾਂ, ਜੋੜੇ ਘਰਾਂ ਤੇ ਹਨ ਇਨ੍ਹਾਂ ਤੋਂ ਇਲਾਵਾ ਆਲੁੇਦੁਆਲੇ ਲੋੜ ਅਨੁਸਾਰ ਹੋਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ।ਮੀਟਿੰਗ ਵਿਵਿੱਚ ਸ. ਅਵਤਾਰ ਸਿੰਘ ਸਕ’ਤਰ, ਸ. ਮਨਪ੍ਰੀਤ ਸਿੰਘ ਤੇ ਸ. ਸੁਖਵਿੰਦਰ ਸਿੰਘ ਦੋਵੇਂ ਐਕਸੀਅਨ ਵੀ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply