ਬਟਾਲਾ, 20 ਅਗਸਤ (ਨਰਿੰਦਰ ਸਿੰਘ ਬਰਨਾਲ) – ਵਿਸ਼ਵ ਪੱਧਰੀ ਲਾਂਇੰਨਜ਼ ਕਲੱਬ 321 ਡੀ ਦੀਆਂ ਪ੍ਰਾਪਤੀਆਂ ਆਮ ਹੀ ਸਮਾਜ ਵਿੱਚ ਜਾਣੀਆਂ ਜਾਂਦੀਆਂ ਹਨ।ਇਸੇ ਪ੍ਰਬੰਧ ਨੂੰ ਅੱਗੇ ਤੋਰਦਿਆਂ ਮੁਸਕਾਨ ਕਲੱਬ ਬਟਾਲਾ ਮੁਸਕਾਨ ਦੇ ਲਾਇੰਨ ਪ੍ਰਧਾਂਨ ਡਾ ਰਣਜੀਤ ਸਿੰਘ ਤੇ ਉਹਨਾ ਦੀ ਸਮੁਚੀ ਟੀਮ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਪੁੰਦਰ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਪੈੱਨ ਤੇ ਕਾਪੀਆਂ ਵੰਡੀਆਂ ਗਈਆਂ।ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਡਾ. ਰਣਜੀਤ ਸਿੰਘ, ਜੋਨ ਚੇਅਰਮੈਨ ਲਾਇਨ ਭਾਰਤ ਭੂਸ਼ਨ ਤੇ ਦੱਸਿਆ ਸਮਾਜ ਉਹ ਕੰਮ ਕੀਤਾ ਜਾਣਾ ਚਾਹੀਦਾ ਜਿਸ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਫਾਇਦਾ ਪਹੁੰਚੇ ਇਸ ਕਾਰਨ ਹੀ ਮੁਸਕਾਨ ਕਲੱਬ ਮੁਸਕਾਨ 321-ਡੀ ਵੱਲੋਂ ਇਸ ਪ੍ਰੋਜੈਕਟ ਨੂੰ ਚੁਣਿਆ ਗਿਆ ਹੈ।ਇਸ ਮੌਕੇ ਕਲੱਬ ਵੱਲੋ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪੈਨ ਕਾਪੀਆਂ ਵੰਡਣ ਦੇ ਨਾਲ ਲੱਡੂ ਵੀ ਵੰਡੇ ਗਏ।ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤ ਤੇ ਸਕਿੱਟਾ ਕਰਕੇ ਕਲੱਬ ਮੈਂਬਰਾਂ ਦਾ ਮਨ ਮੋਹਿਆ।ਹਾਜਰ ਕਲੱਬ ਮੈਬਰਾਂ ਵਿੱਚ ਲਾਇਨ ਗੁਰਪ੍ਰੀਤ ਸਿੰਘ ਕਾਲਾ ਨੰਗਲ, ਲਾਇਨ ਬਖਸਿੰਦਰ ਸਿੰਘ, ਲਾਇਨ ਬਲਕਾਰ, ਬਰਿੰਦਰ ਸਿੰਘ, ਲਖਵਿੰਦਰ ਸਿੰੰਘ ਢਿਲੋ, ਲਾਇਨ ਹਰਭਜਨ ਸਿੰਘ ਸੇਖੋ, ਪਵਨ ਕੁਮਾਰ ਬੀ. ਆਰ. ਪੀ ਆਦਿ ਹਾਜ਼ਰ ਸਨ। ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੁਹ ਸਟਾਫ ਤੋ ਇਲਾਵਾ ਕਮੇਟੀ ਮੈਬਰ ਵੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media