Monday, September 28, 2026

ਰੋਕੋ ਕੈਂਸਰ ਲੰਡਨ ਵੱਲੋਂ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਬਾਬਾ ਧੰਨਾ ਸਿੰਘ ਨਾਲ ਵਿਚਾਰਾਂ

PPN2108201509ਸੰਦੌੜ, 21 ਅਗਸਤ (ਹਰਮਿੰਦਰ ਸਿੰਘ ਭੱਟ) – ਵਿਸ਼ਵ ਭਰ ਵਿਚ ਸ਼ਰਧਾ ਅਤੇ ਸਤਿਕਾਰਤ ਤਪ ਅਸਥਾਨ ਸੰਤ ਬਾਬਾ ਜੰਗੀਰ ਸਿੰਘ ਬੜੂੰਦੀ ਵਾਲਿਆਂ ਦੇ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਧੰਨਾਂ ਸਿੰਘ ਜੀ ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ, ਪਾਸਾਰ ਲਈ ਗਏ ਹੋਏ ਹਨ ਜੋ ਕੇ ”ਰੋਕੋ ਕੈਂਸਰ” ਸੰਸਥਾ ਦੇ ਲੰਡਨ ਸਥਿਤ ਦਫ਼ਤਰ ਵਿਖੇ ਉਚੇਚੇ ਤੌਰ ਤੇ ਪਹੁੰਚੇ ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਬੁਲਾਰੇ ਭਾਈ ਦਵਿੰਦਰ ਸਿੰਘ ਨੇ ਬੜੂੰਦੀ ਵਿਖੇ ਦੱਸਿਆ ਕਿ ਸੰਸਥਾ ਦੇ ਚੇਅਰਮੈਨ ਸਰਦਾਰ ਅਜਿੰਦਰ ਪਾਲ ਸਿੰਘ ਚਾਵਲਾ ਨੇ ਬਾਬਾ ਜੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਅਗਲੀਆਂ ਸਮਾਜ ਭਲਾਈ ਲਈ ਉਲੀਕੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਉਪਰੰਤ ਸੰਤ ਬਾਬਾ ਧੰਨਾ ਸਿੰਘ ਜੀ ਨੇ ਸਾਰੇ ਸਟਾਫ਼ ਦੀਆਂ ਮਾਨਵਤਾ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੰਸਥਾ ਨੂੰ ਸਾਡੇ ਵੱਲੋਂ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਸੰਸਥਾ ਦਾ ਨਾਮ ਅਰਸ਼ਾਂ ਵਿਚ ਚਮਕਦੇ ਸਿਤਾਰਿਆਂ ਵਾਂਗ ਚਮਕਦਾ ਰਹੇਗਾ ਅਤੇ ਉਨ੍ਹਾਂ ਅਕਾਲ ਪੁਰਖ ਪ੍ਰਮਾਤਮਾ ਅੱਗੇ ਰੋਕੋ ਕੈਂਸਰ ਸੰਸਥਾ ਵੱਲੋਂ ਸੇਵਾਵਾਂ ਨੂੰ ਨਿਰੰਤਰ ਬੇਰੋਕ ਨਿਰਵਿਘਨਤਾ ਪੂਰਵਕ ਜਾਰੀ ਰੱਖਣ ਅਤੇ ਸੇਵਾਦਾਰਾਂ ਨੂੰ ਬਲ ਬਖ਼ਸ਼ਣ ਦੀ ਅਰਦਾਸ ਵੀ ਕੀਤੀ।
ਇਸ ਮੌਕੇ ਗੁਰੂ ਨਾਨਕ ਯੂਨੀਵਰਸਲ ਸੰਸਥਾ ਦੇ ਸੰਸਥਾਪਕ ਡਾਕਟਰ ਤਾਰਾ ਸਿੰਘ ਆਲਮ, ਜਸਜੀਤ ਸਿੰਘ ਬਿਰਦੀ ਤੋ ਇਲਾਵਾ ਰੋਕੋ ਕੈਂਸਰ ਦੀ ਫਾਈਨੈਂਸ ਡਾਇਰੈਕਟਰ ਨਿਕੀਤਾ ਚਾਵਲਾ, ਐਡਮਨਿਸਟਰੇਟਰ ਅਯੂਸੀ ਵਧਵਾ ਅਤੇ ਡਾਇਰੈਕਟਰ ਪੀ. ਆਰ. ਸ਼ਿਵਚਰਨ ਜਗੀ ਵੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply