Friday, September 25, 2026

ਚੌਕੀ ਅੰਨਗੜ੍ਹ ਦੀ ਪੁਲਿਸ ਨੇ ਲਾਇਆ ਲੰਗਰ

PPN2308201515

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ)- ਸਥਾਨਕ ਨਗਰ ਨਿਗਮ ਵਾਰਡ ਨੰ: ੫੯ ਤਹਿਤ ਆਉਂਦੀ ਅੰਨਗੜ੍ਹ ਪੁਲਿਸ ਚੌਕੀ ਅੰਨਗੜ੍ਹ ਵਿਖੇ ਚੌਕੀ ਇੰਚਾਰਜ਼ ਏ. ਐਸ. ਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਚੌਕੀ ਸਟਾਫ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਸਰਬਤ ਦੇ ਭਲੇ ਲਈ ਲੰਗਰ ਲਾਇਆ ਗਿਆ।ਲੰਗਰ ਸ਼ੁਰੂ ਕਰਨ ਦੀ ਸ਼ੁਰੂਆਤ ਤੋਂ ਪਹਿਲਾ ਚੌਕੀ ਅੰਨਗੜ੍ਹ ਦੀ ਪੁਲਿਸ ਪਾਰਟੀ ਵੱਲੋ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਸਰਬਤ ਦੇ ਭਲੇ ਦੀ ਅਰਦਾਸ ਵੀ ਕਰਵਾਈ ਗਈ। ਇਸ ਸਮੇਂ ਏ. ਸੀ ਪੀ. ਸੈਟਰਲ ਅਮਨਦੀਪ ਸਿੰਘ ਬਰਾੜ ਉਚੇਚੇ ਤੌਰ ਤੇ ਪੁੱਜੇ ਅਤੇ ਲੰਗਰ ਵਰਤਾਉਣ ਦੀ ਸ਼ੁਰੂਆਤ ਕੀਤੀ।ਇਸ ਮੌਕੇ ਕੌਂਸਲਰ ਦਿਲਬਾਗ ਸਿੰਘ, ਏ. ਐਸ. ਆਈ ਹਰਮਨਜੀਤ ਸਿੰਘ, ਐਸ. ਐਚ. ਸੀ ਸਵਿੰਦਰ ਸਿੰਘ, ਐਚ. ਸੀ ਸਰਬਜੀਤ ਸਿੰਘ, ਅਮਰੀਕ ਸਿੰਘ, ਹਰਜਿੰਦਰ ਸਿੰਘ, ਨਵਰੂਪ ਸਿੰਘ, ਸੁਸ਼ੀਲ ਕੁਮਾਰ ਆਦਿ ਸਟਾਫ ਮੌਜੂਦ ਸੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply