Friday, September 25, 2026

ਮਾਸਟਰ ਮਾਈਂਡ ਜਿੰਦਾ-ਸੁੱਖਾ ਪੰਜਾਬੀ ਫ਼ਿਲਮ ਦਾ ਪੋਸਟਰ ਕੀਤਾ ਰਲੀਜ਼

PPN2408201506ਬਠਿੰਡਾ, 24 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਕਾਲੀ ਦਲ ਅੰਮ੍ਰਿਤਸਰ (ਮਾਨ) ਸ਼ਹਿਰੀ ਵਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ‘ਮਾਸਟਰ ਮਾਈਂਡ ਜਿੰਦਾ-ਸੁੱਖਾ’ ਪੰਜਾਬੀ ਫ਼ਿਲਮ ਦਾ ਪੋਸਟਰ ਰਲੀਜ਼ ਕਰਦਿਆਂ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਸ਼ਹਿਰੀ ਪ੍ਰਧਾਨ ਸਿਮਰਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ‘ਜਿੰਦਾ-ਸੁੱਖਾ’ ਫਿਲਮ ਦੀ ਟੀਮ ਦਾ ਭਰੂਪਰ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਫੈਮਿਲੀ ਸੇਵਾ ਸੰਸਥਾ ਅਸਟ੍ਰੇਲੀਆ (ਸਿੰਘ ਬ੍ਰਦਰਜ਼ ਅਸਟ੍ਰੇਲੀਆ) ਦੁਆਰਾ ਬਣਾਈ ਗਈ ਫਿਲਮ ਹਰਜਿੰਦਰ ਸਿੰਘ ਜਿੰਦਾ ਦੁਆਰਾ ਲਿਖੀਆਂ ਹੱਥ ਲਿਖਤ ਚਿੱਠੀਆਂ ‘ਤੇੇ ਅਧਾਰਤ ਹੈ। ਫ਼ਿਲਮ ਦੀ ਸੂਟਿੰਗ ਵੀ ਜਿੰਦਾ ਦੇ ਘਰ ਵਿਚ ਕੀਤੀ ਗਈ ਹੈ।ਇਸ ਫ਼ਿਲਮ ਦਾ ਸਾਰਾ ਖ਼ਰਚ ਸਿੰਘ ਬ੍ਰਦਰਜ਼ ਦੁਆਰਾ ਹੀ ਕੀਤਾ ਗਿਆ ਹੈ।ਉਨ੍ਹਾਂ ਹਾਜ਼ਰ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫ਼ਿਲਮ ਦੀ ਰਿਲੀਜ਼ 11 ਸਤੰਬਰ ਨੂੰ ਹੋ ਰਹੀ ਹੈ।ਇਸ ਫ਼ਿਲਮ ਨੂੰ ਆਪਣੀ ਫ਼ਿਲਮ ਸਮਝ ਕੇ ਕਾਮਯਾਬ ਕਰਨ ਦਾ ਮਢੁੱਲਾ ਫਰਜ਼ ਪੂਰਾ ਕਰਨ ਦਾ ਉਪਰਾਲਾ ਕਰਨ। ਫ਼ਿਲਮ ਟੀਮ ਵਿਚ ਨਵ ਬਾਜਵਾ, ਸੋਹਨਵ ਪ੍ਰੀਤ ਜਵੰਧਾ, ਗੱਗੂ ਗਿੱਲ, ਸੁਨੀਤਾ ਧੀਰ ਅਤੇ ਅੰ੍ਰਿਮਤ ਬਿੱਲਾ ਆਪਣੇ ਆਪਣੇ ਕਰਦਾਰ ਨਿਭਾ ਰਹੇ ਹਨ।ਫ਼ਿਲਮ ਦੇ ਪ੍ਰੋਡਿਉਸਰ ਗੁਰਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਆਸਟ੍ਰੇਲੀਆ ਹਨ। ਇਸ ਮੌਕੇ ਅਕਾਲੀ ਦਲ ਮਾਨ ਦੇ ਹਰਜੀਤ ਸਿੰਘ, ਪਰਮਵੀਰ ਸਿੰਘ ਜਗਜੀਤ ਸਿੰਘ, ਗੁਰਬਾਜ਼ ਸਿੰਘ, ਮਨਪ੍ਰੀਤ ਸਿੰੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਵੀ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply