ਸੰਦੋੌੜ, 24 ਅਗਸਤ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਵੱਲੋਂ ਪੰਜਾਬ ਜੋੜੋ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਪੰਜਾਬ ਵਿਧਾਨ ਸਭਾ ਹਲਕਿਆਂ ਅੰਦਰ ਬੜੀ ਹੀ ਜੋਸੋ ਖਰੋਸ ਦੇ ਨਾਲ ਨਵੀਂ ਮੈਬਰਸ਼ਿੱਪ ਦੀ ਭਰਤੀ ਮੁਹਿੰਮ ਆਰੰਭੀ ਹੋਈ ਹੈ।ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਮਾਹਮਦਪੁਰ ਵਿਖੇ ਬੂਥ ਲਗਾਕੇ ਨਵੀਂ ਭਰਤੀ ਕੀਤੀ ਗਈ।ਇਸ ਭਰਤੀ ਮੁਹਿਮੰ ਲਈ ਮੌਕੇ ਤੇ ਮੌਜੂਦ ਲੋਕਾਂ ਵਿੱਚ ਭਾਰੀ ਉਤਸਾਹ ਦੇਖਿਆ ਗਿਆ।ਇਸ ਸਮੇ ਂਦਵਿੰਦਰ ਸਿੰਘ ਬਧੇਸ਼ਾ ਸਰਕਲ ਇੰਚਾਰਜ ਨੰਬਰ ੮ ਨੇ ਗੱਲਬਾਤ ਕਰਦਿਆਂ ਦੱਸਿਆ ਕਿ 30 ਅਗਸਤ ਤੱਕ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਵੱਖ-ਵੱਖ ਬੂਥ ਲਗਾਕੇ ਮੈਬਰਸਿਪ ਮੁਹਿਮ ਦੀ ਸਫਲਤਾ ਲਈ ਕੰਮ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਵੀ ਇਹ ਮੁਹਿੰਮ ਜਾਰੀ ਰਹੇਗੀ।ਉਹਨਾਂ ਦੱਸਿਆ ਕਿ ਪਾਰਟੀ ਦੁਆਰਾ ਜਾਰੀ ਨੰਬਰ 800 700 6003 ਤੇ ਮਿੱਸ ਕੌਲ ਦੇਣ ਤੇ ਵੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ ਜਾ ਸਕਦੀ ਹੈ।ਇਸ ਤੋਂ ਇਲਾਵਾ ਇਸ ਸਮੇਂ ਡਾ. ਸਹਿਬਾਜ ਭੱਟੀ,ਤਰਨਜੀਤਪਾਲ ਸੰਧੂ,ਬਲਜੀਤ ਬਧੇਸ਼ਾ, ਹੁਸਨਪ੍ਰੀਤ ਟਿੱਬਾ, ਹਰਪ੍ਰੀਤ ਟਿੱਬਾ, ਡਾ. ਭਗਵੰਤ ਸਿੰਘ ਗੰਡੇਵਾਲ, ਸਰਬਜੀਤ ਸਿੰਘ, ਅਜੀਤ ਸਿੰਘ ਖਾਲਸਾ, ਜਗਰੂਪ ਸਿੰਘ, ਜਗਦੀਪ ਸਿੰਘ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media