Saturday, July 25, 2026

ਦੀਨਾ ਨਗਰ ਥਾਣੇ ‘ਤੇ ਹਮਲੇ ਦੌਰਾਨ ਮਨੁ’ਖਤਾ ਦੀ ਸੇਵਾ ਕਰਨ ਵਾਲੀਆਂ ਸਖਸ਼ੀਅਤਾਂ ਸਨਮਾਨਿਤ

PPN2408201519ਅੰਮ੍ਰਿਤਸਰ, 24 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਵੱਲੋਂ ਦੀਨਾ ਨਗਰ ਥਾਣੇ ਉੱਪਰ ਕੀਤੇ ਹਮਲੇ ਵਿੱਚ ਲੰਗਰ ਤੇ ਚਾਹ ਦੀ ਸੇਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਥੋਂ ਜਾਰੀ ਪ੍ਰੈਸ ਨੋਟ ਵਿੱਚ ਜਾਣਕਾਰੀ ਦੇਂਦਿਆਂ ਦੱਸਿਆ ਕਿ ਦੀਨਾ ਨਗਰ (ਗੁਰਦਾਪੁਰ) ਵਿਖੇ ਪਿਛਲੇ ਦਿਨੀ ਇਕ ਥਾਣੇ ਉੱਪਰ ਪਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਆਪਣੀ ਜਾਨ ਜੌਖਮ ਵਿੱਚ ਪਾ ਕੇ ਵੱਖੁਵੱਖ ਪਿੰਡਾਂ ਵੱਲੋਂ ਲੰਗਰ ਲਗਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਹਮਲੇ ਦੌਰਾਨ ਜਿੱਥੇ ਦੇਸ਼ ਦੇ ਦੁਸ਼ਮਣ ਪਾਕਿਸਤਾਨੀ ਅੱਤਵਾਦੀਆਂ ਨੂੰ ਪੁਲਿਸ ਦੇ ਜਵਾਨਾਂ ਅਤੇ ਸਵੈਟ ਕਮਾਂਡੋਜ ਵੱਲਂੋ ਆਪਣੀੂ ਜਾਨ ਦੀ ਬਾਜੀ ਲਗਾ ਕੇ ਹੋਏ ਗਹਿਗੱਚ ਮੁਕਾਬਲੇ ਦੌਰਾਨ ਜਾਨੋਂ ਮਾਰ ਮੁਕਾਇਆ, ਓਥੇ ਵੱਖੁਵੱਖ ਪਿੰਡਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੰਗਰ ਅਤੇ ਚਾਹੁਪਾਣੀ ਦੀ ਕੀਤੀ ਗਈ ਸੇਵਾ ਨੇ ਵੀ ਮਨੁੱਖਤਾ ਲਈ ਇਕ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦ ਭਾਵ ਦੇ ਤਨੁੋਮਨੋ ਹੋ ਕੇ ਮਨੁੱਖਤਾ ਦੀ ਭਲਾਈ ਲਈ ਕੀਤੀ ਗਈ ਸੇਵਾ ਹੀ ਅਸਲ ਸੇਵਾ ਹੈ।ਉਨ੍ਹਾਂ ਕਿਹਾ ਕਿ ਦੀਨਾ ਨਗਰ ਥਾਣੇ ਉੱਪਰ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਬੜੀ ਦੁੱਖਦਾਈ ਘਟਨਾ ਸੀ ਜਿਸ ਨੇ ਕਈ ਬੁੇਗੁਨਾਹਾਂ ਦੀਆਂ ਜਾਨਾ ਲਈਆਂ, ਪਰ ਇਨਸਾਨੀਅਤ ਕਦੇ ਖਤਮ ਨਹੀਂ ਹੁੰਦੀ ਇਸ ਦਾ ਸਬੂਤ ਇਨ੍ਹਾਂ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਸੇਵਾ ਹੈ। ਸ. ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਦੀਨਾ ਨਗਰ ਵਿਖੇ ਸ. ਨਰਿੰਦਰ ਸਿੰਘ ਵਾੜਾ ਦੀ ਅਗਵਾਈ ‘ਚ ਸੇਵਾ ਕਰਨ ਵਾਲੇ ਆਏ ਵੱਖੁਵੱਖ ਪਿੰਡਾਂ ਦੇ ਨੁਮਾਇੰਦੇ ਜਿਨ੍ਹਾਂ ਵਿੱਚ ਸ. ਹਰਜੀਤ ਸਿੰਘ ਗਰੋਟੀਆਂ, ਨੰਬਰਦਾਰ ਬਲਬੀਰ ਸਿੰਘ ਸਮਰਾਲਾ ਨਗਰ, ਸ. ਸਰਬਜੀਤ ਸਿੰਘ ਨੰਬਰਦਾਰ ਜਕੜੀਆ, ਸ. ਹਰਜੋਤ ਸਿੰਘ ਭਟੋਆ, ਇੰਜੀਨੀਅਰ ਮਨਜੀਤ ਸਿੰਘ ਵਾੜਾ, ਬਾਬਾ ਬਲਵਿੰਦਰ ਸਿੰਘ ਦੀਨਾ ਨਗਰ, ਸ. ਇੰਦਰਜੀਤ ਸਿੰਘ ਅਤੇ ਸ. ਸਾਧਾ ਸਿੰਘ ਵਾੜਾ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply