ਸਰਕਾਰ ਬਣੀ ਤਾਂ ਡੰਪ ਤੇ ਪਲਾਂਟ ਸ਼ਹਿਰੋਂ ਬਾਹਰ ਕਰਕੇ ਸਾਹ ਰੋਗਾਂ ਦਾ ਅੰਤਰਰਾਸ਼ਟਰੀ ਹਸਪਤਾਲ ਬਣਾਵਾਂਗੇ-ਪਲਾਸੌਰ
ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿਘ) ਹਲਕਾ ਦੱਖਣੀ ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਵਲੋਂ ਭਗਤਾਂਵਾਲਾ ਵਿਖੇ ਡੰਪ ਅਤੇ ਇਸ ‘ਤੇ ਬਣਾਏ ਜਾ ਰਹੇ ਸਾਲਿਡ ਵੇਸਟ ਪਲਾਂਟ ਦੇ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਅੱਜ ਪੰਜਾਬ ਪੀਪਲਜ਼ ਪਾਰਟੀ ਨੇ ਵੀ ਰੋਸ ਪ੍ਰਦਰਸ਼ਂ ਕਰਦਿਆਂ ਡੰਪ ‘ਤੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਪੁੱਤਲਾ ਫੂਕਿਆ।ਇਸ ਮੌਕੇ ਧਰਨੇ ਦੀ ਅਗਵਾਈ ਪਾਰਟੀ ਦੇ ਸੀਨੀ: ਮੀਤ ਪ੍ਰਧਾਨ ਪੰਜਾਬ ਅਤੇ ਮਾਝਾਂ ਜੋਨ ਦੇ ਇੰਚਾਰਜ ੲੰਜਲ਼ ਮਨਿੰਦਰਪਾਲ ਸਿੰਘ ਪਲਾਸੌਰ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਲਾਸੌਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਚਾਲਾਂ ਪੰਜਾਬੀਆਂ ਨੂੰ ਮਾਰੂ ਰੋਗਾਂ ਦੀ ਜਕੜ ਵਿੱਚ ਨਰੜ ਰਹੀਆਂ ਹਨ ਅਤੇ ਜੇ ਇਹਨ੍ਹਾ ਨੂੰ ਰੋਕਣ ਲਈ ਠੋਸ ਉਪਰਾਲੇ ਨਾ ਹੋਏ ਤਾਂ ਪੰਜਾਬ ਦਾ ਅਗਲਾ ਨਾਮ ਨਸ਼ੇੜੀ ਪੰਜਾਬ ਤੋ ਰੋਗੀ ਪੰਜਾਬ ਹੋ ਜਾਵੇਗਾ। ਸਰਕਾਰ ਦੀਆਂ ਬੱਜਰ ਗਲਤੀਆਂ ਨੇ ਪਹਿਲਾ ਮਾਲਵਾ ਕੈਂਸਰ ਅੱਗੇ ਸੁੱਟ ਦਿੱਤਾ, ਫਿਰ ਦੁਆਰਾ ਫੈਕਟਰੀਆਂ ਦੇ ਕਾਲੇ ਅਤੇ ਕੈਮੀਕਲ ਪਾਣੀਆਂ ਨੇ ਖਾ ਲਿਆ ਤੇ ਅੱਜ ਮਾਝੇ ਨੂੰ ਕਾਲਾ ਪੀਲੀਆ ਅਤੇ ਕੈਂਸਰ ਪੈ ਗਈ ਹੈ। ਪੰਥਕ ਸਰਕਾਰ ਨੇ ਜਿੱਥੇ ਅੰਮ੍ਰਿਤਸਰ ਨੂੰ ਕਾਲਾ ਪੀਲੀਆ, ਅੰਤੜੀ ਰੋਗ ਅਤੇ ਜਿਗਰ ਦੀਆਂ ਬਿਮਾਰੀਆਂ ਦੇ ਮੂੰਹ ਵਿੱਚ ਧਕੇਲ ਦਿੱਤਾ ਹੈ।ਉੱਥੇ ਪਵਿੱਤਰ ਸ਼੍ਰੀ ਹਰਿਮੰਦਰ ਸਾਹਿਬ ਨੂੰ ਕਲੰਕਿਤ ਕਰਨ ਦਾ ਸਿਹਰਾ ਵੀ ਇਸ ਸਰਕਾਰ ਦੇ ਸਿਰ ਬੱਝਾ ਹੈ। ਅੱਜ ਭਗਤਾਂ ਵਾਲਾ ਡੰਪ ਨੂੰ ਇੱਥੇ ਹੀ ਰੱਖਣ ਲਈ ਬਜਿੱਦ ਇਸ ਸਰਕਾਰ ਨੂੰ ਇਹ ਸਿਹਰਾ ਵੀ ਜਾਂਦਾ ਹੈ ਕਿ ਪਵਿੱਤਰ ਸ਼ਰਿ ਦਰਬਾਰ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ੀ੍ਰ ਦੁਰਗਿਆਣਾ ਮੰਦਰ ਤੋਂ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਕੂੜਾ ਡੰਪ ਪਹਿਲਾਂ ਸਥਾਪਿਤ ਕਰਵਾਇਆ ਅਤੇ ਫਿਰ ਇਸ ਜਗਾ ‘ਤੇ ਸਾਲਿਡ ਵੇਸ਼ਟ ਪਲਾਂਟ ਸੰਬੰਧੀ ਮਤਾ ਵੀ ਇਸ ਪੰਥਕ ਸਰਕਾਰ ਨੇ ਸਾਲ 2007 ਵਿੱਚ ਮਨਜੂਰ ਕੀਤਾ। ਮਾਰੂ ਬਿਮਾਰੀਆਂ ਨਾਲ ਲੋਕਾਂ ਦੀਆਂ ਨਿੱਤ ਹੁੰਦੀਆ ਮੋਤਾਂ ਵੱਲ ਪਿੱਠ ਕਰਕੇ ਹਾਕਮ 2007 ਤੋਂ ਅੱਜ ਤੱਕ ਇਸ ਪਲਾਂਟ ਸਥਾਪਤੀ ਨੂੰ ਆਪਣੀ ਬਹੁਤ ਵੱਡੀ ਪ੍ਰਾਪਤੀ ਦੱਸਦੇ ਰਹੇ।ਮੈਡੀਕਲ ਸਰਵੇਖਣਾ ਮੁਤਾਬਿਕ ਹਰ ਦੂਸਰਾ ਘਰ ਅੱਜ ਸਾਹ ਰੋਗਾਂ ਨਾਲ ਸੰਬੰਧਿਤ ਬਿਮਾਰੀਆਂ ਅਤੇ ਪ੍ਰਦੂਸ਼ਿਤ ਪਾਣੀ ਨਾਲ ਲੱਗਣ ਵਾਲੇ ਰੋਗਾਂ ਤੋਂ ਪੀੜਤ ਹੈ।
ਉਨਾਂ ਕਿਹਾ ਕਿ ਪੀਪਲਜ ਪਾਰਟੀ ਇਲਾਕੇ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਸ਼ੁਰੂ ਕੀਤੇ ਸੰਘਰਸ਼ ਵਿੱਚ ਉਨ੍ਹਾਂ ਦੇ ਖੜਨ ਅਤੇ ਹਰ ਕਿਸਮ ਦੀ ਲੜਾਈ ਵਿਢਣ ਦਾ ਪ੍ਰਣ ਕਰਦੀ ਹੈ। ਉਨਾਂ ਕਿਹਾ ਕਿ ਉਨਾਂ ਦੀ ਪਾਰਟੀ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਕੇ ਭਗਤਾਂਵਾਲਾ ਇਲਾਕੇ ਦੇ ਲੋਕਾਂ ਦੇ ਸ਼ੂੱਦ ਪਾਣੀ, ਸ਼ੁੱਧ ਹਵਾ ਅਤੇ ਸ਼ਵੱਛ ਵਾਤਾਵਰਣ ਦੇ ਸੰਵਿਧਾਨਕ ਹੱਕ ਬਹਾਲ ਕਰਨ ਦੀ ਮੰਗ ਕਰਨਗੇ।ਉਨਾਂ ਕਿਹ ਕਿ ਜੇ ਸਤਾ-ਪਰਿਵਰਤਨ ਵਿੱਚ ਗੁਰੂ ਰਾਮਦਾਸ ਜੀ ਨੇ ਤਾਕਤ ਬਖਸ਼ੀ ਤਾਂ ਸ਼ੀ੍ਰ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਂਨਾ ਦੀ ਪੱਵਿਤਰਤਾ ਲਈ ਕੂੜੇ ਡੰਪ ਪੱਕੇ ਤੋਰ ਤੇ ਬੰਦ ਕਰਾਂਗੇ, ਸਾਲਿਡ ਵੇਸ਼ਟ ਮੈਨੇਜਮੈਂਟ ਪਲਾਂਟ ਸ਼ਹਿਰੋ ਦੁਰ ਲੋਕ ਸਹਿਮਤੀ ਨਾਲ ਇੱਕ ਸਾਲ ਦੇ ਵਿੱਚ ਵਿੱਚ ਲਵਾਂਗੇ ਅਤੇ ਡੰਪ ਵਾਲੀ ਜਗ੍ਹਾ ‘ਤੇ ਸਾਹ ਰੋਗਾਂ ਦਾ ਅੰਤਰਰਾਸ਼ਟਰੀ ਹਸਪਤਾਲ ਬਣਾਵਾਂਗੇ।
ਇਸ ਮੋਕੇ ਮਾਝੇ ਦੀ ਸਮੁੱਚੀ ਪਾਰਟੀ ਲੀਡਰਸ਼ਿਪ ਵਿੱਚ ਜਿਲ੍ਹਾਂ ਪ੍ਰਧਾਨ ਗੁਰਦਾਸਪੁਰ ਸ੍ਰ: ਹਰਦਿਆਲ ਸਿੰਘ ਗਜਨੀਪੁਰ, ਅੰਮ੍ਰਿਤਸਰ ਦਿਹਾਤੀ ਸ੍ਰ: ਪੀ੍ਰਤ ਇੰਦਰ ਸਿੰਘ ਢਿੱਲੋਂ, ਯੂਥ ਵਿੰਗ ਅੰਮ੍ਰਿਤਸਰ ਡਾ: ਅਭੈ ਦੇਵਗਨ ਯੂਥ ਵਿੰਗ ਮੈਂਬਰ ਸੈਂਟਰਲ ਕਮੇਟੀ ਸ਼ੀ੍ਰ ਸੈਂਡੀ ਰੰਧਾਵਾ ਇੰਜ. ਐਸ.ਕ. ਕਰਪਾਲ ਰਿਟ. ਐਕਸੀਅਨ ਲਖਵਿੰਦਰ ਲਾਲੁ ਘੁੰਮਣ ਪਿ੍ਰੰਸੀਪਲ ਸਵਿੰਦਰ ਸਿੰਘ ਪੰਨੂੰ, ਸੁਰਿੰਦਰ ਸਿੰਘ ਮੰਨਣ, ਪਰਮਵੀਰ ਸਿੰਘ, ਸੈਂਟਰਲ ਕਮੇਟੀ ਮੈਂਬਰ ਯੂਥ ਵਿੰਗ ਸੋਨੂੰ ਢਿੱਲੋਂ, ਕੰਵਲਜੀਤ ਸਿੰਗ ਕੰਬੋਜ, ਜਗਰੂਪ ਸਿੰਘ ਭਾਈ ਮੰਝ ਰੋਡ, ਬਲਬੀਰ ਸਿੰਘ ਭਾਈ ਮੰਝ ਰੋਡ, ਸੁਖਦੇਵ ਸਿੰਘ ਕੋਟ ਮਿੱਤ ਸਿੰਘ, ਪਰਮਜੀਤ ਸਿੰਘ ਜੋਸਣ ਆਦਿ ਹਾਜਰ ਸਨ।
Punjab Post Daily Online Newspaper & Print Media