
ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ-ਲੁਧਿਆਣਾ ਸੜਕ ਤੇ ਸਥਿਤ ਪਾਵਰਕੌਮ ਗਰਿੱਡ ਨਜ਼ਦੀਕ ਵਾਰਡ ਨੰਬਰ ਤਿੰਨ ਵਿੱਚ ਛੱਪਰ ਪਾ ਕੇ ਰਹਿੰਦੇ ਗੁਲਾਮ ਮੁਹੰਮਦ ਦੇ ਛੱਪਰ ਨੂੰ ਅੱਜ ਸਵੇਰੇ ਦਸ ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਛੱਪਰ ਸੜ ਕੇ ਸੁਆਹ ਹੋ ਗਿਆ। ਛੱਪਰ ਵਿੱਚ ਪਿਆ ਸਮਾਨ ਵੀ ਖ਼ਰਾਬ ਹੋ ਗਿਆ। ਛੱਪਰ ਨੂੰ ਅੱਗ ਲੱਗਣ ਸਮੇਂ ਛੱਪਰ ਦਾ ਮਾਲਕ ਗ਼ੁਲਾਮ ਮੁਹੰਮਦ ਮਸਜਿਦ ਵਿਖੇ ਗਿਆ ਹੋਇਆ ਸੀ। ਉਸ ਦੀ ਪਤਨੀ ਛੱਪਰ ਤੋਂ ਕੁਝ ਦੂਰ ਮੱਝਾਂ ਚਾਰ ਰਹੀ ਸੀ। ਉਸ ਦੀ ਧੀ ਨੇ ਛੱਪਰ ਵਿੱਚੋਂ ਧੂੰਆਂ ਨਿਕਲਦਾ ਦੇਖ ਰੌਲਾ ਪਾਇਆ ਤਾਂ ਆਲੇ ਦੁਆਲੇ ਦੇ ਲੋਕਾਂ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ। ਨਗਰ ਕੌਂਸਲ ਦੀ ਅੱਗ ਬੁਝਾਊ ਗੱਡੀ ਦੇ ਪਹੁੰਚਣ ਤੋਂ ਪਹਿਲਾਂ ਆਲੇ-ਦੁਆਲੇ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾ ਲਿਆ ਸੀ। ਮੌਕੇ ‘ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਛੱਪਰ ਮਾਲਕ ਗ਼ੁਲਾਮ ਮੁਹੰਮਦ ਕਾਫੀ ਸਮੇਂ ਤੋਂ ਬਿਮਾਰ ਚਲਿਆ ਆ ਰਿਹਾ ਹੈ। ਉਸ ਦੇ ਦੋਵੇਂ ਪੁੱਤਰ ਵੀ ਬਿਮਾਰ ਰਹਿੰਦੇ ਹਨ। ਘਰ ਦਾ ਗੁਜ਼ਾਰਾ ਉਸ ਦੀ ਪਤਨੀ ਤੇ ਧੀ ਮਿਹਨਤ ਕਰਕੇ ਕੇ ਬੜੀ ਹੀ ਮੁਸ਼ਕਲ ਨਾਲ ਕਰਦੀਆਂ ਹਨ। ਛੱਪਰ ਮਾਲਕ ਗ਼ੁਲਾਮ ਮੁਹੰਮਦ ਨੇ ਦੱਸਿਆ ਕਿ ਛੱਪਰ ਸੜਨ ਨਾਲ ਉਸ ਦਾ 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਰਾਤ ਦੇ ਸਮੇਂ ਕੋਈ ਉਸ ਦੀ ਇੱਕ ਮੱਝ ਵੀ ਚੁਰਾ ਕੇ ਲੈ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media