
ਅੰਮ੍ਰਿਤਸਰ, 25 ਅਗਸਤ (ਗੁਰਚਰਨ ਸਿੰਘ) – ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 11ਵਾਂ ਅਧਿਆਪਕ ਸਨਮਾਨ ਸਮਾਰੋਹ 4 ਸਤੰਬਰ ਨੂੰ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿਚ ਸਿੱਖਿਆ ਸ਼ਾਸਤਰੀ, ਅਧਿਕਾਰੀ ਤੇ ਉੱਘੀਆਂ ਸਮਾਜਿਕ ਕਲਾ ਨਾਲ ਸੰਬੰਧਿਤ ਹਸਤੀਆਂ ਸ਼ਿਰਕਤ ਕਰਨਗੀਆ।
ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਭੂਪਿੰਦਰ ਸਿੰਘ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਹਰ ਸਾਲ ਜ਼ਿਲ੍ਹੇ ਭਰ ਵਿਚੋਂ ਚੋਣਵੇਂ ਸੂਝਵਾਨ ਤੇ ਮਿਹਨਤੀ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ, ਜੋ ਆਪਣੇ ਖੇਤਰ ਵਿੱਚ ਵਿਸ਼ੇਸ ਰੋਲ ਅਦਾ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਇਸ ਵਾਸਤੇ ਇੱਕ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਫਾਊਂਡੇਸ਼ਨ ਦੇ ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਸੇਖੋਂ, ਮੀਤ ਪ੍ਰਧਾਨ ਡਾ. ਰਾਣੀ, ਸਕੱਤਰ ਸਟੇਟ ਐਵਾਰਡੀ ਸਤਨਾਮ ਸਿੰਘ ਪਾਖਰਪੁਰਾ ਤੋਂ ਇਲਾਵਾਂ ਮੀਤ ਪ੍ਰਧਾਨ ਗੁਰਦੇਵ ਸਿੰਘ ਭਰੋਵਾਲ, ਇੰਦਰਾ ਵਿਰਕ, ਨੈਸ਼ਨਲ ਅਵਾਰਡੀ ਰਵਿੰਦਰ ਰੰਧਾਵਾਂ, ਸਟੇਟ ਅਵਾਰਡੀ ਪ੍ਰਿੰ. ਰੀਟਾ ਗਿੱਲ, ਰਾਜਵਿੰਦਰ ਕੌਰ ਤੇ ਭੂਪਿੰਦਰ ਸਿੰਘ ਗਿੱਲ ਨੂੰ ਸ਼ਾਮਲ ਕੀਤਾ ਜੋ 25 ਅਗਸਤ ਤੱਕ ਵੱਖ-ਵੱਖ ਸਕੂਲਾਂ ਵਿਚੋਂ ਚੋਣ ਕਰਨਗੇ।ਉਹਨਾਂ ਨੇ ਅਧਿਆਪਕਾਂ ਨੂੰ ਆਪਣੀ ਨੌਕਰੀ ਦਾ ਵੇਰਵਾ ਜਲਦੀ ਭੇਜਣ ਦੀ ਵੀ ਅਪੀਲ ਕੀਤੀ।
Punjab Post Daily Online Newspaper & Print Media