Saturday, April 11, 2026

ਇਜਰਾਇਲ ਦੇ ਜਲ ਸੈਨਾ ਮੁੱਖੀ ਨੇ ਗ: ਬੰਗਲਾ ਸਾਹਿਬ ਵਿੱਖੇ ਮੱਥਾ ਟੇਕਿਆ

PPN2508201511
ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ)- ਇਜਰਾਇਲ ਦੇ ਜਲ ਸੈਨਾ ਮੁੱਖੀ ਵਾਇਸ ਐਡਮੀਰਲ ਰਾਮ ਰੁਤਬਰਗ ਨੇ ਆਪਣੀ ਭਾਰਤ ਫੇਰੀ ਦੌਰਾਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਆਪਣਾ ਅਕੀਦਾ ਭੇਂਟ ਕੀਤਾ। ਭਾਰਤ ਦੇ ਨਾਲ ਸੈਨਾ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਭਾਰਤ ਆਏ ਰੁਤਬਰਗ ਨੇ ਗੁਰਦੁਆਰਾ ਸਾਹਿਬ ਦੀ ਆਪਣੀ ਯਾਤਰਾ ਨੂੰ ਮਨ ਵਿਚ ਸ਼ਾਂਤੀ ਦਾ ਸੁਨੇਹਾ ਲਿਆਉਣ ਦਾ ਪ੍ਰਤੀਕ ਵੀ ਦਸਿਆ।PPN2508201512
ਆਪਣੀ ਮਾਤਾ ਵੱਲੋਂ 20 ਸਾਲ ਪਹਿਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਅਤੇ ਜੰਮੂ ਕਸ਼ਮੀਰ ਦੀ ਕੀਤੀ ਗਈ ਯਾਤਰਾ ਦਾ ਹਵਾਲਾ ਦਿੰਦੇ ਹੋਏ ਰੁਤਬਰਗ ਨੇ ਆਪਣੀ ਮਾਤਾ ਦੇ ਸਿੱਖ ਧਰਮ ਤੋਂ ਕਾਫੀ ਪ੍ਰਭਾਵਿਤ ਹੋਣ ਦੀ ਵੀ ਗੱਲ ਮੰਨੀ। ਸਮੇਂ ਦੀ ਘਾਟ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਨਾ ਜਾਉਣ ਤੇ ਵੀ ਰੁਤਬਰਗ ਨੇ ਅਫਸੋਸ ਪ੍ਰਗਟਾਇਆ।ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਖੇ ਗੁਰ ਚਰਨਾਂ ਵਿੱਚ ਸੀਸ ਨਿਵਾਉਣ ਉਪਰੰਤ ਰੁਤਬਰਗ ਨੇ ਆਪਣੀ ਧਰਮ ਸੁਪਤਨੀ ਨਾਲ ਲੰਗਰ ਹਾਲ ਵਿਖੇ ਲੰਗਰ ਪਕਾਉਣ ਦੀ ਹੱਥੀ ਸੇਵਾ ਵੀ ਕੀਤੀ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਰੁਤਬਰਗ ਦੇ ਨਾਲ ਆਏ ਉੱਚ ਅਧਿਕਾਰੀਆਂ ਨੂੰ ਸਿਰੋਪਾਉ ਦੀ ਬਖਸ਼ਿਸ ਵੀ ਕੀਤੀ। ਰੁਤਬਰਗ ਦੇ ਨਾਲ ਇਸ ਮੌਕੇ ਮਿਸ਼ੇਲ ਰੁਤਬਰਗ, ਕਰਨਲ ਤਜਵੀ ਪਰਾਗ, ਕਰਨਲ ਜੀਵ ਮਿਰਤਾਰੀ, ਲੈਫਟੀਨੈਂਟ ਕਰਨਲ ਆਸ਼ਫ ਅਤੇ ਲੈਫਟੀਨੈਂਟ ਕਰਨਲ ਊਰੀ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply