Monday, September 28, 2026

ਜ਼ਿਲ੍ਹਾ ਮੈਜਿਸਟਰੇਟ ਵਲੋਂ ਰੱਖੜ ਪੁੰਨਿਆ ਦੇ ਮੱਦੇਨਜ਼ਰ ਮਨਾਹੀ ਦੇ ਹੁਕਮ ਜਾਰੀ

Ravi Bhagat (DC)
ਅੰਮ੍ਰਿਤਸਰ, 25 ਅਗਸਤ (ਪ.ਪ) – ਜ਼ਿਲਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਤਹਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਬਾਬਾ ਬਕਾਲਾ ਦੇ 500 ਮੀਟਰ ਘੇਰੇ ਵਿਚ ਮਿਤੀ 27 ਅਗਸਤ 2015 ਤੋਂ 29 ਅਗਸਤ, 2015 ਤੱਕ ਕਿਸੇ ਵੀ ਹੋਟਲ, ਦੁਕਾਨ, ਰੈਸਟੋਰੈਂਟ. ਕਲੱਬ ਜਾਂ ਕਿਸੇ ਹੋਰ ਜਨਤਕ ਸਥਾਨਾਂ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ ਉਸ ਦੀ ਵਰਤੋ ਕਰਨ ਅਤੇ ਸਟੋਰ ਕਰਨ , ਸਿਗਰਟ. ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥ ਰੱਖਣ , ਉਨਾਂ ਦੀ ਵਰਤੋ ਕਰਨ ਅਤੇ ਸਟੋਰ ਕਰਨ, ਡਾਂਸਰਾ ਦੁਆਰਾ ਮਨੋਰੰਜਨ ਕਰਨ, ਜਿਸ ਰਾਹੀ ਧਰਾਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ ਅਤੇ ਖੇਤੀਬਾੜੀ ਨਾਲ ਸਬੰਧਿਤ ਔਜਾਰਾ ਅਤੇ ਤੇਜ਼ਧਾਰ ਹਥਿਆਰ ਜਿਵੇ ਕਿ ਗੰਡਾਸੀ , ਟਕੂਆ ਅਤੇ ਕੁਹਾੜੀਆਂ ਵਰਗੇ ਮਾਰੂ ਹਥਿਆਰਾਂ ਦੀ ਦੁਕਾਨਾਂ ਦੇ ਬਾਹਰ ਨੁਮਾਇਸ਼ ਕਰਨ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਜਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਉੱਪ ਮੰਡਲ /ਤਹਿਸੀਲ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੇਲੇ ਵਿਚ ਬਹੁਤ ਸਾਰੀ ਸੰਗਤ ਆਉਦੀ ਹੈ ਇਸ ਲਈ ਉਨਾਂ ਦੀ ਆਮਦ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਅਤੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply