Sunday, April 5, 2026

ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਵੱਲੋਂ ‘ਵੇਦ ਪ੍ਰਚਾਰ ਸਪਤਾਹ’ ਮਨਾਇਆ ਗਿਆ

PPN2808201501
ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ) – ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਵੱਲੋਂ 22-28 ਅਗਸਤ 2015 ਤੱਕ ‘ਵੇਦ ਪ੍ਰਚਾਰ ਸਪਤਾਹ’ ਮਨਾਇਆ ਗਿਆ।ਇਸ ‘ਵੇਦ ਪ੍ਰਚਾਰ ਸਪਤਾਹ’ ਦੌਰਾਨ ਸਾਰੀਆਂ ਡੀ. ਏ. ਵੀ. ਸੰਸਥਾਵਾਂ ਵਲੋਂ ਅਲੱਗ-ਅਲੱਗ ਜਗ੍ਹਾ ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ।ਇਸ ‘ਵੇਦ ਪ੍ਰਚਾਰ ਸਪਤਾਹ’ ਦਾ ਉਦਘਾਟਨੀ ਵੈਦਿਕ ਹਵਨ ਯੱਗ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੁਮਨ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਕਾਲਜ ਦੀ ਆਰਿਆ ਯੁਵਤੀ ਸਭਾ ਵਲੋਂ ਆਰਿਆ ਸਮਾਜ, ਲੋਹਗੜ੍ਹ ਵਿਖੇ ਆਯੋਜਿਤ ਕੀਤਾ ਗਿਆ।
ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੁਮਨ ਵਿਖੇ ਇਸ ਵੇਦ ਪ੍ਰਚਾਰ ਸਪਤਾਹ ਦੌਰਾਨ 24-8-2015 ਨੂੰ ਜਨ ਚੇਤਨਾ ਯਾਤਰਾ ਕੱਢੀ ਗਈ ਜਿਸ ਵਿਚ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਜਾਗ੍ਰਿਤ ਅਤੇ ਪ੍ਰੇਰਿਤ ਕੀਤਾ। 25-8-2015 ਨੂੰ ਕਾਲਜ ਦੇ ਹਾਸਟਲ ਵਿਚ ਵੇਦ ਪ੍ਰਚਾਰ ਤੇ ਹਵਨ ਕੀਤਾ ਗਿਆ। 26-8-2015 ਨੂੰ ਕਾਲਜ ਵਿਚ ਨਿਬੰਧ ਲੇਖਨ ਮੁਕਾਬਲਾ ਕਰਾਇਆ ਗਿਆ ਜਿਸ ਵਿਚ ਵੇਦਾਂ ਦਾ ਆਧੁਨਿਕ ਯੁੱਗ ਵਿਚ ਮਹੱਤਵ, ਹਵਨ ਦੀ ਸਾਰਥਕਤਾ ਅਤੇ ਮਹਾਂਰਿਸ਼ੀ ਦਯਾਨੰਦ ਅਤੇ ਸਤਿਆਰਥ ਪ੍ਰਕਾਸ਼ ਗ੍ਰੰਥ ਆਦਿ ਵਿਸ਼ੇ ਲਏ ਗਏ। ਕਾਲਜ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ। ਇਸ ਵਿਚ ਕਾਲਜ ਦੀ ਧੀਰਿਕਾ (ਐਮ.ਏ.ਜੇ.ਐਮ.ਸੀ ਸਮੈਸਟਰ-ਪਹਿਲਾ), ਪ੍ਰਿਯੰਕਾ ਕਸ਼ਯਪ (ਬੀ.ਕਾਮ ਸਮੈਸਟਰ-ਪੰਜਵਾਂ) ਨੇ ਪਹਿਲਾ, ਕੋਮਲ ਸ਼ਰਮਾ (ਬੀ.ਏ.ਸਮੈਸਟਰ-ਤੀਜਾ), ਸੁਨੈਨਾ (ਬੀ.ਏ.ਸਮੈਸਟਰ-ਤੀਜਾ), ਸਵਨੀਤ ਕੌਰ (ਬੀ.ਐਸ.ਸੀ. ਕੰਪਿਊਟਰ ਸਾਇੰਸ ਸਮੈਸਟਰ-ਦੂਜਾ) ਅਤੇ ਪਾਹੁਲਦੀਪ ਕੌਰ (ਬੀ.ਏ.ਆਨਰਜ਼ ਸਮੈਸਟਰ-ਤੀਜਾ), ਨਵਦੀਪ ਕੌਰ (ਬੀ.ਏ.ਆਨਰਜ਼ ਸਮੈਸਟਰ-ਪਹਿਲਾ), ਸੁਮਨਦੀਪ ਕੌਰ (ਬੀ.ਐਸ.ਸੀ. ਕੰਪਿਊਟਰ ਸਾਇੰਸ ਸਮੈਸਟਰ-ਤੀਜਾ) ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਪ੍ਰਤੀਯੋਗਤਾ ਦੇ ਜੱਜ ਕਾਲਜ ਦੇ ਅੰਗ੍ਰਰੇਜ਼ੀ ਵਿਭਾਗ ਦੇ ਅਧਿਆਪਕ ਪ੍ਰੋਫੈਸਰ ਸੁਸ਼ਮਾ ਮਨੋਚਾ ਸੀ।27-8-2015 ਨੂੰ ਕਾਲਜ ਦੇ ਫਾਈਨ ਆਰਟਸ ਵਿਭਾਗ ਵਲੋਂ ਵੇਦ ਮੰਤਰ ਲੇਖਨ ਪ੍ਰਤੀਯੋਗਤਾ ਕਰਵਾਈ ਗਈ। ਇਸ ਵਿਚ ਪਹਿਲਾ ਸਥਾਨ ਸਿਮਰਨ ਸੋਨੀ, ਦੂਜਾ ਮਨਪ੍ਰੀਤ ਕੌਰ ਤੇ ਤੀਜਾ ਪ੍ਰਿਯੰਕਾ ਖੰਨਾ ਨੇ ਹਾਸਿਲ ਕੀਤਾ। ਗੁਰਲੀਨ ਕੌਰ, ਅਮਰਦੀਪ, ਸਿਮਰਜੀਤ ਤੇ ਅੰਮ੍ਰਿਤਾ ਸ਼ੇਰਗਿੱਲ ਨੂੰ ਪ੍ਰੋਤਸਾਹਨ ਇਨਾਮ ਦਿੱਤਾ ਗਿਆ।
ਇਸ ‘ਵੇਦ ਪ੍ਰਚਾਰ ਸਪਤਾਹ’ ਦੀ ਸਮਾਪਤੀ 28-8-2015 ਨੂੰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੁਮਨ, ਅੰਮ੍ਰਿਤਸਰ ਦੇ ਸਵਾਮੀ ਦਯਾਨੰਦ ਸਟੱਡੀ ਸੈਂਟਰ ਵੱਲੋਂ ਅੰਤਰ ਸਕੂਲ ‘ਵੇਦ ਮੰਤਰ ਗਾਇਨ’ ਮੁਕਾਬਲਾ ਆਯੋਜਿਤ ਕਰਕੇ ਕੀਤੀ ਗਈ। ਇਸ ਮੁਕਾਬਲੇ ਵਿਚ ਕਈ ਡੀ. ਏ. ਵੀ ਸੰਸਥਾਵਾਂ ਨੇ ਯੋਗਦਾਨ ਦਿੱਤਾ। ਜਿਸ ਵਿਚ ਡੀ.ਏ.ਵੀ. ਸਕੂਲ ਹਾਥੀ ਗੇਟ, ਡੀ.ਏ.ਵੀ ਪਬਲਿਕ ਸਕੂਲ, ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਐਮ.ਕੇ.ਡੀ.ਡੀ.ਏ.ਵੀ ਸਕੂਲ ਅਟਾਰੀ, ਗੁਰੂ ਨਾਨਕ ਦੇਵ ਡੀ.ਏ.ਵੀ. ਸਕੂਲ ਭਿੱਖੀਵਿੰਡ, ਆਰਿਆ ਗਰਲਜ਼ ਸਕੂਲ, ਸਰਸਵਤੀ ਸਕੂਲ ਆਦਿ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਰੀਤੂ ਸ਼ਰਮਾ, ਮਿਸਟਰ ਵਿਜੈ ਮਹਿਕ ਅਤੇ ਗੌਰੀ ਚਾਵਲਾ (ਸੰਸਕ੍ਰਿਤ ਵਿਭਾਗ) ਨੇ ਨਿਭਾਈ। ਜੱਜਾਂ ਦਾ ਸਵਾਗਤ ਡਾ.ਅਨੀਤ ਨਰੇਂਦਰ (ਮੁਖੀ ਹਿੰਦੀ ਵਿਭਾਗ), ਪ੍ਰੋਫੈਸਰ ਅਨੂ ਖੰਨਾ (ਫਿਲਾਸਫੀ ਵਿਭਾਗ) ਅਤੇ ਡਾ. ਸਰੋਜ ਬਾਲਾ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ। ਮੰਚ ਦਾ ਸੰਚਾਲਨ ਕਾਲਜ ਦੇ ਹਿੰਦੀ ਵਿਭਾਗ ਦੇ ਡਾ. ਸ਼ੈਲੀ ਜੱਗੀ ਨੇ ਕੀਤਾ।
ਇਸ ਪ੍ਰਤਿਯੋਗਤਾ ਦੀ ਸ਼ੁਰੂਆਤ ਝਬਾਲ ਸਕੂਲ ਦੇ ਵਿਦਿਆਰਥੀਆਂ ਨੇ ਵੇਦਾਂ ਦਾ ਉਚਾਰਨ ਕਰਕੇ ਕੀਤੀ। ਇਸ ਪ੍ਰੋਗਰਾਮ ਵਿਚ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਸਾਰੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੀ ਸਮਾਜ ਵਿਚਲੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਸਾਡੇ ਲਈ ਇਹ ਇਮਾਨਦਾਰੀ, ਸੱਚਾਈ ਅਤੇ ਮਿਹਨਤ ਦੀ ਜਿਊਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਮਾਜ ਲਈ ਪ੍ਰੇਰਿਤ ਕੀਤਾ ਅਤੇ ਅੱਜ ਦੀ ਇਸ ਵੇਦ ਮੰਤਰ ਪ੍ਰਤਿਯੋਗਤਾ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਮੁੱਖ ਮਹਿਮਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਆਪਣੇ ਪ੍ਰੇਰਣਾਦਾਇਕ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸਮਾਜ ਵਿੱਚ ਔਰਤ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਸਮਾਜ ਦੇ ਨਿਰਮਾਣ ਵਿੱਚ ਔਰਤ ਦਾ ਬਹੁਤ ਵੱਡਾ ਯੋਗਦਾਨ ਹੈ।ਉਹਨਾਂ ਨੇ ਵੇਦਾਂ ਦੀ ਆਧੁਨਿਕਤਾ ਅਤੇ ਮਹੱਤਤਾ ਬਾਰੇ ਵੀ ਜ਼ਿਕਰ ਕੀਤਾ ਅਤੇ ਨਾਲ ਹੀ ਦੇਸ਼ ਦੇ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਗੱਲ ਕੀਤੀ ਤੇ ਕਿਹਾ ਕਿ ਸਾਡੇ ਜੀਵਨ ਵਿੱਚ ਸਿੱਖਿਆ, ਵੈਦਿਕ ਗਿਆਨ ਅਤੇ ਮੰਤਰ ਆਦਿ ਸਵਾਮੀ ਦਯਾਨੰਦ ਦੀ ਹੀ ਦੇਣ ਹੈ। ਮੁੱਖ ਮਹਿਮਾਨ ਤੇ ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਨਿਬੰਧ ਲੇਖਨ, ਵੇਦ ਮੰਤਰ ਲੇਖਨ ਤੇ ਅੱਜ ਦੇ ਵੇਦ ਮੰਤਰ ਗਾਇਨ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਵੇਦ ਮੰਤਰ ਗਾਇਨ ਵਿਚ ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਵੇਰਕਾ ਨੇ ਪਹਿਲਾ ਸਥਾਨ, ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਤੇ ਗੁਰੂ ਨਾਨਕ ਦੇਵ ਡੀ.ਏ.ਵੀ ਸਕੂਲ, ਭਿੱਖੀਵਿੰਡ ਨੇ ਦੂਜਾ ਅਤੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ ਦੇ ਬੱਚਿਆਂ ਨੇ ਤੀਜਾ ਸਥਾਨ ਹਾਸਿਲ ਕੀਤਾ।ਕਾਲਜ ਦੇ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਮਾਪਤੀ ਸ਼ਾਂਤੀ ਪਾਠ ਨਾਲ ਕੀਤੀ ਗਈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply