Friday, March 20, 2026

ਫਰੈਸ਼ਰ ਪਾਰਟੀ ‘ਆਲ ਇਜ਼ ਵੇਲ’ ‘ਚ ਵਿਦਿਆਰਥੀਆਂ ਨੇ ਕੀਤਾ ਰਾੱਕ

D
D

ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਅਕਾਦਮਿਕ ਸੈਸ਼ਨ ਦੇ ਸ਼ੁਰੂ ਹੋਣ ਤੋ ਪਹਿਲਾਂ ਗਲੋਬਲ ਇਸਟੀਚਿਊਟ ਵਿਖੇ ਨਵੇ ਵਿਦਿਆਰਥੀਆਂ ਲਈ ਸਵਾਗਤੀ ਪਾਰਟੀ ‘ਆਲ ਇਜ਼ ਵੈਲ’ ਦਾ ਆਯੋਜਨ ਕੀਤਾ ਗਿਆ।ਸੀਨੀਅਰ ਵਿਦਿਅਰਥੀਆਂ ਵਲੋਂ ਦਿੱਤੀ ਪਾਰਟੀ ‘ਚ ਨਵੇ ਤੇ ਪੁਰਾਣੇ ਆਪਸ ਵਿੱਚ ਵਿਦਿਆਰਥੀ ਘੁਲ ਮਿਲ ਗਏ।ਸੰਸਥਾ ਦੇ ਚੇਅਰਮੈਨ ਡਾ. ਬੀ.ਐਸ. ਚੰਦੀ ਨੇ ਨਵੇ ਵਿਦਿਆਰਥੀਆਂ ਦਾ ਸਵਾਗਤ ਦੀਵੇਂ ਦੀ ਰੋਸ਼ਨੀ ਨਾਲ ਕੀਤਾ ।
ਇਸ ਮੌਕੇ ਤੇ ਇਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਵਿਦਿਆਰਥੀਆਂ ਦੇ ਨਵੇ ਬੈਚ ਦਾ ਨਿੱਘਾ ਸਵਾਗਤ ਕੀਤਾ।ਉਨ੍ਹਾਂ ਨੇ ਸੀਨੀਅਰ ਵਿਦਿਆਰਥੀਆਂ ਨੂੰ ਯਾਦ ਕਰਵਾਇਆ ਕਿ ਰੈਗਿੰਗ ਵਿਰੋਧੀ ਕਾਨੂੰਨ ਸਖਤ ਹਨ, ਜਿਸ ਦਾ ਹਰ ਵਿਦਿਆਰਥੀ ਨੂੰ ਪਾਲਣ ਕਰਨਾ ਜਰੂਰੀ ਹੈ।ਉਹਨਾਂ ਅੱਗੇ ਕਿਹਾ ‘ਰੈਗਿੰਗ ਸ਼ੁਰੂ ਵਿਚ ਹਸੀ ਮਜਾਕ ਤੋ ਸ਼ੁਰੂ ਹੋਈ ਪ੍ਰਥਾ ਸੀ, ਪਰ ਫਿਰ ਇਸ ਪ੍ਰਥਾ ਦੀ ਦੁਰ ਵਰਤੋਂ ਹੋਣੀ ਸੁਰੂ ਹੋਈ ਅਤੇ ਹੰਕਾਰੀ ਲੜਾਈ ਦਾ ਰੂਪ ਲੈ ਲੈਣ ਕਰਕੇ ਮਾਨਸਿਕ, ਸ਼ਰੀਰਕ ਪੀੜ੍ਹਾ ਦੇ ਰੁਪ ਵਿਚ ਅਗੇ ਵਧੀ, ਜਿਸ ਵਿਚ ਕਈਆਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ।’ ਉਨ੍ਹਾਂ ਨਵੇ ਵਿਦਿਆਰਥੀਆਂ ਨੂੰ ਯਕੀਨ ਦਵਾਇਆ ਕਿ ਇਹ ਪਾਰਟੀ ਦਾ ਮਕਸਦ ‘ਆਲ ਇਜ਼ ਵੇਲ’ ਨੂੰ ਮਹਿਸੂਸ ਕਰਨ ਅਤੇ ਕੋਈ ਇਸ ਜਾਂ ਹੋਰ ਤਰ੍ਹਾਂ ਦੀ ਮੁਸ਼ਕਿਲ ਨੂੰ ਖੁਲ ਕੇ ਸਾਹਮਣੇ ਲਿਆਉਣ।

ਨਵੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਸ਼ੋਅ ਵਿਚ ਹਿੱਸਾ ਲਿਆ ਅਤੇ ਰੈਂਪ ਵਾਕ ਦੇ ਨਾਲ ਗੀਤ ਸੰਗੀਤ ਅਤੇ ਖੇਡਾਂ ਨੇ ਮਾਹੌਲ ਵਿਚ ਖੂਬਸੂਰਤ ਰੰਗ ਬਿਖੇਰੇ।ਹੱਸੀ ਮਜ਼ਾਕ, ਕਿਲਕਾਰੀਆਂ ਅਤੇ ਰੰਗਾਂ ਨੇ ਇਸ ਪਾਰਟੀ ਵਿਚ ਬਹੁਤ ਰੌਣਕ ਭਰੀ ਜਿਥੇ ਪਿਆਰ ਖੁਸ਼ੀ, ਫਲੈਸ਼ ਫਰੀਜ਼ ਰੋਸ਼ਨੀ ਅਤੇ ਸੰਗੀਤ ਨੇ ਸਮਾਂ ਬੰਨਿਆ ਅਤੇ ਮਾਹੌਲ ਨੂੰ ਮਜੇਦਾਰ ਬਣਾਇਆ।ਇੰਸਟੀਚਿਊਟ ਦੇ ਡਾਇਰੈਕਟਰ ਡਾ. ਮਨਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਸੀਸਾਂ ਦਿੱਤੀਆਂ ਅਤੇ ਹੋਰ ਸਖਤ ਮਿਹਨਤ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਤੇ ਪੀ.ਜੀ. ਕੋਰਸ ਐਮ.ਟੈਕ, ਐਮ.ਬੀ.ਏ, ਐਮ.ਸੀ.ਏ ਦੇ ਆਕਾਸ਼ ਸਰੀਨ ਅਤੇ ਗੁਰਜੀਤ ਕੌਰ ਨੇ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦਾ ਖਿਤਾਬ ਜਿੱਤਿਆ।ਐਚ.ਐਮ.ਸੀ.ਟੀ, ਐਗਰੀਕਲਚਰ, ਬੀ.ਸੀ.ਏ ਵਿਚ ਹਾਰਦਿਕ ਅਤੇ ਗੁਰਪ੍ਰੀਤ ਕੌਰ,ਯੂ.ਬੀ ਟੈਕ ਵਿਚ ਅਦਨਾਨ ਅਤੇ ਮਨਮੀਤ ਕੌਰ ਅਤੇ ਪੋਲੀਟੈਕਨਿਕ ਡਿਪਲੋਮਾ ਕੋਰਸ ਵਿਚ ਆਕਾਸ਼ਦੀਪ ਸਿੰਘ ਅਤੇ ਕਿਰਨ ਨੇ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦਾ ਖਿਤਾਬ ਜਿੱਤਿਆ।ਆਖਿਰ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply