Friday, March 20, 2026

ਸ੍ਰੀ ਸਾਂਪਲਾ ਨੇ ਕਾਲਜ ਦੀਆਂ ਲੜਕੀਆਂ ਦੇ ਕਰਵਾਏ ਬੀਮੇ

PPN3108201525

ਹੁਸ਼ਿਆਰਪੁਰ, 31 ਅਗਸਤ (ਸਤਵਿੰਦਰ ਸਿੰਘ)- ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਆਪਣੇ ਨਿਜੀ ਫੰਡ ਵਿੱਚੋਂ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਹੁਸ਼ਿਆਰਪੁਰ ਦੇ 6 ਵੱਖ-ਵੱਖ ਕਾਲਜਾਂ ਵਿੱਚ ਪੜਦੀਆਂ ਲੜਕੀਆਂ ਦੇ ਬੀਮੇ ਕਰਵਾਏ। ਸਮਾਗਮ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਅਤੇ ਸੰਜੀਵ ਤਲਵਾੜ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਕਾਲਜ ਵਿੱਚ ਪਹੁੰਚਣ ‘ਤੇ ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ, ਰਜਿਸਟਰਾਰ ਡਾ. ਸੀ ਬੀ ਅਰੋੜਾ, ਸਕੱਤਰ ਡੀ ਐਲ ਅਨੰਦ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ ਅਤੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਬੁੱਕੇ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸਾਂਪਲਾ ਨੇ ਕਿਹਾ ਕਿ ਜਿਵੇਂ ਰੱਖੜੀ ਦਾ ਤਿਉਹਾਰ ਭੈਣਾਂ ਦੀ ਰੱਖਿਆ ਦੇ ਨਾਲ ਜੁੜਿਆ ਹੋਇਆ ਹੈ, ਉਵੇਂ ਹੀ ਅੱਜ ਦੇ ਦਿਨ ਰੱਖਿਆ ਦੇ ਤੌਰ ‘ਤੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਕਾਲਜ ਦੀਆਂ ਲੜਕੀਆਂ ਦਾ ਬੀਮੇ ਕਰਵਾਏ ਗਏ ਹਨ। ਰੱਬ ਨਾ ਕਰੇ ਜੇ ਕਿਸੇ ਦੁਰਘਟਨਾ ਕਾਰਨ ਬੀਮਾ ਧਾਰਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਨੋਮਨੀ ਨੂੰ ਰੱਖਿਆ ਵਜੋਂ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਿਲੇਗੀ, ਜੋ ਕਿ ਆਰਥਿਕ ਮੱਦਦ ਲਈ ਕਾਫ਼ੀ ਹੱਦ ਤੱਕ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਖਤ ਕਾਨੂੰਨ ਬਣਾ ਕੇ ਵੀ ਕਿਸੇ ਦੀ ਰੱਖਿਆ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਜੇਕਰ ਅਸੀਂ ਦਿਲੋਂ ਧਾਰਨਾ ਬਣਾ ਕੇ ਕਿਸੇ ਵੀ ਤਰ੍ਹਾਂ ਕਿਸੇ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਮਾਨਸਿਕਤਾ ਨੂੰ ਬਦਲਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸੇ ਨੂੰ ਤੋਹਫਾ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਕਿਸੇ ਜ਼ਰੂਰਤਮੰਦ ਵਿਅਕਤੀ ਦਾ ਸਾਰੀ ਉਮਰ ਦਾ ਬੀਮਾ ਕਰਵਾ ਕੇ ਉਸ ਦੇ ਪ੍ਰੀਵਾਰ ਦਾ ਸ਼ੁਭਚਿੰਤਕ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਕਰੀਬ 1100 ਲੜਕੀਆਂ ਦੇ ਬੀਮੇ ਕਰਵਾਏ ਜਾ ਰਹੇ ਹਨ। ਅੱਜ ਕਰੀਬ 350 ਲੜਕੀਆਂ ਦਾ ਬੀਮਾ ਜਿਸ ਵਿੱਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ, ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਸੰਤ ਬਾਬਾ ਹਰੀ ਸਿੰਘ ਮੈਮਰੀਅਲ ਵੋਮੈਨ ਕਾਲਜ ਚੇਲਾ ਮਖਸੂਸਪੁਰ, ਸ੍ਰੀ ਗੁਰੂ ਹਰਿ ਰਾਏ ਸਹਾਏ ਚੱਬੇਵਾਲ ਅਤੇ ਐਸ ਡੀ ਕਾਲਜ ਆਫ਼ ਸਇੰਸ ਐਂਡ ਨਰਸਿੰਗ ਮਹਿਲਾਂਵਾਲੀ ਦੀਆਂ ਵਿਦਿਆਰਥਣਾ ਸ਼ਾਮਲ ਹਨ। ਇਸ ਦੌਰਾਨ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਸਾਨੂੰ ਆਪਣੀ ਭਾਈਚਾਰਕ ਸੋਚ ਨੂੰ ਅੱਗੇ ਵਧਾਉਂਦੇ ਹੋਏ ਹਰ ਇੱਕ ਵਿਅਕਤੀ ਦੇ ਪ੍ਰੀਵਾਰ ਦੀ ਸਹਾਇਤਾ ਦੇ ਲਈ ਆਪਣੇ ਨਿੱਜੀ ਫੰਡ ਵਿੱਚੋਂ ਇਸ ਤਰ੍ਹਾਂ ਦਾ ਬੀਮਾ ਕਰਾਉਣਾ ਚਾਹੀਦਾ ਹੈ । ਇਸ ਦੌਰਾਨ ਉਨ੍ਹਾਂ ਨੇ ਜ਼ਰੂਰਮੰਦ ਲੜਕੀਆਂ ਦੀਆਂ ਫੀਸਾਂ ਦੇ ਲਈ 1 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ। ਇਸ ਮੌਕੇ ‘ਤੇ ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ, ਸ੍ਰੀ ਸੰਜੀਵ ਤਲਵਾੜ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਅਮਰਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਪ੍ਰੋ: ਰਾਜੀਵ ਸ਼ਰਮਾ ਨੇ ਕੀਤਾ।
ਇਸ ਮੌਕੇ ‘ਤੇ ਰਜਿਸਟਰਾਰ ਡਾ. ਸੀ ਬੀ ਅਰੋੜਾ, ਐਡਵੋਕੇਟ ਡੀ ਐਸ ਬਾਗੀ, ਰਜਿੰਦਰ ਪਰਮਾਰ, ਨਰੇਸ਼ ਅਗਰਵਾਲ, ਭਾਰਤ ਭੂਸ਼ਨ ਵਰਮਾ, ਗੋਪਾਲ ਅਗਰਵਾਲ, ਅੰਕੁਸ਼ ਅਰੋੜਾਂ, ਵੇਦ ਪ੍ਰਕਾਸ਼, ਨਿਪੁੰਨ ਸ਼ਰਮਾ, ਸੁਧੀਰ ਸ਼ਰਮਾ, ਅਜੀਤ ਸਿੰਘ ਲੱਖੀ, ਸਰਬਜੀਤ ਕੌਰ, ਨਵਜਿੰਦਰ ਸਿੰਘ ਬੇਦੀ, ਪ੍ਰੋ: ਇੰਦਰਜੀਤ ਸਿੰਘ, ਡਾ. ਨੀਸ਼ਾ, ਡਾ. ਕੁਲਵੰਤ ਰਾਣਾ, ਪ੍ਰੋ: ਰਾਜੀਵ ਸ਼ਰਮਾ, ਪ੍ਰੋ: ਵਿਸ਼ਾਲ ਸ਼ਰਮਾ, ਪ੍ਰੋ: ਮਨਜੀਤ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਭਾਰਤੀ ਸਿੰਘ, ਪ੍ਰੋ: ਪਵਨ ਪ੍ਰੀਤ ਕੌਰ, ਪ੍ਰੋ: ਸੁਭੋਧ, ਪ੍ਰੋ: ਪ੍ਰਭਜੋਤ ਸਿੰਘ, ਪ੍ਰੋ: ਕਮਲਜੀਤ ਸਿੰਘ, ਪ੍ਰੋ: ਡੀ ਕੇ ਸ੍ਰੀਵਾਸਤਵਾ ਸਮੇਤ ਭਾਰੀ ਸੰਖਿਆ ਕਾਲਜ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਮੌਜੂਦਾ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply